18.8 C
Toronto
Sunday, August 9, 2026
spot_img
Homeਕੈਨੇਡਾਸਰੀ 'ਚ ਚਾਰ ਮੰਜ਼ਿਲੀ ਰਿਹਾਇਸ਼ੀ ਬਿਲਡਿੰਗ ਨੂੰ ਲੱਗੀ ਅੱਗ

ਸਰੀ ‘ਚ ਚਾਰ ਮੰਜ਼ਿਲੀ ਰਿਹਾਇਸ਼ੀ ਬਿਲਡਿੰਗ ਨੂੰ ਲੱਗੀ ਅੱਗ

ਸਰੀ ‘ਚ ਚਾਰ ਮੰਜ਼ਿਲੀ ਰਿਹਾਇਸ਼ੀ ਬਿਲਡਿੰਗ ਨੂੰ ਲੱਗੀ ਅੱਗਸਰੀ/ਹਰਦਮ ਮਾਨ : ਸਰੀ ਦੇ ਫਲੀਟਵੁੱਡ ਏਰੀਆ ਵਿਚ ਇਕ ਅਪਾਰਟਮੈਂਟ ਬਿਲਡਿੰਗ ਵਿਚ ਲੱਗੀ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੇ ਵਰਕਰਾਂ ਨੂੰ ਕਈ ਘੰਟੇ ਭਾਰੀ ਮੁਸ਼ੱਕਤ ਕਰਨੀ ਪਈ।
ਅੱਗ ਲੱਗਣ ਦੀ ਇਹ ਘਟਨਾ 84 ਐਵੀਨਿਊ ਅਤੇ 159 ਸਟਰੀਟ ‘ਤੇ ਵਾਪਰੀ। ਅੱਗ ਦੀ ਲਪੇਟ ਵਿਚ ਆਈ ਇਸ ਬਿਲਡਿੰਗ ਵਿਚ 56 ਯੂਨਿਟ ਹਨ ਅਤੇ ਇਨਾਂ ਵਿਚ ਰਹਿਣ ਵਾਲੇ ਸਾਰੇ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਅਤੇ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ। ਐੱਸ.ਐੱਫ.ਐੱਸ. ਦੇ ਡਿਪਟੀ ਚੀਫ਼, ਮਾਰਕ ਗਰਿਫਿਓਨ ਨੇ ਕਿਹਾ ਕਿ ਫਾਇਰ ਬ੍ਰਿਗੇਡ ਅਮਲੇ ਨੂੰ ਇਸ ਘਟਨਾ ਸਬੰਧੀ ਸੂਚਿਤ ਕੀਤਾ ਗਿਆ ਸੀ। ਉਨਾਂ ਦੱਸਿਆ ਕਿ ਪ੍ਰਭਾਵਿਤ ਲੋਕਾਂ ਨੂੰ ਸਿਟੀ ਵੱਲੋਂ ਐਮਰਜੈਂਸੀ ਸਹਾਇਤਾ ਸੇਵਾਵਾਂ ਪ੍ਰੋਗਰਾਮ ਰਾਹੀਂ ਫੌਰੀ ਜ਼ਰੂਰਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।

 

RELATED ARTICLES
POPULAR POSTS