ਟੋਰਾਂਟੋ/ਬਿਊਰੋ ਨਿਊਜ਼ : ਕਰੋਨਾ ਵਾਈਰਸ ਤੋਂ ਤੰਦਰੁਸਤ ਹੋਈ ਕੈਨੇਡਾ ਦੀ ਪਾਰਲੀਮੈਂਟ ਸੈਕਟਰੀ ਤੇ ਬਰੈਪਟਨ ਪੱਛਮੀ ਤੋਂ ਮੈਬਰ ਪਾਰਲੀਮੈਂਟ ਕਮਲ ਖੈਰਾ ਵੱਲੋਂ ਡਾਕਟਰਾਂ ਤੇ ਫਰੰਟਲਾਈਨ ਵਰਕਰਾਂ ਨੂੰ ਸਮਰਪਿਤ ਮਿਊਜਿਕ ਵੀਡਿਓ ਦਾ ਪੋਸਟਰ ਰਿਲੀਜ ਕੀਤਾ। ਉਨ੍ਹਾਂ ਕਿਹਾ ਕਿ ਹੁਣ ਦੁਨੀਆ ਭਰ ਵਿੱਚ ਕਰੋਨਾ ਵਾਈਰਸ ਕਾਰਨ ਅਸ਼ਾਂਤੀ ਦਾ ਮਾਹੌਲ ਫੈਲਿਆ ਹੋਇਆ ਹੈ । ਸਾਰੀ ਦੁਨੀਆਂ ਦਾ ਧਿਆਨ ਡਾਕਟਰਾਂ ਤੇ ਵਿਗਿਆਨੀਆਂ ਵੱਲ ਲੱਗਾ ਹੋਇਆ ਹੈ ।
ਇਸ ਮੌਕੇ ਫਰੰਟਲਾਈਨ ਵਰਕਰਾਂ ਦਾ ਪ੍ਰਮੁੱਖ ਯੋਗਦਾਨ ਹੈ । ਜੋ ਦਿਨ ਰਾਤ ਇਸ ਬਿਮਾਰੀ ਤੋਂ ਬਚਾਅ ਲਈ ਦਿਨ ਰਾਤ ਇੱਕ ਕਰ ਰਹੇ ਹਨ । ਇਸ ਮੌਕੇ ਹਰ ਵਾਰ ਦੀ ਤਰ੍ਹਾਂ ਉਹਨਾਂ ਦੇ ਹਲਕੇ ਦੇ ਨਾਗਰਿਕ ਕੈਨੇਡੀਅਨ ਪੰਜਾਬੀ ਕਲਾਕਾਰ ਬਲਜਿੰਦਰ ਸੇਖਾ ਵੱਲੋਂ ਨਿਵੇਕਲਾ ਮਿਊਜਕ ਵਿਡੀਓ ‘੨ਨੇਚਰਜ ਕੱਲਰ’ ‘ਰੰਗ ਨਿਆਰੇ ਕੁਦਰਤ ਦੇ’ ਦਾ ਪੋਸਟਰ ਉਨ੍ਹਾਂ ਵਲੋ ਰਿਲੀਜ ਕੀਤਾ ਗਿਆ ਹੈ । ਜਿਸ ਦੇ ਬੋਲ ਬਲਜਿੰਦਰ ਸੇਖਾਂ ਨੇ ਲਿਖੇ ਤੇ ਗਾਏ ਹਨ । ਸੰਗੀਤ ਰਣਜੀਤ ਸਿੰਘ ਗਿੱਲ, ਵੀਡੀਓ ਗੁਰਲਵਲੀਨ ਗਿੱਲ ਤੇ ਨਿਰਲੇਪ ਗਿੱਲ ਡਾਲਾ ਨੇ ਤਿਆਰ ਕੀਤਾ ਹੈ । ਪੱਗੜੀ ਕੋਚ ਨਾਜ਼ਰ ਸਿੰਘ ਤੇ ਹਾਰਪ ਗਰੇਵਾਲ , ਰਘਬੀਰ ਕਾਹਲੋਂ, ਇੰਦਰਜੀਤ ਮੁੱਲਾਪੁਰ ਨੇ ਵਿਸ਼ੇਸ਼ ਸਹਿਯੋਗ ਦਿੱਤਾ ਹੈ। ਬਾਬਾ ਜੀ ਇੰਟਰਪ੍ਰਾਈਜਜ ਕੈਨੇਡਾ ਤੇ ਸ਼ਾਰੰਗ ਸਟੂਡੀਓ ਦੀ ਪੇਸ਼ਕਸ਼ ਇਸ ਵਾਲੰਟੀਅਰ ਸੇਵਾ ਨੂੰ ਬੁੱਧੀਜੀਵੀ ਵਰਗ ਵੱਲੋਂ ਭਰਪੂਰ ਪਸੰਦ ਕੀਤਾ ਗਿਆ ਹੈ । ਇਸ ਵੀਡਿਓ ਵਿੱਚ ਜਿੱਥੇ ਡਾਕਟਰਾਂ, ਨਰਸਾਂ, ਵਿਗਿਆਨ ਦਾ ਮਾਨਵਤਾ ਨੂੰ ਬਚਾਉਣ ਲਈ ਧੰਨਵਾਦ ਕੀਤਾ ਗਿਆ ਹੈ। ਉੱਥੇ ਇਸ ਔਖੇ ਸਮੇ ਤੇ ਗੁਰੂ ਨਾਨਕ ਦੇਵ ਜੀ ਵੱਲੋਂ ਸ਼ੁਰੂ ਕੀਤੀ ਤੇ ਸਿੱਖ ਕੌਮ ਵੱਲੋਂ ਹੁਣ ਬਿਪਤਾ ਸਮੇਂ ਲਾਏ ਗਏ ਦੁਨੀਆਂ ਭਰ ਵਿੱਚ ਲੰਗਰ ਦੀ ਮਹਾਨ ਪ੍ਰਥਾ ਨੂੰ ਸਿਜਦਾ ਕੀਤਾ ਗਿਆ ਹੈ।ਇਸ ਵਿੱਚ ਸਤਿਨਾਮ ਵਾਹਿਗੁਰੂ ਸ਼ਿਮਰਨ ਸੁਣਕੇ ਮਨ ਨੂੰ ਸਾਂਤੀ ਮਿਲਦੀ ਹੈ । ਸਾਰੇ ਦਰਸ਼ਕਾਂ ਸ੍ਰੋਤਿਆਂ ਵੱਲੋਂ ਇਸ ਨਿਵੇਕਲੀ ਕੋਸ਼ਿਸ਼ ਨੂੰ ਪਸੰਦ ਕੀਤਾ ਗਿਆ ।
ਉਹਨਾਂ ਨੇ ਕਿਹਾ ਕਿ ਉਮੀਦ ਹੈ ਕਿ ਜਲਦ ਹੀ ਸਾਰੀ ਦੁਨੀਆਂ ਉਹਨਾਂ ਵਾਂਗ ਤੰਦਰੁਸਤ ਤੇ ਆਮ ਵਰਗੀ ਜ਼ਿੰਦਗੀ ਜੀਵੇਗੀ।ਬੀਬੀ ਖੈਰਾ ਨੇਬਲਜਿੰਦਰ ਸੇਖਾ ਤੇ ਰਣਜੀਤ ਸਿੰਘ ਗਿੱਲ ਤੇ ਟੀਮ ਦੀ ਇਸ ਗੀਤ ਤੇ ਸੰਗੀਤ ਦੀ ਪ੍ਰਸੰਸਾ ਕੀਤੀ ।
Home / ਕੈਨੇਡਾ / ਕਰੋਨਾ ਵਾਈਰਸ ਨਾਲ ਲੜਨ ਵਾਲੇ ਡਾਕਟਰਾਂ ਤੇ ਫਰੰਟਲਾਈਨ ਵਰਕਰਾਂ ਨੂੰ ਸਮਰਪਿਤ ਮਿਊਜਿਕ ਵੀਡਿਓ ਦਾ ਆਨਲਾਈਨ ਪੋਸਟਰ ਰਿਲੀਜ
Check Also
ਸੀਨੀਅਰਾਂ ਦੀ ਭਲਾਈ ਨਾਲ ਜੋੜ ਕੇ ਫਲਾਵਰ ਸਿਟੀ ਫਰੈਂਡਜ਼ ਕਲੱਬ ਨੇ ਮਨਾਇਆ ‘ਕੈਨੇਡਾ ਡੇਅ’
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 6 ਜੁਲਾਈ ਨੂੰ ਫਲਾਵਰ ਸਿਟੀ ਫਰੈਂਡਜ਼ ਸੀਨੀਅਰਜ਼ ਕਲੱਬ ਨੇ ਸਥਾਨਕ …