ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਮਹੀਨਾਵਾਰ ਮੀਟਿੰਗ ਇਸ ਆਉਂਦੇ ਐਤਵਾਰ 15 ਮਾਰਚ ਨੂੰ ਨਿਸਚਿਤ ਕੀਤੀ ਗਈ ਸੀ। ਇਸ ਸਮੇਂ ਸਾਰੀ ਦੁਨੀਆਂ ਦੇ ਦੇਸ਼ਾਂ ਵਿਚ ਹੀ ਕੋਰੋਨਾ ਵਾਇਰਸ ਦਾ ਖ਼ਤਰਾ ਮੰਡਰਾ ਰਿਹਾ ਹੈ ਅਤੇ ‘ਵੱਰਲਡ ਹੈੱਲਥ ਆਰਗੇਨਾਈਜ਼ੇਸ਼ਨ’ (ਡਬਲਿਊ.ਐੱਸ.ਓ.) ਨੇ ਤਾਂ ਇਸ ਨੂੰ ‘ਮਹਾਂਮਾਰੀ’ ਵੀ ਕਰਾਰ ਦੇ ਦਿੱਤਾ ਹੈ। ਇਸ ਅਹਿਮ ਤੱਥ ਨੂੰ ਮੁੱਖ ਰੱਖਦਿਆਂ ਹੋਇਆਂ 15 ਮਾਰਚ ਦਿਨ ਐਤਵਾਰ ਨੂੰ ਹੋਣ ਵਾਲੀ ਮਹੀਨਾਵਾਰ ਮੀਟਿੰਗ ਰੱਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਅਤੇ ਇਹ ਮੀਟਿੰਗ ਸਭਾ ਵੱਲੋਂ ਕੀਤੇ ਗਏ ਅਗਲੇ ਫ਼ੈਸਲੇ ਤੱਕ ਨਹੀਂ ਹੋਵੇਗੀ। ਆਉਂਦੇ ਦਿਨਾਂ ਵਿਚ ਜਿਉਂ ਹੀ ਹਾਲਤ ਸੁਖਾਵੇਂ ਹੁੰਦੇ ਹਨ, ਸਭਾ ਦੇ ਮੈਂਬਰਾਂ ਅਤੇ ਸਾਹਿਤ-ਪ੍ਰੇਮੀਆਂ ਵੱਲੋਂ ਅਗਲੀ ਮਹੀਨਾਵਾਰ ਮੀਟਿੰਗ ਬਾਰੇ ਸੂਚਿਤ ਕਰ ਦਿੱਤਾ ਜਾਏਗਾ। ਇਸ ਸਬੰਧੀ ਹੋਰ ਜਾਣਕਾਰੀ ਲਈ ਪਰਮਜੀਤ ਸਿੰਘ ਢਿੱਲੋਂ 519-709-8586 ਜਾਂ ਮਲੂਕ ਸਿੰਘ ਕਾਹਲੋਂ ਨਾਲ 905-497-1216 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Home / ਕੈਨੇਡਾ / ਕਰੋਨਾ ਵਾਇਰਸ ਕਰਕੇ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ 15 ਮਾਰਚ ਨੂੰ ਹੋਣ ਵਾਲੀ ਮਹੀਨਾਵਾਰ ਮੀਟਿੰਗ ਰੱਦ
Check Also
ਵਿਸ਼ਵ ਪੱਧਰੀ ਜਾਣੀ ਪਹਿਚਾਣੀ ਕਵਿਤਰੀ ਰੰਮੀ ਵਾਲੀਆ ਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ‘ਵਰਲਡ ਪੰਜਾਬੀ ਸੈਂਟਰ’ ਵੱਲੋਂ ਹੋਇਆ ਵਿਸ਼ੇਸ਼ ਸਨਮਾਨ
ਫਰੀਦਕੋਟ/ਪਟਿਆਲਾ/ਬਿਊਰੋ ਨਿਊਜ਼ : ਦੁਨੀਆ ਭਰ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੀ ਕੈਨੇਡਾ ਦੇ ਬਰੈਂਪਟਨ ਦੀ …