Breaking News
Home / ਕੈਨੇਡਾ / ਰਾਈਜਿੰਗ ਸਟਾਰ ਸਮਾਗਮ ਦੌਰਾਨ ਉਭਰ ਕੇ ਸਾਹਮਣੇ ਆਏ ਕਈ ਲਿਟਲ ਸਟਾਰ

ਰਾਈਜਿੰਗ ਸਟਾਰ ਸਮਾਗਮ ਦੌਰਾਨ ਉਭਰ ਕੇ ਸਾਹਮਣੇ ਆਏ ਕਈ ਲਿਟਲ ਸਟਾਰ

ਟੋਰਾਂਟੋ/ਹਰਜੀਤ ਸਿੰਘ ਬਾਜਵਾ
ਪਿਛਲੇ ਦਿਨੀ ਬਰੈਂਪਟਨ ਦੇ ਸ਼ਿੰਗਾਰ ਬੈਕੁੰਟ ਹਾਲ ਵਿੱਚ ਰਾਜ ਮਿਊਜ਼ਿਕ ਅਕੈਡਮੀ ਅਤੇ ਇੰਡੋ-ਕਨੇਡੀਅਨ ਮਿਊਜ਼ਿਕ ਐਂਡ ਕਲਚਰਲ ਸੁਸਾਇਟੀ ਵੱਲੋਂ ਉੱਘੇ ਸੰਗੀਤਕਾਰ ਸ੍ਰ. ਰਜਿੰਦਰ ਸਿੰਘ ਰਾਜ ਦੀ ਰਹਿਨਮਈ ਹੇਠ ਸਲਾਨਾਂ ਸੰਗੀਤਕ ਸਮਾਗਮ ઑਰਾਈਜ਼ਿਗ ਸਟਾਰਜ਼਼ ਕਰਵਾਇਆ ਗਿਆ। ਜਿਸ ਵਿੱਚ ਛੋਟੇ ਬੱਚਿਆਂ ਤੋਂ ਲੈ ਕੇ ਨੌਜਵਾਨ ਅਤੇ ਪ੍ਰਪੱਕ ਗਾਇਕਾਂ ਵੱਲੋਂ ਆਪੋ ਆਪਣੀ ਗਾਇਕੀ,ਅਦਾਵਾਂ ਅਤੇ ਅਦਾਕਾਰੀ ਦੇ ਜੌਹਰ ਦਿਖਾਏ ਗਏ।
ਸਮਾਗਮ ਦੌਰਾਨ ਇਸ ਅਕੈਡਮੀ ਦੇ ਸਿਖਿਆਰਥੀਆਂ ਤੋਂ ਇਲਾਵਾ ਕੁਝ ਇਕ ਮਹਿਮਾਨ ਗਾਇਕਾਂ ਵੱਲੋਂ ਵੀ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ ਗਈਆਂ।
ਇਸ ਮੌਕੇ ਬੁਲਾਰਿਆਂ ਨੇ ਆਖਿਆ ਕਿ ਰਜਿੰਦਰ ਸਿੰਘ ਰਾਜ ਦੀ ਅਗਵਾਈ ਹੇਠ ਚਲ ਰਹੀ ਇਸ ਸੰਗੀਤਕ ਅਕੈਡਮੀ ਦੇ ਸਿਖਿਆਰਥੀ ਇਸ ਗੱਲੋਂ ਭਾਗਾਂ ਵਾਲੇ ਹਨ ਕਿ ਇਹਨਾਂ ਨੂੰ ਸੰਗੀਤ ਦੀ ਸਿੱਖਿਆ ਦੇ ਨਾਲ -ਨਾਲ ਸਟੇਜ ਤੇ ਪੇਸ਼ਕਾਰੀਆਂ ਦੇਣ ਦਾ ਮੌਕਾ ਵੀ ਪ੍ਰਦਾਨ ਕੀਤਾ ਜਾਂਦਾ ਹੈ। ਦੂਜਾ ਇਹ ਕਿ ਇਸ ਅੰਗ਼ਰੇਜ਼ੀ ਸੱਭਿਆਚਾਰ ਵਾਲੇ ਮਹੌਲ ਵਿੱਚ ਪਲ ਰਹੇ ਇਹਨਾਂ ਪੰਜਾਬੀ ਨੂੰ ਇਸ ਅਕੈਡਮੀ ਵੱਲੋਂ ਇਕੱਲਾ ਸੰਗੀਤ ਹੀ ਨਹੀ ਸਿਖਾਇਆ ਜਾਂਦਾ ਸਗੋਂ ਗੁਰਬਾਣੀ/ਕੀਰਤਨ ਅਤੇ ਗੁਰੁ ਦੇ ਲੜ ਲੱਗਣ ਦੀ ਸਿੱਖਿਆ ਵੀ ਦਿੱਤੀ ਜਾਂਦੀ ਹੈ। ਜਿੱਥੇ ਬੱਚਿਆਂ ਦੇ ਆਤਮ ਸਨਮਾਨ ਵਿੱਚ ਤਾਂ ਵਾਧਾ ਹੁੰਦਾ ਹੀ ਹੈ ਸਗੋਂ ਬੱਚਿਆਂ ਵਿੱਚ ਚੰਗੀ ਲੀਡਰਸ਼ਿਪ ਵਾਲੇ ਸੰਸਕਾਰ ਵੀ ਆਉਂਦੇ ਹਨ।
ਸਮਾਗਮ ਦੀ ਸ਼ੁਰੂਆਤ ਰਾਜਿੰਦਰ ਰਾਜ, ਅਮਰਜੀਤ ਕੌਰ ਰਾਜ, ਗਗਨ ਰਾਜ ਅਤੇ ਰਵੀ ਰਾਜ ਵੱਲੋਂ ਸਾਰਿਆਂ ਨੂੰ ਜੀ ਆਇਆਂ ਕਹਿਣ ਨਾਲ ਹੋਈ ਅਤੇ ਸਟੇਜ ਦੀ ਸਮੁੱਚੀ ਕਾਰਵਾਈ ਮਨਦੀਪ ਕਮਲ ਅਤੇ ਸੀਮਾਂ ਸ਼ਰਮਾਂ ਨੇ ਨਿਭਾਈ ਜਦੋਂ ਕਿ ਸ਼ੁਰੂਆਤ ਜਸਲੀਨ, ਐਸ਼ਮਾਂ ਅਤੇ ਜਸਮੀਨ ਨੇ ਇੱਕ ਧਾਰਮਿਕ ਸ਼ਬਦ ਨਾਲ ਸ਼ੁਰੂਆਤ ਕੀਤੀ ਉਪਰੰਤ ਅਮਤੋਜ ਬਟੋਆ, ਹਰਜਸ ਅਟਵਾਲ, ਤਨਵੀਰ ਕੌਰ, ਦਲਜੋਤ ਕੌਰ, ਪਰਮਿਸ ਪਾਲ ਐਰੀ, ਤਾਨੀਆਂ ਬਾਜਵਾ, ਹਰਨੀਤ ਬਾਜਵਾ, ਪਾਲ ਧੰਜਲ, ਮਲੋਰੀ ਅਟਵਾਲ, ਜਵਨੀਕ ਅਟਵਾਲ, ਬਾਲੀ ਗਰੇਵਾਲ, ਜੈਸਮੀਤ ਮਾਂਗਟ, ਤਲਵਿੰਦਰ ਸਿੱਧੂ, ਜਪਜੋਤ ਕੌਰ, ਪ੍ਰੋ. ਪਰਮਜੀਤ ਸਿੰਘ, ਜੈਸਮੀਨ ਮਾਡੋਰ, ਗੁਰਤੇਜ ਔਲਖ, ਪਰਮਵੀਰ ਔਲਖ, ਪਰਨੀਤ ਕੌਰ, ਸਿਮਰਲੀਨ ਕੌਰ, ਰਾਜੀਵ ਟੰਡਨ, ਸ਼ੀਨਾਂ ਟੰਡਨ, ਪ੍ਰੀਤੀ, ਵਿਕਰਮ ਵਿੱਕੀ, ਮਲਕਾ ਬੈਂਸ, ਰਵਿੰਦਰ ਮਹਿਮੀ, ਅਸ਼ਨੂਰ ਅਰੋੜਾ, ਪ੍ਰਿਤਪਾਲ ਅਰੋੜਾ, ਦੀਪ ਬਰਾੜ, ਨਵਰੀਤ ਕੌਰ, ਦਰਸ਼ ਧਾਲੀਵਾਲ, ਸੁਨੈਨਾਂ ਵਰਮਾਂ, ਪ੍ਰਤਾਪ ਖੁਰਮੀ, ਰਿਸ਼ੀ ਖੁਰਮੀ, ਅਸ਼ੀਮਾਂ ਮਾਡੋਰ, ਹਰਮਨ ਵਾਲੀਆ, ਜਸਲੀਨ ਚੋਪੜਾ, ਹੀਰਾ ਧਾਰੀਵਾਲ ਅਤੇ ਸੁਰਿੰਦਰ ਵਿੱਕੀ ਨੇ ਜਿੱਥੇ ਆਪੋ ਆਪਣੇ ਅੰਦਾਜ਼ ਨਾਲ ਵਧੀਆ ਪੇਸ਼ਕਾਰੀਆਂ ਦਿੱਤੀਆਂ।
ਇਸ ਸਮਾਗਮ ਦੌਰਾਨ ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਨੂਰ ਜਹਾਂ, ਲਤਾ ਮੰਗੇਸ਼ਕਰ, ਮੁਹੰਮਦ ਰਫੀ, ਮਹਿੰਦਰ ਕਪੂਰ ਦੀ ਗਾਇਕੀ ਵਾਲਾ ਰੰਗ ਭਾਰੂ ਰਿਹਾ ਅਤੇ ਅੰਤ ਵਿੱਚ ਇਸ ਸਮਾਗਮ ਵਿੱਚ ਹਿੱਸਾ ਲੈਣ ਵਾਲੇ ਗਾਇਕਾਂ ਨੂੰ ਪ੍ਰਬੰਧਕਾਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ।

Check Also

ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ

ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …