Breaking News
Home / ਕੈਨੇਡਾ / ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਵੱਲੋਂ ਕਵੀ ਦਰਬਾਰ ਕਰਵਾਇਆ

ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਵੱਲੋਂ ਕਵੀ ਦਰਬਾਰ ਕਰਵਾਇਆ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਆਫ ਉਨਟਾਰੀਓ ਵੱਲੋਂ ਬਰੈਂਪਟਨ ਦੇ ਰਾਮਗੜ੍ਹੀਆ ਭਵਨ ਵਿੱਚ ਪਿਛਲੇ ਦਿਨੀਂ ਕਵੀ ਦਰਬਾਰ ਕਰਵਾਇਆ ਗਿਆ। ਕਵੀ ਦਰਬਾਰ ਵਿੱਚ ਸਥਾਨਕ ਕਵੀਆਂ ਨੇ ਸ਼ਮੂਲੀਅਤ ਕਰਕੇ ਜਿੱਥੇ ਆਪੋ-ਆਪਣੀਆਂ ਰਚਨਾਵਾਂ ਦਾ ਅਦਾਨ ਪ੍ਰਦਾਨ ਕੀਤਾ ਉੱਥੇ ਹੀ ਅੰਤਰ-ਰਾਸ਼ਟਰੀ ਔਰਤ ਦਿਵਸ ਨੂੰ ਸਮਰਪਿਤ ਕੀਤੇ ਗਏ ਇਸ ਕਵੀ ਦਰਬਾਰ ਦਾ ਮੁੱਖ ਵਿਸ਼ਾ ਵੀ ਔਰਤਾਂ ਹੀ ਰਹੀਆਂ। ਸਮਾਗਮ ਦੀ ਸ਼ੁਰੂਆਤ ਹਰਦਿਆਲ ਸਿੰਘ ਝੀਤਾ ਦੀ ਸਾਰਿਆਂ ਨੂੰ ਜੀ ਆਇਆਂ ਕਹਿਣ ਨਾਲ, ਹੋਈ ਉਪਰੰਤ ਉਹਨਾਂ ਨੇ ਸਟੇਜ ਦੀ ਕਾਰਵਾਈ ਅੱਗੇ ਤੋਰਦਿਆਂ ਆਏ ਕਵੀਆਂ ਨੂੰ ਬੜੇ ਸੁਚੱਜੇ ਢੰਗ ਨਾਲ ਵਾਰੋ-ਵਾਰੀ ਸਟੇਜ ਤੇ਼ ਆਣ ਕੇ ਆਪਣੀਆਂ ਕਵਿਤਾਵਾਂ ਸੁਣਾਉਣ ਦਾ ਸੱਦਾ ਦਿੱਤਾ। ਸਮਾਗਮ ਦੌਰਾਨ ਪੰਜਾਬ ਤੋਂ ਆਏ ਨੌਜਵਾਨ ਗਾਇਕ ਵਿਨੋਦ ਹਰਪਾਲਪੁਰੀ ਦਾ ਸੰਸਥਾ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਹਰਪਾਲ ਸਿੰਘ ਮਠਾੜੂ, ਗੀਤਕਾਰ ਸੁਖਮਿੰਦਰ ਧਾਲੀਵਾਲ, ਗੁਰਸ਼ਰਨ ਸਿੰਘ ਧੀਮਾਨ, ਪ੍ਰਿੰਸੀਪਲ ਨਿਰਵੈਰ ਸਿੰਘ ਅਰੋੜਾ, ਮਕਸੂਦ ਚੌਧਰੀ, ਮੱਖਣ ਸਿੰਘ ਰਿਆਤ, ਗੁਰਬਚਨ ਸਿੰਘ ਛੀਨਾ, ਇਕਬਾਲ ਕੌਰ ਛੀਨਾ, ਚਤੁਰਦੀਪ ਸਿੰਘ ਲੁਧਿਆਣਾ, ਬਲਵਿੰਦਰ ਸਿੰਘ ਫਿਲੋਰ, ਗੁਰਚਰਨ ਸਿੰਘ ਟਾਂਡਾ, ਜਸਬੀਰ ਕੌਰ, ਸਤਵਿੰਦਰ ਸੱਤਾ, ਬਲਵਿੰਦਰ ਮਠਾੜੂ, ਪ੍ਰਧਾਨ ਜਸਬੀਰ ਸਿੰਘ ਸੈਂਹਬੀ, ਮਹਿੰਦਰ ਸਿੰਘ, ਅਮਰਜੀਤ ਕੌਰ ਮਰਵਾਹਾ, ਗਿਆਨੀ ਮੋਹਨ ਸਿੰਘ, ਕਰਨੈਲ ਸਿੰਘ ਮਰਵਾਹਾ, ਗੁਰਪ੍ਰਤਾਪ ਸਿੰਘ ਬਾਜਵਾ, ਮਹਿੰਦਰ ਪ੍ਰਤਾਪ ਸਿੰਘ,ਚੈਂਟੀ ਕਾਲੀਆ, ਗੁਰਚੇਤਨ ਧੰਮੂ, ਬਲਦੇਵ ਸਿੰਘ ਦੀਵੜਾ, ਸ਼ਵਿੰਦਰ ਕੌਰ, ਕਮਲਜੀਤ ਕੌਰ, ਅੰਮ੍ਰਿਤਪਾਲ ਸਿੰਘ, ਰਾਜਿੰਦਰ ਕੌਰ ਸੰਦੀਪ ਆਦਿ ਨੇ ਵੀ ਆਪੋ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲੁਆਈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …