2024 ਤੱਕ ਕਰੰਸੀ ਨੋਟ ‘ਤੇ ਹੋਵੇਗੀ ਕਿੰਗ ਚਾਰਲਸ ਦੀ ਤਸਵੀਰ
ਨਵੀਂ ਦਿੱਲੀ : ਬੈਂਕ ਆਫ ਇੰਗਲੈਂਡ ਦਾ ਕਹਿਣਾ ਹੈ ਕਿ ਕੇਂਦਰੀ ਬੈਂਕ ਇਸ ਸਾਲ ਦੇ ਅੰਤ ਤਕ ਪੋਲੀਮਰ ਨੋਟਾਂ ‘ਤੇ ਨਵੇਂ ਸਮਰਾਟ ਦੀ ਤਸਵੀਰ ਜਾਰੀ ਕਰ ਦੇਵੇਗਾ। ਬੈਂਕ ਆਫ ਇੰਗਲੈਂਡ ਨੇ ਇਹ ਵੀ ਕਿਹਾ ਹੈ ਕਿ 5, 10, 20 ਤੇ 50 ਪੌਂਡ ਦੇ ਨੋਟਾਂ ‘ਚ ਕੋਈ ਵਾਧੂ ਬਦਲਾਅ ਨਹੀਂ ਕੀਤਾ ਜਾਵੇਗਾ। ਬੈਂਕ ਆਫ ਇੰਗਲੈਂਡ ਨੇ ਕਿਹਾ ਕਿ ਕਿੰਗ ਚਾਰਲਸ ਦੀ ਤਸਵੀਰ ਵਾਲੇ ਬੈਂਕ ਨੋਟ 2024 ਦੇ ਮੱਧ ਤਕ ਚਲਨ ‘ਚ ਆਉਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਇਸ ਸਮੇਂ ਬੈਂਕ ਆਫ ਇੰਗਲੈਂਡ ਦੀ ਕਰੰਸੀ ‘ਤੇ ਮਹਾਰਾਣੀ ਐਲਿਜ਼ਾਬੈੱਥ ਦੀ ਤਸਵੀਰ ਲੱਗੀ ਹੋਈ ਹੈ। 70 ਸਾਲ ਦੇ ਰਾਜ ਤੋਂ ਬਾਅਦ ਇਸ ਮਹੀਨੇ ਦੇ ਸ਼ੁਰੂ ‘ਚ ਉਨ੍ਹਾਂ ਦੀ ਮੌਤ ਹੋ ਗਈ ਸੀ। ਬ੍ਰਿਟੇਨ ਦੇ ਕਰੰਸੀ ਨੋਟ ‘ਤੇ ਮਹਾਰਾਣੀ ਦੀ ਤਸਵੀਰ 1960 ਤੋਂ ਲਗਾਈ ਜਾ ਰਹੀ ਹੈ।
Check Also
ਗੌਤਮ ਅਡਾਨੀ ’ਤੇ ਨਿਊਯਾਰਕ ’ਚ ਧੋਖਾਧੜੀ ਤੇ ਰਿਸ਼ਵਤ ਦੇਣ ਦਾ ਆਰੋਪ
ਸੋਲਰ ਐਨਰਜੀ ਕੰਟਰੈਕਟ ਲਈ ਭਾਰਤੀ ਅਧਿਕਾਰੀਆਂ ਨੂੰ ਕਰੋੜਾਂ ਰੁਪਏ ਦੀ ਆਫਰ ਨਵੀਂ ਦਿੱਲੀ/ਬਿਊਰੋ ਨਿਊਜ਼ ਨਿਊਯਾਰਕ …