Breaking News
Home / ਦੁਨੀਆ / ਮਹਾਤਮਾ ਗਾਂਧੀ ਦੀਆਂ ਐਨਕਾਂ 2 ਕਰੋੜ 55 ਲੱਖ ਰੁਪਏ ‘ਚ ਹੋਈਆਂ ਨਿਲਾਮ

ਮਹਾਤਮਾ ਗਾਂਧੀ ਦੀਆਂ ਐਨਕਾਂ 2 ਕਰੋੜ 55 ਲੱਖ ਰੁਪਏ ‘ਚ ਹੋਈਆਂ ਨਿਲਾਮ

ਲੰਡਨ: ਮਹਾਤਮਾ ਗਾਂਧੀ ਦੀਆਂ ਐਨਕਾਂ ਦੀ ਨਿਲਾਮੀ ਪੂਰਬੀ ਬ੍ਰੈਸਟਲ ਦੇ ਇਕ ਨਿਲਾਮੀ ਘਰ ਵਿਚ ਹੋਈ ਤੇ ਇਹ ਐਨਕਾਂ 2 ਕਰੋੜ 55 ਲੱਖ ਰੁਪਏ (2 ਲੱਖ 60 ਹਜ਼ਾਰ ਪੌਂਡ) ਦੀਆਂ ਵਿਕੀਆਂ। ਇਹ ਐਨਕਾਂ ਕੁਝ ਹਫ਼ਤੇ ਪਹਿਲਾਂ ਇਕ ਸਾਧਾਰਨ ਲਿਫ਼ਾਫ਼ੇ ਵਿਚ ਨਿਲਾਮੀ ਘਰ ਦੇ ਚਿੱਠੀਆਂ ਵਾਲੇ ਡੱਬੇ ਵਿਚੋਂ ਮਿਲੀਆਂ ਸਨ, ਜਿਸ ‘ਤੇ ‘ਇਹ ਮਹਾਤਮਾ ਗਾਂਧੀ ਦੀਆਂ ਐਨਕਾਂ ਹਨ’ ਲਿਖਿਆ ਹੋਇਆ ਸੀ। ਨਿਲਾਮੀਕਾਰ ਐਂਡਰਿਊ ਸਟੋਵ ਅਨੁਸਾਰ ਇਹ ਐਨਕਾਂ 10000 ਤੋਂ 15000 ਪੌਂਡ ਤੱਕ ਵਿਕਣ ਦੀ ਸੰਭਾਵਨਾ ਸੀ ਪਰ ਐਨਕਾਂ ਦੀ ਵਿਕਰੀ ਨੇ ਰਿਕਾਰਡ ਤੋੜ ਦਿੱਤਾ ਹੈ, ਜਿਸ ਨੂੰ ਇਕ ਗਾਹਕ ਨੇ 2 ਲੱਖ 60 ਹਜ਼ਾਰ ਪੌਂਡ ਵਿਚ ਖ਼ਰੀਦਿਆ, ਜੋ ਨਿਰਧਾਰਿਤ ਕੀਮਤ ਤੋਂ 26 ਗੁਣਾ ਵੱਧ ਸੀ। ਨਿਲਾਮੀ ਘਰ ਅਨੁਸਾਰ ਇਹ ਐਨਕਾਂ 1920 ਵਿਚ ਮਹਾਤਮਾ ਗਾਂਧੀ ਨੇ ਉਕਤ ਪਰਿਵਾਰ ਦੇ ਮੈਂਬਰ ਨੂੰ ਦਿੱਤੀਆਂ ਸਨ, ਜੋ ਪੀੜ੍ਹੀ-ਦਰ-ਪੀੜੀ ਉਨ੍ਹਾਂ ਕੋਲ ਰਹੀਆਂ। ਨਿਲਾਮੀ ਘਰ ਅਨੁਸਾਰ ਇਹ ਮਹਾਤਮਾ ਗਾਂਧੀ ਦੇ ਉਨ੍ਹਾਂ ਦਿਨਾਂ ਦੀਆਂ ਐਨਕਾਂ ਹਨ, ਜਦੋਂ ਉਨ੍ਹਾਂ ਨਿਗ੍ਹਾ ਵਾਲੀ ਐਨਕ ਲਗਾਉਣੀ ਸ਼ੁਰੂ ਕੀਤੀ। ਸਟੋਵ ਅਨੁਸਾਰ ਬਹੁਤ ਸਾਰੇ ਲੋਕਾਂ ਨੇ ਐਨਕ ਵਿਚ ਦਿਲਚਸਪੀ ਵਿਖਾਈ ਤੇ ਖ਼ਾਸ ਤੌਰ ‘ਤੇ ਭਾਰਤ ਤੋਂ ਇਲਾਵਾ ਕਤਰ, ਅਮਰੀਕਾ, ਰੂਸ, ਕੈਨੇਡਾ ਆਦਿ ਦੇਸ਼ਾਂ ਤੋਂ ਨਿਲਾਮੀ ਲਈ ਬੋਲੀ ਲਗਾਈ।

Check Also

ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵਾਂਸ ਅਗਲੇ ਹਫ਼ਤੇ ਆਉਣਗੇ ਭਾਰਤ ਦੌਰੇ ’ਤੇ

ਉਪ ਰਾਸ਼ਟਰਪਤੀ ਪਰਿਵਾਰ ਸਮੇਤ ਜੈਪੁਰ ਅਤੇ ਆਗਰਾ ਵੀ ਜਾਣਗੇ ਨਵੀਂ ਦਿੱਲੀ/ਬਿਊਰੋ ਨਿਊਜ਼ : ਅਮਰੀਕਾ ਦੇ …