4.8 C
Toronto
Friday, May 8, 2026
spot_img
Homeਕੈਨੇਡਾਮਹਾਨ ਤਪੱਸਵੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 29ਵੀਂ ਬਰਸੀ...

ਮਹਾਨ ਤਪੱਸਵੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 29ਵੀਂ ਬਰਸੀ 24 ਮਈ ਨੂੰ ਮਨਾਈ ਜਾਏਗੀ

ਬਰੈਂਪਟਨ/ਡਾ. ਝੰਡ : ਸੰਗਤਾਂ ਦੀ ਜਾਣਕਾਰੀ ਲਈ ਦੱਸਿਆ ਜਾਂਦਾ ਹੈ ਕਿ ਬ੍ਰਹਮ ਗਿਆਨੀ ਮਹਾਨ ਤਪੱਸਵੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 29ਵੀਂ ਬਰਸੀ 24 ਮਈ ਨੂੰ ਦਿਨ ਐਤਵਾਰ ਨੂੰ ਬਰਲਿੰਗਟਨ ਵਿਖੇ ਸ੍ਰੀ ਰਵੀਦਾਸ ਗੁਰਦੁਆਰਾ ਸਾਹਿਬ 2284 ਕੁਈਨਜ਼ ਵੇਅ ਡਰਾਈਵ ਵਿਖੇ ਮਨਾਈ ਜਾ ਰਹੀ ਹੈ।
ਇਸ ਸਬੰਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦਾ ਸ਼ੁਭ ਆਰੰਭ ਸ਼ੁੱਕਰਵਾਰ 22 ਮਈ ਨੂੰ ਸਵੇਰੇ 11.00 ਵਜੇ ਹੋਵੇਗਾ ਅਤੇ ਇਸ ਦਾ ਭੋਗ 24 ਮਈ ਦਿਨ ਐਤਵਾਰ ਨੂੰ 11.00 ਵਜੇ ਪਵੇਗਾ। ਉਪਰੰਤ, ਬਾਅਦ ਦੁਪਹਿਰ 1.00 ਵਜੇ ਤੱਕ ਰਾਗੀ ਸਿੰਘਾਂ ਵੱਲੋਂ ਗੁਰਬਾਣੀ ਦੇ ਸ਼ਬਦਾਂ ਦਾ ਕੀਰਤਨ ਕੀਤਾ ਜਾਵੇਗਾ ਅਤੇ ਸ਼ਬਦ ਵਿਚਾਰ ਹੋਵੇਗੀ। ਗੁਰੂ ਕਾ ਲੰਗਰ ਅਤੁੱਟ ਵਰਤੇਗਾ।
ਸਮੂਹ ਸੰਗਤ ਨੂੰ ਇਸ ਧਾਰਮਿਕ ਸਮਾਗਮ ਵਿੱਚ ਹਾਜ਼ਰੀਆਂ ਭਰਨ ਲਈ ਬੇਨਤੀ ਕੀਤੀ ਜਾਂਦੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਗੁਰਦੁਆਰਾ ਸਾਹਿਬ ਦੇ ਫ਼ੋਨ ਨੰਬਰ 905-333-1924 ਜਾਂ ਸ. ਰਜਿੰਦਰ ਸਿੰਘ ਸਪੁੱਤਰ ਸਵ. ਜੱਥੇਦਾਰ ਜੀਤ ਸਿੰਘ ਫਗਵਾੜਾ ਨਾਲ ਉਨ੍ਹਾ ਦੇ ਫ਼ੋਨ ਨੰਬਰ +1 289-242-9630 ‘ਤੇ ਸੰਪਰਕ ਕਰੋ, ਜੀ।
ਵਿੱਚਲੀ ਗੱਲ
ਕੋਈ ਵੀ ਪਾਰਟੀ ਸਦਾ ਲਈ ਚੋਣਾਂ ਵਿਚ ਨਹੀ ਜਿੱਤ ਸਕਦੀ। ਬੰਗਾਲ ਵਿੱਚ ਹੋਈਆਂ ਚੋਣਾਂ ਵਿੱਚ ਮਮਤਾ ਬੈਨਰਜੀ ਚੋਣ ਹਾਰ ਗਈ ਹੈ। ਹੋਰ 5-7 ਕਾਰਨਾਂ ਵਿੱਚੋਂ ਪਹਿਲਾ ਕਾਰਣ ਹੈ ਕਿ ਉਹ 3 ਵਾਰੀ ਮੁੱਖ ਮੰਤਰੀ ਰਹਿ ਚੁੱਕੀ ਸੀ ਤੇ ਹੁਣ ਚੌਥੀ ਵਾਰੀ ਫਿਰ ਮੁੱਖ ਮੰਤਰੀ ਬਨਣਾ ਚਾਹੁੰਦੀ ਸੀ। ਇੰਨੀ ਵਾਰ ਲੋਕ ਮੌਕਾ ਨਹੀਂ ਦਿਆ ਕਰਦੇ। ਕੇਰਲਾ ਵਿੱਚ ਵੀ ਕਾਮਰੇਡ ਪਾਰਟੀ ਹਾਰ ਗਈ ਹੈ। ਲੋਕ ਬਦਲਾਅ ਚਾਹੁੰਦੇ ਹਨ। ਵੈਸੇ ਵੀ ਵਿਸ਼ਵ ਵਿੱਚ ਸਮਾਜਵਾਦ ਦਾ ਯੁੱਗ ਬੀਤ ਚੁੱਕਾ ਹੈ। ਤਾਮਿਲਨਾਡੂ ਵਿੱਚ ਐਕਟਰ ਚੰਦਰ ਸ਼ੇਖਰ ਨਵੀਂ ਪਾਰਟੀ ਬਣਾ ਕੇ ਹੂੰਝਾ ਫੇਰੂ ਜਿੱਤ ਹਾਸਲ ਕਰ ਗਿਆ ਹੈ। ਉੱਥੇ ਵੀ ਲੋਕ ਪੰਜਾਬ ਵਾਂਗ ਵਾਰੀ ਵੱਟੇ ਨਾਲ ਸਰਕਾਰ ਬਣਾਉਂਦੀਆਂ ਰਿਵਾਇਤੀ ਪਾਰਟੀਆਂ ਡੀਐਮਕੇ ਤੇ ਏਡੀਐਮਕੇ ਤੋਂ ਅੱਕ ਚੁੱਕੇ ਸਨ ਤੇ ਕੋਈ ਨਵਾਂ ਬਦਲਾਅ ਚਾਹੁੰਦੇ ਸਨ। ਇਹ ਗੱਲ ਵੱਖਰੀ ਹੈ ਕਿ ਲੋਕ ਛੇਤੀ ਹੀ ਠੱਗੇ ਗਏ ਮਹਿਸੂਸ ਕਰਨ ਲੱਗ ਜਾਂਦੇ ਹਨ। ਇਹ ਸੋਸ਼ਲ ਮੀਡੀਆ ਦਾ ਯੁੱਗ ਹੈ। ਕਾਂਗਰਸ ਦੇਸ਼ ਵਿੱਚ ਹਰ ਥਾਂ ਹਾਰ ਰਹੀ ਹੈ। ਕਦੀ ਸਾਰੇ ਦੇਸ਼ ਵਿੱਚ ਤੂਤੀ ਬੋਲਦੀ ਹੁੰਦੀ ਸੀ। ਜਰਮਨੀ ਦੇ ਚਾਂਸਲਰ ਦੀ ਪਾਰਟੀ ਹਾਰ ਗਈ ਹੈ। ਅਮਰੀਕਾ ਵਿਚ ਵੀ ਟਰੰਪ ਜਿੱਤ ਗਿਆ। ਦਿੱਲੀ ਚੋਣਾਂ ਵਿਚ ਕੇਜਰੀਵਾਲ, ਸਣੇ ਆਮ ਆਦਮੀ ਪਾਰਟੀ ਹਾਰ ਗਈ ਹੈ! ਕੇਂਦਰ ਵਿੱਚ ਵੀ ਬੀਜੇਪੀ ਹਾਰ ਗਈ ਹੈ (ਨਿਤੀਸ਼-ਨਾਇਡੂ ਨੇ ਬਚਾਈ ਹੈ)! ਕੇਂਦਰ ਵਿਚ ਬੀਜੇਪੀ ਸਿਰਫ 240 ਸੀਟਾਂ ਨਾਲ ਜਿੱਤੀ ਘੱਟ ਗਿਣਤੀ ਸਰਕਾਰ ਹੈ। ਜੇ ਰਾਹੁਲ ਗਾਂਧੀ ਦੀ ਚੋਣ ਕਮਿਸ਼ਨ ਵਾਲੀ ਵੋਟ ਚੋਰੀ ਦੀ ਗੱਲ ਸਹੀ ਹੈ ਤਾਂ 100 ਸੀਟਾਂ ਘਟਾ ਕੇ 150 ਹੀ ਬਣਦੀਆਂ ਹਨ। ਬੜੇ ਵਿਸ਼ਲੇਸ਼ਣ ਹੋਣਗੇ। ਇਹ ਹੋ ਗਿਆ, ਉਹ ਹੋ ਗਿਆ ਵਗੈਰਾ ਵਗੈਰਾ। ‘ਬੁੱਧੀਜੀਵੀ’ ਅੰਕੜਿਆਂ ਦਾ ਵਿਸ਼ਲੇਸ਼ਣ ਕਰਨਗੇ। ਪਰ ਵਿੱਚਲੀ ਗੱਲ ਇਹ ਹੈ ਕਿ ਸਾਰੀ ਦੁਨੀਆਂ ਵਿਚ ‘ਕੋਈ ਵੀ ਸਰਕਾਰ’ ਸਾਰੀ ਪਰਜਾ ਨੂੰ ਖੁਸ਼ ਨਹੀ ਕਰ ਸਕਦੀ ਜਜ਼ਬਾਤੀ ਹੋਏ ਲੋਕ ਇੱਕ, ਦੋ ਵਾਰ ਹੀ ਮੌਕਾ ਦਿੰਦੇ ਹਨ। ਪੈਸੇ ਤੇ ਦਾਰੂ ਲੈ ਕੇ ਵੋਟ ਪਾਉਣ ਵਾਲਿਆਂ ਦੇ ਲੀਡਰ ਵੀ ਉਹਨਾਂ ਵਿਚੋਂ, ਉਹੋ ਜਿਹੇ ਹੀ ਹੁੰਦੇ ਹਨ। ਤੀਜੀ ਵਾਰੀ ਤਾਂ ਲੋਕ ਪਿੰਡ ਵਿਚ ਸਰਪੰਚ ਨਹੀਂ ਬਨਣ ਦਿੰਦੇ, ਬਸ਼ਰਤੇ ਕਿ ਚੋਣਾਂ ਵਿਚ ਹੇਰਾ ਫੇਰੀ ਨਾ ਹੋਈ ਹੋਵੇ। ਫਰਾਂਸ, ਰੂਸ, ਚੀਨ ਦੇ ਇਨਕਲਾਬਾਂ ਪਿੱਛੋਂ ਵੀ ਪਰਜਾ ਨੇ ਸਰਕਾਰਾਂ ਦੇ ਤਖਤੇ ਪਲਟ ਦਿੱਤੇ ਸਨ। ਹਰ ਸਿਆਸੀ ਪਾਰਟੀ ਕੁੱਝ ਕੁ ਲੋਕਾਂ ਦਾ ‘ਗਰੋਹ’ ਹੁੰਦਾ ਹੈ ਤੇ ਪਾਰਟੀ ਦਾ ਨਾਂ ਤੇ ਨਿਸ਼ਾਨਾ ਲੋਕ ਭਲਾਈ ਵਾਲਾ ਲੈ ਕੇ ਆਉਂਦਾ ਹੈ, ਪਰ ਬਹੁਤੀ ਭਲਾਈ ਸਿਰਫ ਆਪਣੀ ਪਾਰਟੀ ਤੇ ਆਪਣੇ ਹਮਾਇਤੀਆਂ ਦੀ ਹੀ ਕਰਦੇ ਹਨ! ਲੰਕਾ, ਬੰਗਲਾਦੇਸ਼ ਤੋਂ ਪਿੱਛੋਂ ਹੁਣ ਨੇਪਾਲ ਦੀ ਕਾਮਰੇਡ ਸਰਕਾਰ ਨੂੰ ਵੀ ਲੋਕਾਂ ਨੇ ਭਜਾ ਭਜਾ ਕੁੱਟਿਆ ਹੈ। ਸਿਰਫ ਤਾਨਾਸ਼ਾਹ ਹਕੂਮਤਾਂ ਹੀ ਲੋਕਾਂ ਨੂੰ ਦਬਾਅ ਕੇ, ਰੂਸ ਵਾਂਗ 70 ਸਾਲ ਕੱਢ ਜਾਂਦੀਆਂ ਹਨ। ਜਦੋ ਉੱਥੇ ਵੀ ਗਰਬਾਚੋਵ ਨੇ ਲੋਕਾਂ ਦੀ ਮਰਜ਼ੀ ਪੁੱਛੀ ਲੋਕ ਕਾਮਰੇਡਾਂ ਮਗਰ ਡਾਂਗਾਂ ਲੈ ਕੇ ਪੈ ਗਏ ਸਨ। ਤਾਨਾਸ਼ਾਹੀ ਖਤਮ ਹੁੰਦਿਆਂ ਹੀ ਪੂਰਬੀ ਯੌਰਪ ਦੇ ਦੇਸ਼ਾਂ ਵਿਚ ਲੋਕਾਂ ਨੇ ਸਰਕਾਰਾਂ ਪਲਟੀਆਂ ਹੀ ਨਹੀਂ, ਬਲਕਿ ਸਾਸ਼ਕਾਂ ਨੂੰ ਘੇਰ-ਘੇਰ ਮਾਰਿਆ ਸੀ। ਭਾਰਤ ਵਰਗੇ ਦੇਸ਼ਾਂ ਵਿਚ ਜਿੱਥੇ 85 ਕਰੋੜ ਭੁੱਖੀ ਮਰਦੀ ਕੁਰਬਲ-ਕੁਰਬਲ ਕਰਦੀ ਖ਼ਲਕਤ ਨੂੰ ਸਰਕਾਰ ਮੁਫ਼ਤ ਰਾਸ਼ਨ ਦਿੰਦੀ ਹੋਵੇ ਤੇ ਲੋਕ ਪੈਸੇ ਲੈਕੇ ਵੋਟਾਂ ਪਾਉਂਦੇ ਹੋਣ। ਸਾਰੀ ਪਰਜਾ ਕਦੀ ਵੀ ਖੁਸ਼ ਨਹੀਂ ਹੁੰਦੀ। ਬਦਲਾਅ ਹੁੰਦਾ ਰਹਿਣਾ ਚਾਹੀਦਾ । ਐਮਪੀ/ਐਮਐਲਏ ਬਦਲਦੇ ਰਹਿਣ ਤਾਂ ਚੰਗਾ ਹੈ। ਭਾਵੇਂ ਸਿਸਟਮ ਉਹੀ ਰਹਿੰਦਾ ਹੈ! ਇਹ ਕਿਸੇ ਵੀ ਕਿਸਮ ਦੀ ਤਾਨਾਸ਼ਾਹੀ ਨਾਲੋਂ ਚੰਗਾ ਹੈ!!
B S Dhillon
Advocate Freelancer columnist.
9988091463,+12365941122

RELATED ARTICLES
POPULAR POSTS