-2.1 C
Toronto
Monday, February 16, 2026
spot_img
Homeਕੈਨੇਡਾਸੰਤ ਰਣਜੀਤ ਸਿੰਘ ਭੋਗਪੁਰ ਵਾਲਿਆਂ ਦੀ ਬਰਸੀ ਬਰਲਿੰਗਟਨ ਵਿਖੇ 14 ਮਈ ਨੂੰ...

ਸੰਤ ਰਣਜੀਤ ਸਿੰਘ ਭੋਗਪੁਰ ਵਾਲਿਆਂ ਦੀ ਬਰਸੀ ਬਰਲਿੰਗਟਨ ਵਿਖੇ 14 ਮਈ ਨੂੰ ਮਨਾਈ ਜਾਵੇਗੀ

ਬਰਲਿੰਗਟਨ : ਟੋਰਾਂਟੋ ਅਤੇ ਇਸਦੇ ਆਸ ਪਾਸ ਦੇ ਸ਼ਹਿਰਾਂ ਦੀਆਂ ਸੰਗਤਾਂ ਵਲੋਂ ਬ੍ਰਹਮ-ਗਿਆਨੀ ਸੰਤ ਬਾਬਾ ਰਣਜੀਤ ਸਿੰਘ ਭੋਗਪੁਰ ਵਾਲਿਆਂ ਦੀ 26ਵੀਂ ਬਰਸੀ ਇਥੋਂ ਦੇ ਗੁਰਦਵਾਰਾ ਰਵੀਦਾਸ 2284 ਕੁਇਨ ਵੇ ਡਰਾਈਵ ਵਿਖੇ ਮਨਾਈ ਜਾ ਰਹੀ ਹੈ। ਸੰਤਾਂ ਦੇ ਅਨਿਨ ਸ਼ਰਧਾਲੂ ਸਵਰਗੀ ਜਥੇਦਾਰ ਜੀਤ ਸਿੰਘ ਸਤਨਾਮਪੁਰਾ ਦੇ ਸਪੁੱਤਰ ਸ੍ਰੀ ਰਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 12 ਮਈ 2023 ਦਿਨ ਸ਼ੁੱਕਰਵਾਰ 11 ਵਜੇ ਸਵੇਰੇ ਸ੍ਰੀ ਅਖੰਠ ਪਾਠ ਸਾਹਿਬ ਸ਼ੁਰੂ ਕਰਵਾਏ ਜਾਣਗੇ ਅਤੇ ਜਿਨ੍ਹਾਂ ਦੇ ਭੋਗ 14 ਮਈ 2023 ਦਿਨ ਐਤਵਾਰ ਨੂੰ ਸਵੇਰੇ 11 ਵਜੇ ਪਾਏ ਜਾਣਗੇ। ਉਪਰੰਤ ਰਾਗੀ ਸਿੰਘਾਂ ਵਲੋਂ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਸਮੂਹ ਸੰਗਤਾਂ ਨੂੰ ਇਸ ਬਰਸੀ ਸਮਾਗਮ ਵਿੱਚ ਭਾਗ ਲੈਣ ਲਈ ਹਾਰਦਿੱਕ ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਗੁਰੂ ਘਰ ਦੇ ਫੋਨ ਨੰਬਰ 905-333-1924 ਉਪਰ ਜਾਂ ਰਜਿੰਦਰ ਸਿੰਘ ਸਤਨਾਮਪੁਰਾ ਦੇ ਫੋਨ ਨੰਬਰ 289-242-9630 ਉਪਰ ਕਾਲ ਕੀਤੀ ਜਾ ਸਕਦੀ ਹੈ।

RELATED ARTICLES
POPULAR POSTS