-8.9 C
Toronto
Tuesday, March 3, 2026
spot_img
Homeਕੈਨੇਡਾਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਵੱਲੋਂ ਬਾਬਾ ਫ਼ੌਜਾ ਸਿੰਘ ਨੂੰ ਸਮਰਪਿਤ 'ਇੰਸਪੀਰੇਸ਼ਨਲ...

ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਵੱਲੋਂ ਬਾਬਾ ਫ਼ੌਜਾ ਸਿੰਘ ਨੂੰ ਸਮਰਪਿਤ ‘ਇੰਸਪੀਰੇਸ਼ਨਲ ਸਟੈੱਪਸ 2025’ 12 ਅਕਤੂਬਰ ਨੂੰ

ਬਰੈਂਪਟਨ/ਡਾ. ਝੰਡ : ਮੈਰਾਥਨ ਦੌੜਾਕ ਬਾਬਾ ਫ਼ੌਜਾ ਸਿੰਘ ਜੀ ਦੀ ਨਿੱਘੀ ਯਾਦ ਨੂੰ ਸਮੱਰਪਿਤ ‘ਇੰਸਪੀਰੇਸ਼ਨਲ ਸਟੈੱਪਸ 2025’ ਮੈਰਾਥਨ ਦੌੜ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਂਊਂਡੇਸ਼ਨ ਵੱਲੋਂ ਮੈਰਾਥਨ ਦੌੜ ਐਤਵਾਰ 12 ਅਕਤੂਬਰ ਨੂੰ ਕਰਵਾਈ ਜਾ ਰਹੀ ਹੈ। ਇਸ ਦੌੜ ਦਾ ਟੀਚਾ ਬਾਬਾ ਫ਼ੌਜਾ ਸਿੰਘ ਦੇ ਨਾਂ ‘ਤੇ ਦੌੜਾਕਾਂ ਵੱਲੋਂ ਘੱਟੋ-ਘੱਟ 100 ਮੈਰਾਥਨਾਂ ਦੇ ਬਰਾਬਰ ਪੈਂਡਾ ਤੈਅ ਕਰਨ ਦਾ ਹੈ। ਪਾਠਕਾਂ ਨੂੰ ਭਲੀ-ਭਾਂਤ ਯਾਦ ਹੋਵੇਗਾ ਕਿ ਬਾਬਾ ਜੀ ਨੇ 100 ਸਾਲ ਦੀ ਉਮਰ ਵਿੱਚ 16 ਅਕਤੂਬਰ 2011 ਨੂੰ ਟੋਰਾਂਟੋ ਵਿੱਚ ਟੋਰਾਂਟੋ ਵਾਟਰਫ਼ਰੰਟ ਮੈਰਾਥਨ ਪੂਰੀ ਕਰਨ ਵਾਲਾ ਪਹਿਲਾ ਵਿਅੱਕਤੀ ਸੀ ਅਤੇ ਇਹ ‘ਇੰਸਪੀਰੇਸ਼ਨ ਸਟੈੱਪਸ 2025’ ਉਨ÷ ਾਂ ਦੀ ਉਸ ਦੌੜ ਨੂੰ ਸਮੱਰਪਿਤ ਹੈ।
ਇਸ ਦੌੜ ਦੇ ਸਬੰਧੀ ਜਾਣਕਾਰੀ www.ggscf.com ‘ਤੇ ਜਾ ਕੇ ਲਈ ਜਾ ਸਕਦੀ ਹੈ ਅਤੇ ਰਜਿਸਟ੍ਰੇਸ਼ਨ ਵੀ ਇੱਥੇ ਆਨਲਾਈਨ ਕਰਵਾਈ ਜਾ ਸਕਦੀ ਹੈ। ਰਜਿਸਟ੍ਰੇਸ਼ਨ ਫ਼ੀਸ ਕੇਵਲ 20 ਡਾਲਰ ਰੱਖੀ ਗਈ ਹੈ। ਜੀਟੀਏ ਦੇ ਗੁਰਦੁਆਰਾ ਸਾਹਿਬਾਨ ਦੇ ਸਹਿਯੋਗ ਨਾਲ ਇਹ ਈਵੈਂਟ ਬੱਚਿਆਂ, ਜਵਾਨਾਂ ਤੇ ਸੀਨੀਅਰਾਂ, ਸੱਭਨਾਂ ਦੇ ਲਈ ਆਯੋਜਿਤ ਕੀਤਾ ਜਾ ਰਿਹਾ ਹੈ। ਮੈਰਾਥਨ ਦੌੜ ਦੇ ਦੌੜਾਕ ਤੇ ਵਾੱਕਰ ਸਕਾਰਬਰੋ ਗੁਰਦੁਆਰਾ ਸਾਹਿਬ ਤੋਂ ਡਿਕਸੀ ਗੁਰੂਘਰ ਤੱਕ ਇਹ ਦੌੜ ਦੌੜਨਗੇ ਜਿ ਕਿ ਫੁੱਲ- ਮੈਰਾਥਨ 42 ਕਿਲੋਮੀਟਰ ਬਣਦੀ ਹੈ। ਏਸੇ ਤਰ÷ ਾਂ ਹਾਫ਼-ਮੈਰਾਥਨ ਦੌੜਾਕ ਤੇ ਵਾੱਕਰ ਰਾਮਗੜ÷ ੀਆ ਗੁਰਦੁਆਰਾ ਸਾਹਿਬ ਤੋਂ ਇਹ ਆਰੰਭ ਕਰਕੇ ਡਿਕਸੀ ਗੁਰੂਘਰ ਪਹੁੰਚਣਗੇ। 12 ਕਿਲੋਮੀਟਰ ਦੌੜਨ ਤੇ ਪੈਦਲ ਚੱਲਣ ਵਾਲੇ ਰੈਕਸਡੇਲ ਗੁਰਦੁਆਰਾ ਸਾਹਿਬ ਤੋਂ ਚੱਲਣਗੇ ਅਤੇ 5 ਕਿਲੋਮੀਟਰ ਦੌੜਨ ਤੇ ਪੈਦਲ ਚੱਲਣ ਵਾਲੇ ਮਾਲਟਨ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਡਿਕਸੀ ਗੁਰੂਘਰ ਪਹੁੰਚਣਗੇ। ਗੱਲ ਕੀ, ਸਾਰੀਆਂ ਦੌੜਾਂ ਦਾ ‘ਫਿਨਿਸ਼-ਪੁਆਇੰਟ’ ਡਿਕਸੀ ਗੁਰੂਘਰ ਦੇ ਸਾਹਮਣੇ ਹੈ।
ਤੁਸੀਂ ਇਸ ਮੈਰਾਥਨ ਦੌੜ ਵਿੱਚ ਇਕੱਲੇ ਜਾਂ ਚਾਰ ਦੌੜਾਕਾਂ ਦੇ ਗਰੁੱਪ ਦੇ ਤੌਰ ‘ਤੇ ਵੀ ਭਾਗ ਲੈ ਸਕਦੇ ਹੋ। ਪਰਿਵਾਰ ਦੇ ਮੈਂਬਰ ਵੀ ਮਿਲ ਕੇ ਆਪਣਾ ਇਹ ਗਰੁੱਪ ਬਣਾ ਸਕਦੇ ਹਨ। ਇਹ 42.2 ਕਿਲੋਮੀਟਰ ਮੈਰਾਥਨ ਦੌੜ 12 ਅਕਤੂਬਰ ਤੋਂ ਇੱਕ ਹਫ਼ਤਾ ਪਹਿਲਾਂ ਵੀ ਸ਼ੁਰੂ ਕੀਤੀ ਜਾ ਸਕਦੀ ਹੈ। ਇਸ ਲੰਮੀ ਦੌੜ ਦੇ ਦੌੜਾਕ ਇੱਕ ਸ਼ੀਟ ਉੱਪਰ ਉਨ÷ ਾਂ ਦੇ ਵੱਲੋਂ 6 ਦਿਨ ਪਹਿਲਾਂ ਰੋਜ਼ਾਨਾ ਕੀਤੀ ਜਾਣ ਵਾਲੀ ਦੌੜ ਦਾ ਵੇਰਵਾ ਦਰਜ ਕਰ ਸਕਦੇ ਹਨ ਕਿ ਹਰੇਕ ਦਿਨ ਕਿੰਨੇ ਕਿਲੋਮੀਟਰ ਦੌੜੇ ਅਤੇ ਅਖ਼ੀਰਲੇ 6.2 ਕਿਲੋਮੀਟਰ ਉਹ 12 ਅਕਤੂਬਰ ਵਾਲੇ ਦਿਨ ਹੋਰ ਦੌੜਾਕਾਂ ਦੇ ਨਾਲ ਮਾਲਟਨ ਗੁਰੂਘਰ ਤੋਂ ਡਿਕਸੀ ਗੁਰੂਘਰ ਤੱਕ ਦੌੜ ਕੇ ਪੂਰੇ ਕਰ ਸਕਦੇ ਹਨ। ਇਹ ਟੀਚਾ ਹੋਰ ਆਸਾਨੀ ਨਾਲ 22 ਸਤੰਬਰ ਤੋਂ ਆਰੰਭ ਕਰਕੇ 11 ਅਕਤੂਬਰ ਤੱਕ 20 ਦਿਨ ਰੋਜ਼ 2 ਕਿਲੋਮੀਟਰ ਦੌੜ ਕੇ ਅਤੇ ਬਾਕੀ ਰਹਿੰਦੇ 2.2 ਕਿਲੋਮੀਟਰ 12 ਅਕਤੂਬਰ ਨੂੰ ਦੌੜ ਕੇ ਵੀ ਪੂਰਾ ਕੀਤਾ ਜਾ ਸਕਦਾ ਹੈ। ਮਕਸਦ ਦੌੜਾਕਾਂ ਵੱਲੋਂ ਮੈਰਾਥਨ ਦੌੜ ਦਾ 42.2 ਕਿਲੋਮੀਟਰ ਪੈਂਡਾ ਤੈਅ ਕਰਨ ਦਾ ਹੈ। ਇਸ ਤਰ÷ ਾਂ ਦੌੜਾਕਾਂ ਦੇ ਸਾਹਮਣੇ ਇਹ ਮੈਰਾਥਨ ਦੌੜ ਪੂਰੀ ਕਰਨ ਲਈ ਕਈ ਬਦਲ ਮੌਜੂਦ ਹਨ ਅਤੇ ਉਹ ਉਨ÷ ਾਂ ਵਿੱਚੋਂ ਕੋਈ ਵੀ ਅਪਨਾਅ ਸਕਦੇ ਹਨ। ਇਸ ਦੇ ਬਾਰੇ ਵਧੇਰੇ ਜਾਣਕਾਰੀ www.ggscf.com ‘ਤੇ ਜਾ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ।

RELATED ARTICLES
POPULAR POSTS