ਬਰੈਂਪਟਨ : ਦੂਨ ਵੈਲੀ ਪੂਰਬੀ ਤੋਂ ਐੱਮਪੀਪੀ ਮਾਈਕਲ ਕੋਟਿਓ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਕੰਸਰਵੇਟਿਵ ਪਾਰਟੀ ਨੇ ਅਮੀਰਾਂ ਦੇ ਹੱਕ ਵਿੱਚ ਭੁਗਤਦਿਆਂ ਉਨ੍ਹਾਂ ਦੇ ਟੈਕਸ ਲਗਭਗ 275 ਮਿਲੀਅਨ ਡਾਲਰ ਘਟਾ ਕੇ ਆਪਣੇ ਉਨ੍ਹਾਂ ਪ੍ਰਤੀ ਵਾਅਦਿਆਂ ਨੂੰ ਪੂਰਾ ਕਰਨ ਦੀ ਸ਼ੁਰੂਆਤ ਕਰ ਦਿੱਤੀ ਹੈ। ਸਿੱਖਿਆ ਮੰਤਰੀ ਲੀਸਾ ਥੌਮਸਨ ਨੇ ਇਸ ਤਹਿਤ ਐਲਾਨ ਕੀਤਾ ਕਿ ਫੋਰਡ ਸਰਕਾਰ ਸਕੂਲ ਪ੍ਰਣਾਲੀ ਤੋਂ 250 ਮਿਲੀਅਨ ਡਾਲਰ ਦੀ ਕਟੌਤੀ ਕਰ ਰਹੀ ਹੈ ਤਾਂ ਕਿ ਕਲਾਸਾਂ ਦੇ ਆਕਾਰ ਨੂੰ ਵਧਾਇਆ ਅਤੇ ਅਧਿਆਪਕਾਂ ਦੇ ਪਦਾਂ ਨੂੰ ਖਤਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਨਾਲ ਸਕੂਲਾਂ ‘ਤੇ ਦਬਾਅ ਵਧੇਗਾ ਕਿਉਂਕਿ ਇਸ ਤਹਿਤ ਆਟਿਜ਼ਮ ਪੀੜਤ ਬੱਚਿਆਂ ਦੀ ਥੈਰੇਪੀ ‘ਤੇ ਵੀ ਅਸਰ ਪਏਗਾ। ਉਨ੍ਹਾਂ ਕਿਹਾ ਕਿ ਮੁਫ਼ਤ ਟਿਊਸ਼ਨ ਫੀਸ ਖਤਮ ਕਰਨੀ, ਕਾਲਜ ਤੇ ਯੂਨੀਵਰਸਿਟੀ ਦੇ ਫੰਡਾਂ ਵਿੱਚ ਕਟੌਤੀ, ਆਟਿਜ਼ਮ ਪੀੜਤ ਬੱਚਿਆਂ ਦੀ ਘੱਟ ਸਹਾਇਤਾ ਅਤੇ ਹੁਣ ਕਲਾਸਾਂ ਦਾ ਆਕਾਰ ਵਧਾਉਣ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਫੋਰਡ ਸਰਕਾਰ ਦੀ ਤਰਜੀਹ ਸਾਡੀ ਸਿੱਖਿਆ ਪ੍ਰਣਾਲੀ ਵਿੱਚ ਕਟੌਤੀ ਕਰਕੇ ਅਮੀਰਾਂ ਤੋਂ ਘੱਟ ਟੈਕਸ ਲੈਣੇ ਹਨ।
ਅਮੀਰਾਂ ਦੇ ਹੱਕ ਵਿੱਚ ਭੁਗਤੀ ਫੋਰਡ ਸਰਕਾਰ: ਮਾਈਕਲ ਕੋਟਿਓ
RELATED ARTICLES