ਸਰਵੇ ਮੁਤਾਬਕ ਪੀਐਮ ਰਿਸ਼ੀ ਸੂਨਕ ਦੀ ਪਾਰਟੀ ਦੀ ਹਾਰ ਤੈਅ
ਲੰਡਨ/ਬਿਊਰੋ ਨਿਊਜ਼
ਬਿ੍ਰਟੇਨ ਵਿਚ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਅਤੇ ਉਨ੍ਹਾਂ ਦੀ ਕੰਸਰਵੇਟਿਵ ਪਾਰਟੀ ਦਾ ਜਲਦ ਚੋਣਾਂ ਕਰਵਾਉਣ ਦਾ ਦਾਅ ਫੇਲ੍ਹ ਹੁੰਦਾ ਦਿਸ ਰਿਹਾ ਹੈ। ਇਕ ਹਫਤੇ ਬਾਅਦ ਆਉਂਦੀ 4 ਜੁਲਾਈ ਨੂੰ ਹੋਣ ਵਾਲੀ ਵੋਟਿੰਗ ਤੋਂ ਪਹਿਲਾਂ ਜ਼ਿਆਦਾਤਰ ਸਰਵੇ ਕੰਸਰਵੇਟਿਵ ਪਾਰਟੀ ਦੀ ਹਾਰ ਦੀਆਂ ਭਵਿੱਖਬਾਣੀਆਂ ਕਰ ਰਹੇ ਹਨ। ਮੀਡੀਆ ਵਿਚ ਆਈ ਇਕ ਸਰਵੇ ਦੀ ਰਿਪੋਰਟ ਮੁਤਾਬਕ 650 ਸੀਟਾਂ ਵਾਲੇ ਸਦਨ ਵਿਚ ਸੂਨਕ ਦੀ ਪਾਰਟੀ ਨੂੰ 117 ਸੀਟਾਂ ਮਿਲਣ ਦਾ ਅਨੁਮਾਨ ਲਗਾਇਆ ਗਿਆ ਹੈ, ਜਦੋਂ ਲੇਬਰ ਪਾਰਟੀ ਨੂੰ 425 ਸੀਟਾਂ ਮਿਲਦੀਆਂ ਦਿਖਾਈਆਂ ਜਾ ਰਹੀਆਂ ਹਨ। ਇਸ ਤਰ੍ਹਾਂ ਹੋਰ ਵੀ ਵੱਖ-ਵੱਖ ਸਰਵਿਆਂ ਮੁਤਾਬਕ ਰਿਸ਼ੀ ਸੂਨਕ ਦੀ ਪਾਰਟੀ ਹਾਰਦੀ ਦਿਖਾਈ ਗਈ ਹੈ ਅਤੇ ਲੇਬਰ ਪਾਰਟੀ ਜਿੱਤਦੀ ਦਿਖਾਈ ਗਈ ਹੈ।