Breaking News
Home / ਕੈਨੇਡਾ / ਭਾਰਤ ਸਰਕਾਰ ਦੇ ਰਿਟਾਇਰਡ ਕਰਮਚਾਰੀਆਂ ਲਈ ਲਾਈਫ ਸਰਟੀਫਿਕੇਟ ਦਾ ਪ੍ਰਬੰਧ

ਭਾਰਤ ਸਰਕਾਰ ਦੇ ਰਿਟਾਇਰਡ ਕਰਮਚਾਰੀਆਂ ਲਈ ਲਾਈਫ ਸਰਟੀਫਿਕੇਟ ਦਾ ਪ੍ਰਬੰਧ

logo-2-1-300x105ਬਰੈਂਪਟਨ/ਬਿਊਰੋ ਨਿਊਜ਼ : ઠਨਿਊ ਹੋਪ ਸੀਨੀਅਰਜ਼ ਕਲੱਬ ਦੇ ਪਰਧਾਨ ਸੰਭੂ ਦੱਤ ਸ਼ਰਮਾ ਸੂਚਨਾ ਦਿੰਦੇ ਹਨ ਕਿ ਭਾਰਤઠ ਦੇ ਸੈਂਟਰ/ ਸਟੇਟ ਰੀਟਾਇਰਡ ਕਰਮਚਾਰੀਆਂ ਲਈ ਹਰ ਸਾਲ ਦੀ ਤਰ੍ਹਾਂ ਲਾਈਫ ਸਰਟੀਫਿਕੇਟ ਬਣਾਉਣ ਲਈ ਪ੍ਰਬੰਧ ਹੋ ਗਿਆ ਹੈ। ਇਹ ਸਰਟੀਫਿਕੇਟ ਦੋ ਨਵੰਬਰ 2016ਨੂੰ 12-00 ਤੋਂ 7-00 ਵਜੇ ਤੱਕ ਗੋਰ ਰੋਡ ਤੇ ਸਬਜ਼ੀ ਮੰਡੀ ਵਾਲੇ ਪਲਾਜ਼ੇ ਦੇ ਨਾਲ ਲੱਗਦੇ ਗਰੈਂਡ ਇੰਮਪਾਇਰ ਐਂਡ ਕਨਵੈਂਸ਼ਨ ਸੈਟਰ 100 ਨੈਕਸਸ ਐਵੀਨਿਊઠ ਬਰੰਪਟਨ ਵਿੱਚ ਭਾਰਤੀ ਕੌਸਲੇਟ ਜਨਰਲ ਵੱਲੋਂ ਬਣਾਏ ਜਾਣਗੇ। ઠਚੇਤੇ ਰਹੇ ਕਿ ਪਿਛਲੇ ਸਾਲ ਵੀ ਸਰਟੀਫਿਕੇਟ ਇਸੇ ਹਾਲ ਵਿੱਚ ਬਣਾਏ ਗਏ ਸਨ। ਪੈਨਸ਼ਨ ਫਾਰਮ ਮੁਫਤ ਦਿੱਤੇ ਜਾਣਗੇ ਸਰਟੀਫਿਕੇਟ ਬਣਾਉਣ ਦਾ ਕੋਈ ਖਰਚਾ ਨਹੀਂ ਹੋਵੇਗਾ। ਚਾਹ ਪਾਣੀ ਤੇ ਬੈਠਣ ਦਾ ਵਧੀਆ ਪ੍ਰਬੰਧ ਹੋਵੇਗਾ। ਇਹ ਸਾਰੀ ਸੇਵਾ ਮੁਫਤ ਹੋਵੇਗੀ। ਸੱਭ ਰੀਟਾਇਰਡ ਕਰਮਚਾਰੀਆਂ ਨੂੰ ਆਪਣਾ ਪਰੋਗਰਾਮ ਬਣਾਉਣ ਲਈ ਅਗਾਊਂ ਸੂਚਨਾ ਦਿਤੀ ਜਾਂਦੀ ਹੈ। ਪਾਣੀ ਦੀ ਮੁਫਤ ਸੇਵਾ ਸਬਜ਼ੀ ਮੰਡੀ ਗਰੌਸਰੀ ਸਟੋਰ ਵੱਲੋਂ ਕੀਤੀ ਜਾਵੇਗੀ। ਉਸੇ ਥਾਂ ਤੇ ਨਵੇਂ ਉਸਾਰੇ ਜਾ ਰਹੇ ਹੋਟਲ ਦੀ ਖੁਸ਼ੀ ਵਿੱਚ ਹਰਬੰਸ ਸਿੰਘ ਸਿੱਧੂ ਅਤੇ ਗੁਰਜੀਤ ਸਿੰਘ ਸਿੱਧੂ ਮਾਲਕ ਬੈਂਕੁਟ ਹਾਲ ਵੱਲੋਂ ਚਾਹ ਦੀ ਫਰੀ ਸੇਵਾ ਦਿਤੀઠ ਜਾਏਗੀ। ਜਿਹੜਾ ਸਾਥੀ ਇਹ ਖਬਰ ਪੜ੍ਹੇ ਉਸ ਆਪਣੇ ਦੂਜੇ ਸਾਥੀਆਂ ਤੱਕ ਸੂਚਨਾ ਸਾਂਝੀ ਕਰੇ ਤਾਂ ਕਿ ਹਰ ਕਰਮਚਾਰੀ ਨੂੰ ਸਰਟੀਫਿਕੇਟ ਬਣਾਉਣ ਦੀ ਸਹੂਲਤ ਮਿਲ ਸਕੇ।  ਵਧੇਰੇ ਜਾਣਕਾਰੀ ਲਈ ਫੋਨ ਨੰਬਰ ਸੰਭੂ ਦੱਤ ਸ਼ਰਮਾ ਪ੍ਰਧਾਨ 647-707-7297,ਬੀ ਐਸ ਕਾਲੀਆ ਸਕੱਤਰ 647-528-3033

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …