7.1 C
Toronto
Wednesday, November 12, 2025
spot_img
Homeਕੈਨੇਡਾਅਫਗਾਨਿਸਤਾਨ ਦੇ ਸਿੱਖਾਂ ਨੂੰ ਕੈਨੇਡਾ ਵਿੱਚ ਪਨਾਹ ਦਿੱਤੀ ਜਾਵੇ : ਸ਼੍ਰੋਮਣੀ ਅਕਾਲੀ...

ਅਫਗਾਨਿਸਤਾਨ ਦੇ ਸਿੱਖਾਂ ਨੂੰ ਕੈਨੇਡਾ ਵਿੱਚ ਪਨਾਹ ਦਿੱਤੀ ਜਾਵੇ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ

ਟੋਰਾਂਟੋ : ਕੈਨੇਡਾ ਦੀ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਅਫਗਾਨਿਸਤਾਨ ਵਿੱਚ ਰਹਿ ਰਹੇ ਸਿੱਖਾਂ ਅਤੇ ਹਿੰਦੂਆਂ ਨੂੰ ਤੁਰੰਤ ਕੈਨੇਡਾ ਵਿੱਚ ਪਨਾਹ ਦੇਣ ਦਾ ਐਲਾਨ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਕੈਨੇਡਾ ਲਿਆਉਣ ਦਾ ਪ੍ਰਬੰਧ ਕੀਤਾ ਜਾ ਸਕੇ। ਇਹ ਮੰਗ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਵਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਪੱਤਰ ਲਿਖ ਕੇ ਕੀਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਅਤੇ ਯੂਥ ਪ੍ਰਧਾਨ ਪਰਮਿੰਦਰ ਸਿੰਘ ਨੇ ਦੱਸਿਆ ਕਿ ਇਲਾਕੇ ਦੇ ਐਮ ਪੀਜ਼, ਸਿੱਖ ਮੰਤਰੀਆਂ ਤੋਂ ਇਲਾਵਾ ਕੈਨੇਡਾ ਦੇ ਫਾਰਨ ਅਫੇਅਰਜ਼ ਮੰਤਰੀ ਮੈਡਮ ਕ੍ਰਿਸਟੀਆ ਫਰੀਲੈਂਡ ਨੂੰ ਪੱਤਰ ਲਿਖ ਕੇ ਇਹ ਮੰਗ ਦੁਹਰਾਈ ਗਈ ਹੈ।
ਹੰਸਰਾ ਨੇ ਕਿਹਾ ਕਿ ਅਸੀਂ ਕੈਨੇਡੀਅਨ ਸਰਕਾਰ ਨੂੰ ਯਕੀਨ ਦੁਆਉਣ ਦੀ ਕੋਸ਼ਿਸ਼ ਕਰਾਂਗੇ ਕਿ ਕੈਨੇਡੀਅਨ ਸਿੱਖ ਭਾਈਚਾਰਾ ਅਫਗਾਨੀ ਸਿੱਖਾਂ ਦੀ ਦੇਖਭਾਲ ਕਰੇਗਾ, ਕੈਨੇਡੀਅਨ ਸਰਕਾਰ ‘ਤੇ ਇਸਦਾ ਕੋਈ ਭਾਰ ਨਹੀਂ ਪੈਣ ਦਿੱਤਾ ਜਾਵੇਗਾ। ਅਫਗਾਨਿਸਤਾਨ ਵਿੱਚ ਕਿਸੇ ਸਮੇਂ ਸਿੱਖਾਂ ਅਤੇ ਹਿੰਦੂਆਂ ਦੀ ਵਸੋਂ 1200 ਪਰਿਵਾਰਾਂ ਦੀ ਮੰਨੀ ਜਾਂਦੀ ਸੀ ਜਦਕਿ ਇੱਹ ਘੱਟ ਕੇ 300 ਪਰਿਵਾਰ ਰਹਿ ਗਈ ਹੈ। ਬਹੁਤਾਤ ਵਿੱਚ ਸਿੱਖਾਂ ਅਤੇ ਹਿੰਦੂਆਂ ਦੀ ਵਸੋਂ ਜਲਾਲਾਬਾਦ, ਗਜ਼ਨੀ ਅਤੇ ਕਾਬੁਲ ਵਿੱਚ ਵੱਸ ਰਹੀ ਸੀ, ਜੋ ਪਸ਼ਤੋ ਦੇ ਨਾਲ ਨਾਲ ਹਿੰਦੀ, ਦਾਰੀ ਅਤੇ ਪੰਜਾਬੀ ਭਾਸ਼ਾ ਬੋਲਦੇ ਸਨ। ਗੌਰਤਲਬ ਹੈ ਕਿ 20 ਮਾਰਚ ਸੰਨ 2000 ਨੂੰ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਬਿੱਲ ਕਲਿੰਟਨ ਭਾਰਤ ਦੇ ਦੌਰੇ ‘ਤੇ ਗਏ ਤਾਂ 35 ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜੋ ਹਕੀਕਤ ਸਾਹਮਣੇ ਆਈ ਕਿ ਇਹ ਭਾਰਤੀ ਖੁਫੀਆ ਏਜੰਸੀਆਂ ਵਲੋਂ ਅਮਰੀਕਨ ਪ੍ਰਧਾਨ ਦੇ ਆਉਣ ਤੇ ਸੰਦੇਸ਼ਾ ਦਿੱਤਾ ਸੀ। ਉਸੇ ਤਰਜ਼ ‘ਤੇ ਹੁਣ ਜਦੋਂ ਅਮਰੀਕੀ ਡਿਪੋਮੇਟ ਐਲੇਸ ਵਿਲਜ਼ 2 ਰੋਜ਼ ਦੌਰੇ ‘ਤੇ 30 ਜੂਨ-1 ਜੁਲਾਈ 2018 ਨੂੰ ਕਾਬਲ ਵਿੱਚ ਅਫਗਾਨਿਸਤਾਨ ਦੇ ਪ੍ਰਧਾਨ ਅਸ਼ਰਫ ਘਾਨੀ ਨੂੰ ਮਿਲਣ ਗਏ ਤਾਂ ਜਲਾਲਾਬਾਦ ਵਿੱਚ ਬੰਬ ਧਮਾਕੇ ਵਿੱਚ 19 ਸਿੱਖ ਸ਼ਹੀਦ ਕਰ ਦਿੱਤੇ ਗਏ।

RELATED ARTICLES
POPULAR POSTS