ਟੋਰਾਂਟੋ/ਬਿਊਰੋ ਨਿਊਜ਼
ਟੋਰਾਂਟੋ ਪਬਲਿਕ ਹੈਲਥ ਦਾ ਕਹਿਣਾ ਹੈ ਕਿ ਸ਼ਹਿਰ ਦੇ ਕਾਲਜ ਵਿੱਚ 200 ਤੋਂ ਵੱਧ ਵਿਦਿਆਰਥੀਆਂ ਨੂੰ ਪ੍ਰਭਾਵਿਤ ਕਰਨ ਵਾਲਾ ਹੋਰ ਕੋਈ ਨਹੀਂ ਸਗੋਂ ਨੋਰੋਵਾਇਰਸ ਹੋ ਸਕਦਾ ਹੈ। ਪਰ ਏਜੰਸੀ ਵੱਲੋਂ ਇਸ ਲਈ ਲੈਬੋਰੇਟਰੀ ਦੀ ਪੁਸ਼ਟੀ ਦੀ ਉਡੀਕ ਕੀਤੀ ਜਾ ਰਹੀ ਹੈ।
ਏਜੰਸੀ ਵਿੱਚ ਐਸੋਸਿਏਟ ਮੈਡੀਕਲ ਆਫੀਸਰ ਆਫ ਹੈਲਥ ਡਾ. ਮਾਈਕਲ ਫਿੰਕੈਲਿਸਟੀਨ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਬਿਮਾਰੀ ਫੈਲਣ ਬਾਰੇ ਸਭ ਤੋਂ ਪਹਿਲਾਂ ਉਦੋਂ ਪਤਾ ਲੱਗਿਆ ਸੀ ਜਦੋਂ ਹੰਬਰ ਕਾਲਜ ਕੈਂਪਸ ਦੇ 40 ਲੋਕਾਂ ਨੂੰ ਹਸਪਤਾਲ ਭੇਜਿਆ ਗਿਆ। ਉਨ੍ਹਾਂ ਦੱਸਿਆ ਕਿ ਹੁਣ ਤੱਕ 50 ਲੋਕਾਂ ਨੂੰ ਹਸਪਤਾਲ ਭੇਜਿਆ ਜਾ ਚੁੱਕਿਆ ਹੈ ਪਰ ਸਿਰਫ ਇੱਕ ਵਿਅਕਤੀ ਨੂੰ ਡੀਹਾਈਡ੍ਰੇਸ਼ਨ ਦੇ ਇਲਾਜ ਲਈ ਦਾਖਲ ਕੀਤਾ ਗਿਆ। ਬਾਕੀਆਂ ਨੂੰ ਐਮਰਜੰਸੀ ਰੂਮ ਵਿੱਚ ਜਾਂਚ ਤੋਂ ਬਾਅਦ ਛੱਡ ਦਿੱਤਾ ਗਿਆ।ਇਨ੍ਹਾਂ ਵਿੱਚੋਂ ਬਹੁਤੇ ਪ੍ਰਭਾਵਿਤ ਵਿਦਿਆਰਥੀ ਉੱਤਰੀ ਕੈਂਪਸ ਵਿੱਚ ਰਹਿੰਦੇ ਸਨ। ਇੱਥੇ 1000 ਵਿਦਿਆਰਥੀ ਰਹਿੰਦੇ ਹਨ। ਫਿੰਕੈਲਿਸਟੀਨ ਨੇ ਆਖਿਆ ਕਿ ਇਸ ਸਮੱਸਿਆ ਦੇ ਲੱਛਣਾਂ ਵਿੱਚ ਉਲਟੀ ਆਉਣਾ, ਦਸਤ ਲੱਗਣਾ, ਚੱਕਰ ਆਉਣਾ ਤੇ ਢਿੱਡ ਵਿੱਚ ਪੀੜ ਆਦਿ ਮੁੱਖ ਹਨ। ਇਹ ਨੋਰੋਵਾਇਰਸ ਵਰਗੇ ਹੀ ਲੱਛਣ ਦੱਸੇ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਨੋਰੋਵਾਇਰਸ ਬਹੁਤ ਜ਼ਿਆਦਾ ਤੇਜ਼ੀ ਨਾਲ ਫੈਲਣ ਵਾਲਾ ਵਾਇਰਸ ਹੈ ਤੇ ਇਸ ਦੇ ਕਈ ਲੱਛਣ ਤੇਜ਼ੀ ਨਾਲ ਉੱਭਰਦੇ ਹਨ ਤੇ ਚਲੇ ਵੀ ਓਨੀ ਹੀ ਤੇਜ਼ੀ ਨਾਲ ਜਾਂਦੇ ਹਨ।ਕਾਲਜ ਦੇ ਬੁਲਾਰੇ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਤਕਲੀਫ ਬਾਰੇ ਰਿਪੋਰਟ ਕਰਨੀ ਸ਼ੁਰੂ ਕੀਤਾ ਸੀ ਫਿਰ ਹੌਲੀ ਹੌਲੀ ਰਾਤ ਤੱਕ ਇਹ ਮਾਮਲੇ ਵੱਧ ਗਏ। ਉਸ ਸਮੇਂ ਤੱਕ ਇਸ ਤਰ੍ਹਾਂ ਦੇ 77 ਮਾਮਲੇ ਦਰਜ ਕੀਤੇ ਗਏ। ਫਿਰ ਇਸ ਤਰ੍ਹਾਂ ਦੇ ਕਈ ਹੋਰ ਮਾਮਲੇ ਵੀ ਸਾਹਮਣੇ ਆਏ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …