ਬਰੈਂਪਟਨ/ਹਰਜੀਤ ਬੇਦੀ : ਡੈਮੋਕਰੈਟਿਕ ਸਾਊਥ ਏਸ਼ੀਅਨ ਸੀਨੀਅਰਜ਼ ਕਲੱਬ ਵਲੋਂ ਬਹੁਤ ਹੀ ਮਹੱਤਵਪੂਰਨ ਟਾਊਨ ਹਾਲ ਮੀਟਿੰਗ 21 ਸਤੰਬਰ ਦਿਨ ਸ਼ਨੀਵਾਰ ਨੂੰ ਦੁਪਹਿਰ 2:00 ਵਜੇ ਤੋਂ 4:30 ਤੱਕ 2-ਰੌਂਟਰੀ ਰੋਡ ਨਾਰਥ ਕਿਪਲਿੰਗ ਕਮਿਊਨਿਟੀ ਸੈਂਟਰ ਵਿਖੇ ਕੀਤੀ ਜਾ ਰਹੀ ਹੈ।ਇਹ ਮੀਟਿੰਗ ਸੀਨੀਅਰਜ਼ ਲਈ ਬਹੁਤ ਹੀ ਮਹੱਤਵਪੂਰਨ ਹੈ। ਇਸ ਵਿੱਚ ਮੈਟਰੋ ਪੁਲਿਸ ਦੇ ਨੁਮਾਇੰਦਿਆਂ ਵਲੋਂ ਸੀਨੀਅਰਜ਼ ਦੀ ਸਕਿਊਰਿਟੀ ਬਾਰੇ ਗੱਲਬਾਤ ਕੀਤੀ ਜਾਵੇਗੀ। ਇਸ ਤੋਂ ਬਿਨਾਂ ਸੀਨੀਅਰਜ਼ ਅਤੇ ਦੂਜੇ ਲੋਕਾਂ ਨਾਲ ਨਵੇਂ ਨਵੇਂ ਢੰਗ ਅਪਣਾ ਕੇ ਕੀਤੇ ਜਾ ਰਹੇ ਫਰਾਡਾਂ ਬਾਰੇ ਜਾਣਕਾਰੀ ਮਿਲੇਗੀ। ਇਸ ਮੀਟਿੰਗ ਵਿੱਚ ਸਾਲਿਸਟਰ ਜਨਰਲ ਦੇ ਡਿਪਟੀ ਡਾਇਰੈਕਟਰ ਵਿਸ਼ੇਸ਼ ਤੌਰ ‘ਤੇ ਪਹੁੰਚ ਰਹੇ ਹਨ।ਜਾਣਕਾਰੀ ਭਰਪੂਰ ਇਸ ਮੀਟਿੰਗ ਦਾ ਲਾਹਾ ਲੈਣ ਲਈ ਸਭ ਨੂੰ ਖੁੱਲ੍ਹਾ ਸੱਦਾ ਹੈ। ਚਾਹ ਪਾਣੀ ਦਾ ਖੁੱਲ੍ਹਾ ਪਰਬੰਧ ਹੋਵੇਗਾ। ਇਸ ਸਬੰਧੀ ਕਿਸੇ ਵੀ ਜਾਣਕਾਰੀ ਲਈ ਦੇਵ ਸੂਦ 416-533-0722 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਡੈਮੋਕਰੈਟਿਕ ਸਾਊਥ ਏਸ਼ੀਅਨ ਕਲੱਬ ਵਲੋਂ ਟਾਊਨ ਹਾਲ ਮੀਟਿੰਗ 21 ਸਤੰਬਰ ਨੂੰ
RELATED ARTICLES

