ਬਰੈਂਪਟਨ : ਸ਼੍ਰੋਮਣੀ ਸਾਹਿਤਕਾਰ ਡਾ. ਗੁਰਬਖ਼ਸ਼ ਸਿੰਘ ਭੰਡਾਲ ਦੀ ਪੁਸਤਕ ‘ਕਾਇਆ ਦੀ ਕੈਨਵਸ’ ਦਾ ਰੀਲੀਜ਼ ਸਮਾਗਮ 29 ਅਪ੍ਰੈਲ, ਦਿਨ ਐਤਵਾਰ ਨੂੰ ਬਾਅਦ ਦੁਪਿਹਰ 2.30 ਵਜੇ ਤੋਂ 5.30 ਵਜੇ ਤੱਕ ਹੋਵੇਗਾ। ਇਹ ਸਮਾਗਮ ਰਾਮਗੜ੍ਹੀਆ ਭਵਨ, 7956, ਟਾਰਬਰਮ ਰੋਡ, ਬਿਲਡਿੰਗ ਬੀ, ਯੂਨਿਟ’ 9, ਬਰੈਂਪਟਨ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ‘ਤੇ ਉਘੇ ਪੰਜਾਬੀ ਵਿਦਵਾਨਾਂ ਵਲੋਂ ਪੁਸਤਕ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਜਾਣਗੇ। ਇਹ ਸਮਾਗਮ ਮੀਡੀਆ-ਕਰਮੀ ਪੰਜਾਬੀ ਪੋਸਟ ਦੇ ਜਗਦੀਸ਼ ਗਰੇਵਾਲ ਤੇ ਵਿਜ਼ਨ ਆਫ਼ ਪੰਜਾਬ ਟੀ ਵੀ ਦੇ ਇਕਬਾਲ ਮਾਹਲ ਅਤੇ ਅਦਬੀ ਅਦਾਰੇ, ਕਲਮਾਂ ਦਾ ਕਾਫ਼ਲਾ, ਕੈਨੇਡੀਅਨ ਪੰਜਾਬੀ ਸਾਹਿਤ ਸਭਾ, ਪੰਜਾਬੀ ਕਹਾਣੀ ਵਿਚਾਰ ਮੰਚ, ਅਸੀਸ ਮੰਚ ਆਦਿ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਪੰਜਾਬੀ ਅਦਬ ਨਾਲ ਪਿਆਰ ਕਰਨ ਵਾਲੇ ਸਮੂਹ ਪੰਜਾਬੀਆਂ ਨੂੰ ਇਸ ਸਮਾਗਮ ਵਿਚ ਹਾਜ਼ਰ ਹੋਣ ਲਈ ਮੋਹਵੰਤਾ ਸੱਦਾ ਹੈ। ਤੁਹਾਡੀ ਹਾਜਰੀ, ਪੰਜਾਬੀ ਸਾਹਿਤ ਦਾ ਸਨਮਾਨ ਹੋਵੇਗਾ। ਇਸ ਸਮਾਗਮ ਬਾਰੇ ਜ਼ਿਆਦਾ ਜਾਣਕਾਰੀ ਲਈ ਕੁਲਵਿੰਦਰ ਖਹਿਰਾ (647-407-1955), ਪਰਮਜੀਤ ਦਿਓਲ (647-295-7351), ਡਾ ਸੁਖਦੇਵ ਸਿੰਘ ਝੰਡ (647-567-9128), ਜਤਿੰਦਰ ਰੰਧਾਵਾ (647-982-2390) ਜਾਂ ਡਾ ਗੁਰਬਖ਼ਸ਼ ਸਿੰਘ ਭੰਡਾਲ ਨਾਲ (216-556-2080) ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …