9.6 C
Toronto
Saturday, November 8, 2025
spot_img
Homeਭਾਰਤਈਡੀ ਨੇ ਦਿੱਲੀ ਸ਼ਰਾਬ ਨੀਤੀ ਮਾਮਲੇ ’ਚ 52 ਕਰੋੜ ਰੁਪਏ ਦੀ ਪ੍ਰਾਪਰਟੀ...

ਈਡੀ ਨੇ ਦਿੱਲੀ ਸ਼ਰਾਬ ਨੀਤੀ ਮਾਮਲੇ ’ਚ 52 ਕਰੋੜ ਰੁਪਏ ਦੀ ਪ੍ਰਾਪਰਟੀ ਕੀਤੀ ਗਈ ਜਬਤ

ਸਿਸੋਦੀਆ ਦੀਆਂ ਦੋ ਪ੍ਰਾਪਰਟੀਜ਼ ਸੀਲ, 11 ਲੱਖ ਰੁਪਏ ਦੇ ਬੈਂਕ ਬੈਲੈਂਸ ਨੂੰ ਵੀ ਕੀਤਾ ਹੋਲਡ
ਨਵੀਂ ਦਿੱਲੀ/ਬਿਊਰੋ ਬਿਊਰੋ : ਦਿੱਲੀ ਸ਼ਰਾਬ ਨੀਤੀ ਭਿ੍ਰਸ਼ਟਾਚਾਰ ਮਾਮਲੇ ’ਚ ਈਡੀ ਨੇ 52 ਕਰੋੜ 24 ਲੱਖ ਰੁਪਏ ਦੀ ਪ੍ਰਾਪਰਟੀ ਜਬਤ ਕੀਤੀ ਹੈ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਸ ’ਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਉਨ੍ਹਾਂ ਦੀ ਪਤਨੀ ਸੀਮਾ ਸਿਸੋਦੀਆ ਦੀਆਂ ਦੋ ਪ੍ਰਾਪਰਟੀਜ਼ ਸੀਲ ਕੀਤੀਆਂ ਗਈਆਂ ਹਨ। ਜਦਕਿ ਉਨ੍ਹਾਂ 11 ਲੱਖ ਰੁਪਏ ਦੇ ਬੈਂਕ ਬੈਲੈਂਸ ਨੂੰ ਵੀ ਹੋਲਡ ’ਤੇ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਅਮਨਦੀਪ ਸਿੰਘ ਢੱਲ, ਰਾਜੇਸ਼ ਜੋਸ਼ੀ, ਗੌਤਮ ਮਲਹੋਤਰਾ ਸਮੇਤ ਸਿਸੋਦੀਆ ਦੇ ਹੋਰਨਾਂ ਨਜ਼ਦੀਕੀਆਂ ਦੀ ਪ੍ਰਾਪਰਟੀ ਜਬਤ ਕੀਤੀ ਗਈ ਹੈ। ਈਡੀ ਨੇ ਇਹ ਕਾਰਵਾਈ ਬਿਜਨਸਮੈਨ ਦਿਨੇਸ਼ ਅਰੋੜਾ ਦੀ ਗਿ੍ਰਫ਼ਤਾਰੀ ਤੋਂ ਇਕ ਦਿਨ ਬਾਅਦ ਕੀਤੀ ਹੈ ਜਦਕਿ ਦਿਨੇਸ਼ ਸਿਸੋਦੀਆ ਨੂੰ ਵੀ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦਾ ਕਰੀਬੀ ਮੰਨਿਆ ਜਾਂਦਾ ਹੈ। ਈਡੀ ਨੇ ਜੋ 52 ਕਰੋੜ 24 ਲੱਖ ਰੁਪਏ ਦੀ ਪ੍ਰਾਪਰਟੀ ਜਬਤ ਕੀਤੀ ਹੈ ਇਸ ’ਚ 7 ਕਰੋੜ 29 ਲੱਖ ਰੁਪਏ ਦੀ ਅਚੱਲ ਸੰਪਤੀ ਸ਼ਾਮਲ ਹੈ, ਜਿਸ ’ਚ ਸਿਸੋਦੀਆ ਅਤੇ ਉਨ੍ਹਾਂ ਦੀ ਪਤਨੀ ਦੀਆਂ 2 ਅਚੱਲ ਸੰਪਤੀਆਂ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਰਾਜੇਸ਼ ਜੋਸ਼ੀ ਦੀ ਚੈਰਟੀ ਪ੍ਰੋਡਕਸ਼ਨ ਮੀਡੀਆ ਪ੍ਰਾਈਵੇਟ ਲਿਮਟਿਡ ਦੀ ਜ਼ਮੀਨ ਅਤੇ ਫਲੈਟ ਜਦਕਿ ਗੌਤਮ ਮਲਹੋਤਰਾ ਦੀ ਜ਼ਮੀਨ ਅਤੇ ਫਲੈਟ ਵੀ ਜਬਤ ਕੀਤੇ ਗਏ ਹਨ। ਇਸ ਤੋਂ ਪਹਿਲਾਂ ਵਿਜੇ ਨਾਇਰ, ਸਮੀਰ ਮਹਿੰਦਰੂ, ਅਮਿਤ ਅਰੋੜਾ, ਅਰੁਣ ਪਿਲਈ ਦੀ 76 ਕਰੋੜ 45 ਲੱਖ ਰੁਪਏ ਚੱਲ ਅਤੇ ਅਚੱਲ ਸੰਪਤੀ ਵੀ ਈਡੀ ਵੱਲੋਂ ਜਬਤ ਕੀਤੀ ਗਈ ਸੀ।

 

RELATED ARTICLES
POPULAR POSTS