5.2 C
Toronto
Friday, January 9, 2026
spot_img
Homeਕੈਨੇਡਾਪੁਲਿਸ ਵਲੋਂ ਆਨਲਾਈਨ ਖਰੀਦੋ-ਫਰੋਖਤ ਵੇਲੇ ਸੁਚੇਤ ਰਹਿਣ ਦੀ ਅਪੀਲ

ਪੁਲਿਸ ਵਲੋਂ ਆਨਲਾਈਨ ਖਰੀਦੋ-ਫਰੋਖਤ ਵੇਲੇ ਸੁਚੇਤ ਰਹਿਣ ਦੀ ਅਪੀਲ

ਬਰੈਂਪਟਨ/ ਬਿਊਰੋ ਨਿਊਜ਼
ਪੀਲ ਪੁਲਿਸ ਨੇ ਲੋਕਾਂ ਨੂੰ ਆਨਲਾਈਨ ਡੀਲ ਤੋਂ ਚੌਕਸ ਰਹਿਣ ਦੀ ਅਪੀਲ ਕੀਤੀ ਹੈ, ਕਿਉਂਕਿ ਅਜਿਹੇ ਮਾਮਲਿਆਂ ਵਿਚ ਮੁਲਾਕਾਤ ਤੋਂ ਬਾਅਦ ਲੁੱਟੇ ਜਾਣ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਇਕ ਹੋਰ ਬਰੈਂਪਟਨ ਵਾਸੀ ਨਾਲ ਇਸ ਤਰ੍ਹਾਂ ਦੀ ਡੀਲ ਕਰਕੇ ਮੁਲਾਕਾਤ ਹੋਣ ਮੌਕੇ ਚਾਕੂ ਦਿਖਾ ਕੇ ਆਈਫ਼ੋਨ ਲੁੱਟ ਲੈਣ ਦੀ ਘਟਨਾ ਸਾਹਮਣੇ ਆਈ ਹੈ।
ਪੀਲ ਪੁਲਿਸ ਦੇ ਬੁਲਾਰੇ ਕਾਂਸਟੇਬਲ ਬਾਲੀ ਸੈਨੀ ਅਨੁਸਾਰ, ਪੁਲਿਸ ਲੋਕਾਂ ਨੂੰ ਜ਼ੋਖ਼ਮ ਵਾਲੇ ਖੇਤਰਾਂ ‘ਚ ਜਾਣ ਤੋਂ ਸੁਚੇਤ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਤੁਹਾਨੂੰ ਕੋਈ ਮਿਲਣਾ ਚਾਹੁੰਦਾ ਹੈ ਤਾਂ ਤੁਸੀਂ ਰੈੱਡ ਫ਼ਲੈਗ ਖੇਤਰ ‘ਚ ਆ ਸਕਦੇ ਹੋ ਜੋ ਕਿ ਦੋ ਪੀਲ ਪੁਲਿਸ ਸਟੇਸ਼ਨ ਪਾਰਕਿੰਗ ਲਾਟ ‘ਚ ਬਣਾਏ ਗਏ ਹਨ ਅਤੇ ਉਨ੍ਹਾਂ ‘ਤੇ ਹਮੇਸ਼ਾ ਕੈਮਰਿਆਂ ਦੀ ਨਜ਼ਰ ਰਹਿੰਦੀ ਹੈ।
ਬੀਤੇ ਮੰਗਲਵਾਰ ਨੂੰ 29 ਸਾਲਾ ਬਰੈਂਪਟਨ ਵਾਸੀ ਇਕ ਅਨਜਾਣ ਵਿਅਕਤੀ ਨੂੰ ਮਿਲਿਆ, ਜੋ ਕਿ ਉਸ ਦਾ ਆਈਫ਼ੋਨ ਖਰੀਦਣਾ ਚਾਹੁੰਦਾ ਸੀ। ਉਹ ਇਕ ਸੜਕ ‘ਤੇ ਮਿਲੇ ਅਤੇ ਰਾਤઠ7.25ઠਵਜੇ ਉਸ ਨੂੰ ਚਾਕੂ ਦਿਖਾ ਕੇ ਆਈਫ਼ੋਨ ਲੁੱਟ ਲਿਆ ਗਿਆ। ਲੁਟੇਰਾ ਪੈਦਲ ਹੀ ਭੱਜ ਗਿਆ ਅਤੇ ਪੀੜਤ ਨੇ ਆਪਣੀ ਕਾਰ ਰਾਹੀਂ ਉਸ ਦਾ ਪਿੱਛਾ ਵੀ ਕੀਤਾ ਪਰ ਉਸ ਨੂੰ ਫੜਿਆ ਨਹੀਂ ਜਾ ਸਕਿਆ।
ਪੁਲਿਸ ਦਾ ਕਹਿਣਾ ਹੈ ਕਿ ਪੀੜਤ ‘ਤੇ ਇਕ ਯੂਟੀਲਿਟੀ ਬਾਕਸ ਨਾਲ ਹਮਲਾ ਕਰਕੇ ਉਸ ਨੂੰ ਕੁਝ ਸੱਟਾਂ ਵੀ ਮਾਰੀਆਂ ਗਈਆਂ ਹਨ। ਦੋ ਦਿਨ ਪਹਿਲਾਂ ਵੀ 51 ਸਾਲਾ ਬਰੈਂਪਟਨ ਵਾਸੀ ਨੂੰ ਇਸੇ ਤਰ੍ਹਾਂ ਦੇ ਮਾਮਲੇ ‘ਚ ਲੁੱਟ ਲਿਆ ਗਿਆ ਸੀ। ਇਸ ਮਾਮਲੇ ‘ਚ ਪੀੜਤ ਨੇ ਆਪਣੀ ਕਾਰ ਰਾਹੀਂ ਲੁਟੇਰੇ ਦਾ ਪਿੱਛਾ ਕੀਤਾ ਅਤੇ ਪੁਲਿਸ ਨੇ 16 ਸਾਲ ਦੇ ਲੁਟੇਰੇ ਨੂੰ ਫੜ ਲਿਆ। ਖਰੀਦ ਅਤੇ ਵਿਕਰੀ ਜੋਨ 22 ਡਵੀਜ਼ਨ, 7750 ਲੁਰੋਂਟਾਰੀਓ ਸਟਰੀਟ ਅਤੇ 12 ਡਵੀਜ਼ਨ, ਮਿਸੀਸਾਗਾ ਪੁਲਿਸ ਸਟੇਸ਼ਨ, ਡਿਕਸੀ ਰੋਡ ‘ਤੇ ਪਾਰਕਿੰਗ ਜੋਨ ਵਿਚ ਬਣੇ ਹਨ।

RELATED ARTICLES
POPULAR POSTS