ਅਮਰੀਕਾ ਨੇ ਰੂਸ ਤੋਂ ਤੇਲ, ਕੋਲਾ ਤੇ ਕੁਦਰਤੀ ਗੈਸ ਦਰਾਮਦ ਕਰਨ ’ਤੇ ਰੋਕ ਲਗਾਈ | ਅਮਰੀਕੀ ਰਾਸ਼ਟਰਪਤੀ ਜੋਇ ਬਾਇਡਨ ਨੇ ਰੂਸ ਤੋਂ ਤੇਲ, ਕੋਲਾ ਤੇ ਕੁਦਰਤੀ ਗੈਸ ਦਰਾਮਦ ਕਰਨ ’ਤੇ ਰੋਕ ਲਗਾ ਦਿੱਤੀ ਹੈ।
ਇਹ ਰੋਕ ਰੂਸ ਵੱਲੋਂ ਯੁਕਰੇਨ ’ਤੇ ਕੀਤੇ ਗਏ ਹਮਲੇ ਨੂੰ ਵੇਖਦਿਆਂ ਲਗਾਈ ਗਈ ਹੈ। ਬਾਇਡਨ ਨੇ ਵ੍ਹਾਈਟ ਹਾਊਸ ਵਿਚ ਕਿਹਾ ਕਿ ਮੈਂ ਅੱਜ ਐਲਾਨ ਕਰਦਾ ਹਾਂ ਕਿ ਅਮਰੀਕਾ ਰੂਸ ਦੇ ਅਰਥਚਾਰੇ ਦੀ ਰੀੜ ਦੀ ਹੱਡੀ ਨੂੰ ਨਿਸ਼ਾਨਾਬਣਾ ਰਿਹਾ ਹੈ।
ਅਸੀਂ ਰੂਸ ਤੋਂ ਤੇਲ, ਗੈਸ ਤੇ ਐਨਰਜੀ ਦੀਆਂ ਸਾਰੀਆਂ ਦਰਾਮਦ ’ਤੇ ਪਾਬੰਦੀ ਲਗਾ ਰਹੇ ਹਾਂ। ਇਸ ਦਾ ਮਤਲਬ ਇਹ ਹੈ ਕਿ ਹੁਣ ਰੂਸ ਦਾ ਤੇਲ ਅਮਰੀਕਾ ਦੀਆਂ ਬੰਦਰਗਾਹਾਂ ’ਤੇ ਨਹੀਂ ਆਵੇਗਾ ਅਤੇ ਅਮਰੀਕੀ ਲੋਕ ਪੁਨੀਤ ਦੀ ਜੰਗੀ ਮਸ਼ੀਨ ਨੂੰ ਵੱਡੀ ਸੱਟ ਮਾਰਨਗੇ।