ਬਰੈਂਪਟਨ : ਮਾਊਂਟੇਨਐਸ਼ ਸੀਨੀਅਰਜ਼ ਕਲੱਬ ਬਰੈਂਪਟਨ ਨੇ ਪਿਛਲੇ ਦਿਨੀਂ 15 ਜੁਲਾਈ ਨੂੰ ਸੈਂਟਰਲ ਆਈਲੈਂਡ ਲਈ ਇਕ ਸਪੈਸ਼ਲ ਟ੍ਰਿਪ ਦਾ ਆਯੋਜਨ ਕੀਤਾ। ਇਸ ਵਿਚ ਕਲੱਬ 94 ਮੈਂਬਰਾਂ ਨੇ ਹਿੱਸਾ ਲਿਆ। ਦੋ ਬੱਸਾਂ ਵਿਚ ਮੈਂਬਰ ਪੂਰੀ ਤਰ੍ਹਾਂ ਭਰ ਕੇ ਗਏ ਅਤੇ ਮੈਂਬਰ ਸਵੇਰੇ 9.15 ਵਜੇ ਹੀ ਬੱਸਾਂ ਵਿਚ ਸਵਾਰ ਹੋ ਗਏ ਸਨ। ਮੈਂਬਰਾਂ ਨੂੰ ਫਰੂਟ, ਸਨੈਕਸ, ਜੂਸ ਅਤੇ ਪਾਣੀ ਆਦਿ ਵੀ ਪ੍ਰਦਾਨ ਕੀਤਾ ਗਿਆ। ਉਨ੍ਹਾਂ ਨੇ ਕਰੂਜ ਜਰਨੀ ਦਾ ਵੀ ਆਨੰਦ ਲਿਆ ਜੋ ਕਿ ਉਨ੍ਹਾਂ ਨੂੰ ਸੈਂਟਰਲ ਆਈਸਲੈਂਡ ਤੱਕ ਲੈ ਕੇ ਗਿਆ। ਇਸ ਮੌਕੇ ‘ਤੇ ਸੰਸਕ੍ਰਿਤਕ ਪ੍ਰੋਗਰਾਮ ਵੀ ਆਯੋਜਿਤ ਕੀਤਾ ਗਿਆ। ਇਸ ਨੂੰ ਹਰੇ ਰਾਮਾ ਹਰੇ ਕ੍ਰਿਸ਼ਨਾ ਸੁਸਾਇਟੀ ਦੁਆਰਾ ਪੇਸ਼ ਕੀਤਾ ਗਿਆ। ਸੁਸਾਇਟੀ ਨੇ ਸਾਰਿਆਂ ਲਈ ਖਾਣੇ ਦਾ ਵੀ ਪ੍ਰਬੰਧ ਕੀਤਾ ਗਿਆ। ਕਲੱਬ ਦੇ ਪ੍ਰਧਾਨ ਸੁਖਦਰਸ਼ਨ ਸਿੰਘ ਕੁਲਾਰ ਨੇ ਸਾਰੇ ਮੈਂਬਰਾਂ ਦਾ ਟ੍ਰਿਪ ‘ਤੇ ਆਉਣ ਲਈ ਧੰਨਵਾਦ ਕੀਤਾ। ਕਲੱਬ ਦੀ ਲੇਡੀਜ਼ ਵਿੰਗ ਦੀ ਸੀਨੀਅਰ ਵਾਈਸ ਪ੍ਰਧਾਨ ਚਰਨਜੀਤ ਕੌਰ ਢਿੱਲੋਂ ਨੇ ਦੱਸਿਆ ਕਿ ਸਾਰਿਆਂ ਨੇ ਇਸ ਟੂਰ ਦਾ ਭਰਪੂਰ ਆਨੰਦ ਲਿਆ।
ਮਾਊਂਟੇਨਐਸ਼ ਸੀਨੀਅਰਜ਼ ਕਲੱਬ ਬਰੈਂਪਟਨ ਨੇ ਟ੍ਰਿਪ ਕੀਤਾ ਆਯੋਜਿਤ
RELATED ARTICLES

