Breaking News
Home / ਕੈਨੇਡਾ / ਕਲੀਵਵਿਊ ਸੀਨੀਅਰਜ਼ ਕਲੱਬ ਵਲੋਂ ਯੋਗਾ ਕੈਂਪ

ਕਲੀਵਵਿਊ ਸੀਨੀਅਰਜ਼ ਕਲੱਬ ਵਲੋਂ ਯੋਗਾ ਕੈਂਪ

ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ
ਬੀਤੇ ਐਤਵਾਰ ਬਰੈਂਪਟਨ ਦੇ ਕਲੀਵਵਿਊ ਸੀਨੀਅਰਜ਼ ਕਲੱਬ ਵਲੋਂ ਪਾਰਕ ਵਿੱਚ ਐਸੋਸੀਏਸ਼ਨ ਆਫ਼ ਸੀਨੀਅਰ ਕਲੱਬਜ ਦੇ ਸਹਿਯੋਗ ਨਾਲ ਯੋਗਾ ਕੈਪ ਲਗਾਇਆ ਗਿਆ। ਜਿਸ ਵਿੱਚ ਕਲੱਬ ਦੇ ਬਹੁੱਤ ਸਾਰੇ ਮੈਂਬਰਾਂ ਨੇ ਹਿੱਸਾ ਲਿਆ। ਇਹ ਕੈਂਪ ਬਜ਼ੁਰਗਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਠੀਕ ਰੱਖਣ ਲਈ ਕਲੱਬ ਵੱਲੋਂ ਇੱਕ ਉਪਰਾਲਾ ਹੈ।
ਇਸ ਕੈਂਪ ਵਿੱਚ ਮੈਂਬਰਾਂ ਨੂੰ ਯੋਗਾ ਦੇ ਵੱਖ ਵੱਖ ਆਸਣ ਸਿਖਾਉਣ ਲਈ ਯੋਗਾ ਕੋਚ ਦਵਿੰਦਰ ਸਿੰਘ ਸਿੱਧੂ ਆਏ। ਪ੍ਰੋਗਰਾਮ ਦੇ ਸ਼ੁਰੂ ਵਿੱਚ ਤਰਲੋਚਨ ਸਿੰਘ ਬਡਵਾਲ ਵੱਲੋਂ ਸਭ ਨੂੰ ਜੀ ਆਇਆਂ ਕਿਹਾ ਗਿਆ। ਐਸੋਸੀਏਸ਼ਨ ਦੇ ਸਕੱਤਰ ਪ੍ਰੀਤਮ ਸਿੰਘ ਸਰਾਂ ਨੇ ਸੰਸਥਾ ਵਲੋਂ ਸਰਕਾਰ ਦੇ ਵੱਖ ਵੱਖ ਅਦਾਰਿਆਂ ਨਾਲ ਸੰਪਰਕ ਕਰਕੇ, ਬਜ਼ੁਰਗਾਂ ਲਈ ਹਾਸਲ ਕੀਤੀਆਂ ਸਹੂਲਤਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ, ਜਿਸ ਵਿੱਚ ਉਨ੍ਹਾਂ ਬੱਸਾਂ ਵਿੱਚ ਮੁਫ਼ਤ ਸਫ਼ਰ ਕਰਨ ਅਤੇ ਦੰਦਾਂ ਦੀਆਂ ਬਿਮਾਰੀਆਂ ਦੇ ਦੀ ਮੁਫ਼ਤ ਇਲਾਜ ਆਦਿ ਬਾਰੇ ਦੱਸਿਆ। ਦਵਿੰਦਰ ਸਿੰਘ ਨੇ ਯੋਗਾ ਕਰਨ ਦੇ ਫਾਇਦਿਆਂ ਬਾਰੇ ਆਪਣੇ ਵਿਚਾਰ ਦਿੱਤੇ ਅਤੇ ਯੋਗਾ ਦੇ ਵੱਖ ਵੱਖ ਆਸਣ ਦੱਸਦਿਆਂ, ਉਨ੍ਹਾਂ ਦੇ ਸਿਹਤ ਲਈ ਫਾਇਦੇ ਦਸਦੇ ਰਹੇ, ਜਿਸ ਨੂੰ ਸਿਖਿਆਰਥੀਆਂ ਨੇ ਬਹੁਤ ਸਰਾਹਿਆ। ਆਖਰ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਜਗੀਰ ਸਿੰਘ ਸੈਂਬੀ ਨੇ ਵੱਡੀ ਉਮਰ ਵਿੱਚ ਸਿਹਤ ਠੀਕ ਰੱਖਣ ਬਾਰੇ ਆਪਣੇ ਵਿਚਾਰ ਰੱਖੇ। ਕਲੱਬ ਬਾਰੇ ਹੋਰ ਜਾਣਕਾਰੀ ਲਈ ਸਕੱਤਰ ਤਰਲੋਚਨ ਸਿੰਘ ਬਡਵਾਲ (647 960 9841) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

 

Check Also

ਛੋਟੇ ਬਿਜਨਸਾਂ ਦੇ ਮਾਲਕਾਂ ਦੀ ਸਹਾਇਤਾ ਲਈ ਫੈਡਰਲ ਸਰਕਾਰ ਨੇ ਕੀਤਾ ਨਵਾਂ ਐਲਾਨ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਦੇ ਛੋਟੇ ਅਤੇ ਮਧਿਅਮ ਵਰਗ ਦੇ ਬਿਜ਼ਨੈਸ ਇਸ ਦੇਸ਼ ਦੀ ਤਰੱਕੀ …