ਬਰੈਂਪਟਨ : ਪਿਛਲੇ ਹਫ਼ਤੇ ਬੰਦੂਕ ਦੀ ਨੋਕ ‘ਤੇ ਡਕੈਤੀ ਕਰਨ ਦੇ ਦੋਸ਼ ਵਿਚ ਇਕ 19 ਸਾਲਾ ਬਰੈਂਪਟਨ ਵਾਸੀ ਨੌਜਵਾਨ ਹਰਮਨ ਔਜਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਵਾਰਦਾਤ ਸ਼ਨਿੱਚਰਵਾਰ ਦੇ ਦਿਨ ਏਅਰਪੋਰਟ ਰੋਡ ਅਤੇ ਸਲੌਫ਼ ਸਟ੍ਰੀਕ ਇਲਾਕੇ ਵਿਚ ਵਾਪਰੀ ਸੀ। ਪੀਲ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਨੌਜਵਾਨ ਵੱਲੋਂ ਇਕ ਬਿਜਲੀ ਨਾਲ ਚੱਲਣ ਵਾਲਾ ਉਪਕਰਣ ਵੇਚਣ ਦੀ ਲਈ ਆਨਲਾਈਨ ਐਡ ਪਾਈ ਗਈ ਸੀ, ਜਿਸ ਨੂੰ ਵੇਖ ਕੇ ਇਕ 21 ਸਾਲਾ ਵਿਕਅਕਤੀ ਵੱਲੋਂ ਹਰਮਨ ਔਜਲਾ ਨਾਲ ਸੰਪਰਕ ਕੀਤਾ ਗਿਆ। ਜਦੋਂ ਉਹ ਵਿਅਕਤੀ ਇਸ ਹਰਮਨ ਨੂੰ ਮਿਲਣ ਲਈ ਦੱਸੀ ਗਈ ਜਗ੍ਹਾ ‘ਤੇ ਪੁੱਜਿਆ ਤਾਂ ਇਸ ਵਿਅਕਤੀ ਨੂੰ ਜ਼ਬਰਦਸਤੀ ਗੱਡੀ ਵਿਚ ਵੜਨ ਲਈ ਮਜਬੂਰ ਕੀਤਾ ਗਿਆ। ਜਿੱਥੇ ਹਰਮਨ ਔਜਲਾ ਵੱਲੋਂ ਬੰਦੂਕ ਵਿਖਾ ਕੇ ਇਸ ਵਿਅਕਤੀ ਨੂੰ ਲੁੱਟ ਲਿਆ ਗਿਆ।
ਕੁੱਝ ਦੇਰ ਬਾਅਦ ਰਾਤ ਨੂੰ ਵਾਪਰੀ ਇਕ ਹੋਰ ਘਟਨਾ ਕਾਰਨ ਇਹ ਲੜਕਾ ਫੜਿਆ ਗਿਆ, ਜਿਸਦੀ ਜਾਣਕਾਰੀ ਪੁਲਿਸ ਵਲੋਂ ਜਾਰੀ ਕੀਤੀ ਗਈ ਪ੍ਰੈੱਸ ਰਿਲੀਜ਼ ਵਿਚ ਦਿੱਤੀ ਗਈ ਹੈ। ਇਹ ਵੀ ਸੂਚਨਾ ਮਿਲੀ ਹੈ ਕਿ ਹਰਮਨ ਕੋਲੋਂ ਇਕ 9 ਐਮ ਐਮ ਦੀ ਹੈਂਡਗਨ ਵੀ ਬਰਾਮਦ ਕੀਤੀ ਗਈ। ਪੁਲੀਸ ਵੱਲੋਂ ਹਰਮਨ ‘ਤੇ ਡਕੈਤੀ, ਜ਼ਬਰਦਸਤੀ ਕਰਨ ਅਤੇ ਗ਼ੈਰ ਕਾਨੂੰਨੀ ਢੰਗ ਨਾਲ ਆਪਣੇ ਕੋਲ ਹਥਿਆਰ ਰੱਖਣ ਦੇ ਮਾਮਲੇ ਦਰਜ ਕੀਤੇ ਗਏ ਹਨ।ਪੁਲਿਸ ਵੱਲੋਂ ਲੋਕਾਂ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਜੇਕਰ ਇਸ ਮਾਮਲੇ ਦੇ ਸੰਬੰਧ ਵਿਚ ਕਿਸੇ ਕੋਲ ਕੋਈ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਪੁਲਿਸ ਨੂੰ 905-453-2121 ਐਕਸਟੈਨਸ਼ਨ 2133 ਜਾਂ ਕ੍ਰਾਈਮ ਸਟੌਪਰਜ਼ ਨੂੰ 800-222-ਟਿਪਸ (8477) ਤੇ ਸੰਪਰਕ ਕਰਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …