2.6 C
Toronto
Friday, November 7, 2025
spot_img
Homeਦੁਨੀਆਦਸਤਾਰ ਦਿਵਸ : ਨਿਊਯਾਰਕ 'ਚ ਸਿੱਖਾਂ ਨੇ 9000 ਪੱਗਾਂ ਬੰਨ੍ਹ ਕੇ ਬਣਾਇਆ...

ਦਸਤਾਰ ਦਿਵਸ : ਨਿਊਯਾਰਕ ‘ਚ ਸਿੱਖਾਂ ਨੇ 9000 ਪੱਗਾਂ ਬੰਨ੍ਹ ਕੇ ਬਣਾਇਆ ਵਿਸ਼ਵ ਰਿਕਾਰਡ

ਨਿਊਯਾਰਕ : ਨਿਊਯਾਰਕ ਦੇ ਟਾਈਮਜ਼ ਸਕੁਏਅਰ ਵਿਖੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਦਸਤਾਰ ਦਿਵਸ ਮਨਾਇਆ। ਇਸ ਮੌਕੇ ਇਕ ਸਿੱਖ ਜਥੇਬੰਦੀ ਨੇ ਕੁਝ ਹੀ ਘੰਟਿਆਂ ਵਿਚ 9000 ਦਸਤਾਰਾਂ ਸਜਾ ਕੇ ਵਿਸ਼ਵ ਰਿਕਾਰਡ ਬਣਾ ਲਿਆ। ਇਸ ਸਮਾਗਮ ਦਾ ਉਦੇਸ਼ ਭਾਈਚਾਰੇ ਖਿਲਾਫ਼ ਹੋ ਰਹੇ ਨਸਲੀ ਜ਼ੁਰਮਾਂ ਦੀਆਂ ਘਟਨਾਵਾਂ ਖਿਲਾਫ਼ ਸਿੱਖਾਂ ਦੀ ਪਹਿਚਾਣ ਬਾਰੇ ਜਾਗਰੂਕ ਕਰਵਾਉਣਾ ਸੀ। ਸਿੱਖਾਂ ਦੀ ਆਨ-ਬਾਨ ਤੇ ਸ਼ਾਨ ਦੀ ਪ੍ਰਤੀਕ ‘ਦਸਤਾਰ’ ਪ੍ਰਤੀ ਉਨ੍ਹਾਂ ਦੀ ਆਸਥਾ ਨੂੰ ਉਤਸ਼ਾਹਿਤ ਕਰਨ ਤੇ ਲੋਕਾਂ ਨੂੰ ਇਸ ਪਹਿਰਾਵੇ ਪ੍ਰਤੀ ਭਰਮ-ਭੁਲੇਖੇ ਦੂਰ ਕਰਨ ਦੇ ਮਕਸਦ ਨਾਲ ‘ਦਸਤਾਰ ਦਿਵਸ’ ਪ੍ਰੋਗਰਾਮ ਕਰਵਾਇਆ ਗਿਆ। ‘ਸਿੱਖ ਆਫ਼ ਨਿਊਯਾਰਕ’ ਸੰਗਠਨ ਦੇ ਕਾਰਕੁਨ ਇਥੇ ਆਉਣ ਵਾਲਿਆਂ ਦੇ ਸਿਰ ‘ਤੇ ਦਸਤਾਰਾਂ ਬੰਨ੍ਹ ਕੇ ਸਿੱਖਾਂ ਦੇ ਲਈ ਇਸ ਦੇ ਮਹੱਤਵ ਨੂੰ ਦੱਸ ਰਹੇ ਸਨ। ਉਹ ਸਿੱਖ ਧਰਮ ਪ੍ਰਤੀ ਅਮਰੀਕਾ ਵਿਚ ਲੋਕਾਂ ਦੀ ਗਲਤ ਫ਼ਹਿਮੀ ਦੂਰ ਕਰਨ ਦੀ ਕੋਸ਼ਿਸ਼ ਵਿਚ ਜੁੱਟੇ ਹੋਏ ਸਨ। ਸੰਗਠਨ ਦੇ ਸੰਸਥਾਪਕ ਚੰਨਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਕੁਝ ਹੀ ਘੰਟਿਆਂ ਵਿਚ 9000 ਤੋਂ ਜ਼ਿਆਦਾ ਲੋਕਾਂ ਨੇ ਦਸਤਾਰਾਂ ਸਜਾ ਕੇ ਵਿਸ਼ਵ ਰਿਕਾਰਡ ਬਣਾਇਆ। ਉਨ੍ਹਾਂ ਦੱਸਿਆ ਕਿ ਸੰਸਥਾ ਨੇ ਗਿੰਨੀਜ਼ ਵਰਲਡ ਰਿਕਾਰਡ ਦਾ ਸਰਟੀਫ਼ਿਕੇਟ ਜਿੱਤਿਆ।

RELATED ARTICLES
POPULAR POSTS