-1.9 C
Toronto
Thursday, December 4, 2025
spot_img
Homeਕੈਨੇਡਾਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਦੇ ਡੈਲੀਗੇਸ਼ਨ ਨੇ ਕੀਤੀ ਰਿਜ਼ਨਲ ਪੁਲਿਸ ਆਫੀਸ਼ੀਅਲ ਮੁਲਾਕਾਤ

ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਦੇ ਡੈਲੀਗੇਸ਼ਨ ਨੇ ਕੀਤੀ ਰਿਜ਼ਨਲ ਪੁਲਿਸ ਆਫੀਸ਼ੀਅਲ ਮੁਲਾਕਾਤ

ਬਰੈਂਪਟਨ/ਮਹਿੰਦਰ ਸਿੰਘ ਮੋਹੀ : ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਦੇ ਅਹੁਦੇਦਾਰਾਂ ਦੀ ਮੀਟਿੰਗ ਪੀਲ ਰਿਜ਼ਨਲ ਪੁਲਿਸ ਦੇ ਅਫਸਰਾਂ ਨਾਲ ਉਨ੍ਹਾਂ ਦੇ ਬਰੈਮਲੀ ਸਥਿਤ ਹੈਡਕੁਆਰਟਰ ਵਿਖੇ ਹੋਈ। ਜਿਸ ਵਿਚ ਸਕੂਲ ਟਰੱਸਟੀ ਸਤਪਾਲ ਜੌਹਲ ਉਚੇਚੇ ਤੌਰ ‘ਤੇ ਸ਼ਾਮਲ ਹੋਏ। ਡੈਲੀਗੇਸ਼ਨ ਦੇ ਸਾਰੇ ਮੈਂਬਰਾਂ ਵਲੋਂ ਦਿੱਤੀ ਗਈ ਵਿਅਕਤੀਗਤ ਜਾਣਕਾਰੀ ਤੋਂ ਪਿੱਛੋਂ, ਕਲੱਬ ਦੇ ਪ੍ਰਧਾਨ ਜਗੀਰ ਸਿੰਘ ਸੈਂਬੀ ਵਲੋਂ ਐਸੋਸੀਏਸ਼ਨ ਦੀ ਬਰੈਂਪਟਨ ਵਿਚ ਸਾਰਿਆਂ ਕਲੱਬਜ਼ ਦੀ ਨੁਮਾਇੰਦਗੀ ਕਰਦਿਆਂ ਇਸਦੀ ਕਮਿਊਨਿਟੀ ਵਿਚ ਕਾਰਗੁਜ਼ਾਰੀ ਤੇ ਸੀਨੀਅਰਜ਼ ਦੇ ਸਿਟੀ ਤੇ ਪਰੋਵੈਨਸ ਨਾਲ ਸਬੰਧਤ ਮਸਲੇ ਹੱਲ ਕਰਨ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਸੀਨੀਅਰਜ਼ ਨਾਲ ਸਰੀਰਕ ਤੇ ਮਾਨਸਿਕ ਦੁਰਵਿਵਹਾਰ ਦੀਆਂ ਵਧ ਰਹੀਆਂ ਘਟਨਾਵਾਂ ਬਾਰੇ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਦਾ ਫਿਕਰ ਜ਼ਾਹਰ ਕੀਤਾ। ਸਤਪਾਲ ਸਿੰਘ ਜੌਹਲ ਨੇ ਵੀ ਪੁਲਿਸ ਫੋਰਸ ਦੇ ਆਮ ਲੋਕਾਂ ਨਾਲ ਜੁੜੇ ਕਈ ਇਸ਼ੂ ਤੇ ਸਵਾਲ ਉਠਾਏ ਤੇ ਆਪਸ ਵਿਚ ਵਧੇਰੇ ਤਾਲਮੇਲ ‘ਤੇ ਜ਼ੋਰ ਦਿੱਤਾ। ਮਹਿੰਦਰ ਸਿੰਘ ਮੋਹਲੀ ਨੇ ਆਪਣੇ ਵਿਚਾਰ ਦਿੰਦੇ ਦੱਸਿਆ ਕਿ ਸੀਨੀਅਰਜ਼ ਨਾਲ ਬਹੁਤ ਸਾਰੀਆਂ ਸਰੀਰਕ ਬਦਸਲੂਕੀ ਤੇ ਜੁਬਾਨੀ ਦੁਰਵਿਵਹਾਰ ਦੇ ਦੁਖਦਾਈ ਮਾਮਲੇ, ਅੰਗਰੇਜ਼ੀ ਭਾਸ਼ਾ ਦੀ ਅਗਿਆਨਤਾ ਕਾਰਨ ਪੁਲਿਸ ਕੋਲ ਨਹੀਂ ਪਹੁੰਚ ਪਾਉਂਦੇ। ਇਸ ਲਈ ਪੁਲਿਸ ਵਿਭਾਗ ਨੂੰ ਸ਼ਿਕਾਇਤ ਕਰਨ ਲਈ ਅੰਗਰੇਜ਼ੀ ਦੇ ਨਾਲਨਾਲ ਹੋਰ ਭਾਸ਼ਾ ਦੀ ਆਪਸ਼ਨ ਵੱਲ ਵੀ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ। ਇਸੇ ਤਰ੍ਹਾਂ ਡੈਲੀਗੇਸ਼ਨ ਦੇ ਹੋਰ ਮੈਂਬਰਾਂ ਨੇ ਪੁਲਿਸ ਦੀ ਪਰਸ਼ਨਾਵਲੀ ਦੇ ਉਤਰ ਦਿੱਤੇ ਤੇ ਹਾਲ ਹੀ ਵਿਚ ਕਾਰ ਚੋਰਾਂ ਦੇ ਵੱਡੇ ਗਰੋਹ ਦਾ ਪਰਦਾਫਾਸ਼ ਕਰਨ ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਸੈਂਕੜੇ ਚੋਰੀ ਕੀਤੀਆਂ ਕਾਰਾਂ ਬਰਾਮਦ ਕਰਨ ਦੀ ਸਫਲ ਮੁਹਿੰਮ ਦੀ ਵਧਾਈ ਦਿੱਤੀ। ਪੁਲਿਸ ਆਫੀਸ਼ੀਅਲ ਵਲੋਂ, ਆਪਸੀ ਹੋਰ ਜ਼ਿਆਦਾ ਤਾਲਮੇਲ ਲਈ, ਐਸੋਸੀਏਸ਼ਨ ਵਲੋਂ ਹੋਣ ਜਾ ਰਹੇ ਸੈਮੀਨਾਰਾਂ ਵਿਚ ਆਪਣਾ ਆਫੀਸ਼ੀਅਲ ਭੇਜਣ ਦਾ ਵਿਸ਼ਵਾਸ ਦੁਆਇਆੇ ਅਖੀਰ ਵਿਚ ਸਾਰਿਆਂ ਨੇ ਪੁਲਿਸ ਵਲੋਂ ਖਾਣਪੀਣ ਦੇ ਕੀਤੇ ਗਏ ਪ੍ਰਬੰਧ ਦਾ ਅਨੰਦ ਮਾਣਿਆ ਤੇ ਆਪਸ ਵਿਚ ਹੋਏ ਵਿਚਾਰ ਵਟਾਂਦਰੇ ‘ਤੇ ਤਸੱਲੀ ਪ੍ਰਗਟ ਕੀਤੀ।

 

RELATED ARTICLES
POPULAR POSTS