Breaking News
Home / ਕੈਨੇਡਾ / ਸੋਨੀਆ ਸਿੱਧੂ ਨੇ ਡਾਇਬਿਟੀਜ਼ ਦੇ ਅਧਿਐੱਨ ਤੇ ਰੋਕਥਾਮ ਬਾਰੇ ਪ੍ਰਸਤਾਵ ਐੱਮ-118 ਪਾਰਲੀਮੈਂਟ ਵਿੱਚ ਰੱਖਿਆ

ਸੋਨੀਆ ਸਿੱਧੂ ਨੇ ਡਾਇਬਿਟੀਜ਼ ਦੇ ਅਧਿਐੱਨ ਤੇ ਰੋਕਥਾਮ ਬਾਰੇ ਪ੍ਰਸਤਾਵ ਐੱਮ-118 ਪਾਰਲੀਮੈਂਟ ਵਿੱਚ ਰੱਖਿਆ

ਔਟਵਾ: ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸ਼ੂਗਰ ਦੀ ਬਿਮਾਰੀ ਦੇ ਖ਼ਿਲਾਫ਼ ਲੜਨ ਵਾਲੇ ਅਣਥੱਕ ਵਰਕਰ ਹਨ। ਸਿਆਸਤ ਵਿੱਚ ਆਉਣ ਤੋਂ ਪਹਿਲਾਂ ਉਨ੍ਹਾਂ ਦਾ ਜੀਵਨ ਸਿਹਤ-ਸੰਭਾਲ ਸਬੰਧੀ, ਖ਼ਾਸ ਕਰਕੇ ‘ਡਾਇਬਿਟੀਜ਼’ ਦੇ ਬਚਾਅ ਬਾਰੇ ਲੋਕਾਂ ਨੂੰ ਜਾਣਕਾਰੀ ਦੇਣ ਨਾਲ ਜੁੜਿਆ ਹੋਇਆ ਸੀ। ਪਾਰਲੀਮੈਂਟ ਦੀ ਮੈਂਬਰઠਬਣਨ ਤੋਂ ਬਾਅਦ ਇਸ ਸ਼ੱਕਰ-ਰੋਗ ਨਾਲ ਪ੍ਰਭਾਵਿਤ ਅਤੇ ਇਸ ਦੀ ਸ਼ੁਰੂਆਤ ਦੀ ਪਹਿਲੀ ਸਟੇਜ ਵਾਲੇ 11 ਮਿਲੀਅਨ ਕੈਨੇਡਾ-ਵਾਸੀਆਂ ਦੀ ਆਵਾਜ਼ ਬਣਕੇ ਫ਼ਰਵਰੀ ਮਹੀਨੇ ਵਿੱਚ ਹਾਊਸ ਆਫ਼ ਕਾਮਨਜ਼ ਵਿੱਚ ਆਪਣਾ ਪ੍ਰਸਤਾਵ ‘ਐੱਮ-118’ઠઠਪੇਸ਼ ਕੀਤਾ ਸੀ ਜੋ ਇਨ੍ਹਾਂ ਨੁਕਤਿਆਂ ‘ਤੇ ਕੇਂਦ੍ਰਿਤ ਸੀ :
(ੳ) ਸਰਕਾਰ ਨੂੰ ਲੋਕਾਂ ਦੀ ਵਿਗੜ ਰਹੀ ਸਿਹਤ ਦੀ ਗੰਭੀਰ ਸਮੱਸਿਆ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਜੇਕਰ ਇਸ ਦੇ ਬਾਰੇ ਕੁਝ ਨਾ ਕੀਤਾ ਗਿਆ ਤਾਂ ਕੈਨੇਡਾ-ਵਾਸੀਆਂ ਨੂੰ ਨਿੱਜੀ ਅਤੇ ਵਿੱਤੀ ਦੋਵੇਂ ਤਰ੍ਹਾਂ ਦੇ ਭਾਰੀ ਨੁਕਸਾਨ ਹੋਣ ਦਾ ਖ਼ਤਰਾ ਹੈ।
(ਅ) ਸਰਕਾਰ ਨੂੰ ਲੋਕਾਂ ਦੇ ਡਾਇਬਿਟੀਜ਼ ਦੇ ਰੋਗੀ ਬਣਨ ਅਤੇ ਇਸ ਤੋਂ ਪਹਿਲੀ ਸਟੇਜ ਦੇ ਲੱਖਾਂ ਕੈਨੇਡਾ-ਵਾਸੀਆਂ ‘ਤੇ ਹੋਣ ਵਾਲੇ ਅਸਰ ਨੂੰ ਸਮਝਣਾ ਚਾਹੀਦਾ ਹੈ ਅਤੇ ਹਰ ਸਾਲ ਨਵੰਬਰ ਮਹੀਨੇ ਨੂੰ ‘ਡਾਇਬਿਟੀਜ਼ ਅਵੇਅਰਨੈੱਸ ਮੰਥ’ ਵਜੋਂ ਮਨਾਉਣਾ ਚਾਹੀਦਾ ਹੈ।
(ੲ) ਸਿਹਤ ਬਾਰੇ ਸਟੈਂਡਿੰਗ ਕਮੇਟੀ ਨੂੰ ਡਾਇਬਿਟੀਜ਼ ਅਤੇ ਪ੍ਰੀ-ਡਾਇਬਿਟੀਜ਼ ਦੇ ਮੁੱਖ ਪਹਿਲੂਆਂ ਬਾਰੇ ਅਧਿਐੱਨ ਕਰਨਾ ਚਾਹੀਦਾ ਹੈ ਅਤੇ ਇਸ ਦੇ ਰੋਕਥਾਮ ਤੇ ਬਚਾਅ ਬਾਰੇ ‘ਨੈਸ਼ਨਲ ਡਾਇਬਿਟੀਜ਼ ਸਟਰੈਟਿਜੀ’ ਦੇ ਲਈ ਯੋਜਨਾ ਬਨਾਉਣੀ ਚਾਹੀਦੀ ਹੈ।
(ਸ) ਇਸ ਮੋਸ਼ਨ ਐੱਮ-118 ਨੂੰ ਪ੍ਰਵਾਨਗੀ ਲਈ ਵਿਚਾਰਨ ਦੇ ਲਈ 90 ਦਿਨਾਂ ਦੇ ਅੰਦਰ ਅੰਦਰ ਹਾਊਸ ਨੂੰ ਵਾਪਸੀ ਰਿਪੋਰਟ ਦੇਣੀ ਚਾਹੀਦੀ ਹੈ। ਇਹ ਜ਼ਿਕਰਯੋਗ ਹੈ ਕਿ ਸਿਹਤ ਸਬੰਧੀ ਸਟੈਂਡਿੰਗ ਕਮੇਟੀ ਦੀ ਮੈਂਬਰ ਹੋਣ ਦੇ ਨਾਤੇ ਐੱਮ.ਪੀ. ਸੋਨੀਆ ਸਿੱਧੂ ਸਰਵ-ਪਾਰਟੀ ਡਾਇਬਿਟੀਜ਼ ਕਾੱਕਸ ਦੀ ਚੇਅਰ ਪਰਸਨ ਹੈ। ਬੀਤੇ ਸੋਮਵਾਰ ਉਨ੍ਹਾਂ ਨੇ ਐੱਮ-118 ਦੇ ਹੱਕ ਵਿੱਚ 100 ਤੋਂ ਵਧੀਕ ਪੀਲ ਖ਼ੇਤਰ ਦੇ ਲੋਕਾਂ ਦੇ ਦਸਤਖ਼ਤਾਂ ਵਾਲੀ ਪਟੀਸ਼ਨ ਹਾਊਸ ਆਫ਼ ਕਾਮਨਜ਼ ਵਿੱਚ ਪੇਸ਼ ਕੀਤੀ।
ਇਸ ਮੌਕੇ ਬੋਲਦਿਆਂ ਉਨ੍ਹਾਂ ਨੇ ਕਿਹਾ, ਬਰੈਂਪਟਨ ਵਿੱਚ ਸਥਾਨਕ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਕੈਨੇਡਾ ਵਿੱਚ ਕਈ ਹੋਰ ਥਾਵਾਂ ‘ਤੇ ਇਸ ਵਿਸ਼ੇ ‘ਤੇ ਲੋਕਾਂ ਨਾਲ ਗੱਲਬਾਤ ਕਰਦਿਆਂ ਮੈਂ ਮਹਿਸੂਸ ਕੀਤਾ ਹੈ ਕਿ ਡਾਇਬਿਟੀਟੀਜ਼ ਨਾਲ ਪ੍ਰਭਾਵਿਤ ਵਿਅੱਕਤੀਆਂ ਦੀ ਵੱਧ ਰਹੀ ਸਿਹਤ ਸਮੱਸਿਆ ਲਈ ਹੋਰ ਵੀ ਕਈ ਕੁਝ ਕਰਨ ਦੀ ਜ਼ਰੂਰਤ ਹੈ। ਮੈਂ 11 ਮਿਲੀਅਨ ਅਜਿਹੇ ਕੈਨੇਡਾ-ਵਾਸੀਆਂ ਲਈ ਆਵਾਜ਼ ਬੁਲੰਦ ਕਰਨ ਲਈ ਵਚਨਬੱਧ ਹਾਂ। ਮੋਸ਼ਨ ਐੱਮ-118 ਉਨ੍ਹਾਂ ਲੋਕਾਂ ਦੀ ਸਮੱਸਿਆ ਦਾ ਹੱਲ ਲੱਭਣ ਅਤੇ ਉਨ੍ਹਾਂ ਦੀ ਸਿਹਤ ਨੂੰ ਸੁਧਾਰਨ ਲਈ ਕੰਮ ਕਰੇਗਾ।
ਬੀਤੇ ਹਫ਼ਤੇ 17 ਮਾਰਚ ਨੂੰ ਸੋਨੀਆ ਨੇ ਡਾਇਬਿਟੀਜ਼ ਦੇ ਸੁਧਾਰ ਲਈ ਹੈੱਲਥ ਕਮੇਟੀ ਅੱਗੇ ਇਹ ਪ੍ਰਸਤਾਵ ਰੱਖਿਆ ਜਿਸ ਦੇ ਬਾਰੇ ਗੱਲਬਾਤ ਕਰਨ ਲਈ ਦਸੰਬਰ 2018 ਤੱਕ ਇਸ ਕਮੇਟੀ ਦੀਆਂ ਤਿੰਨ ਮੀਟਿੰਗਾਂ ਹੋਣੀਆਂ ਹਨ। ਉਨ੍ਹਾਂ ਨੇ ਪਾਰਲੀਮੈਂਟਰੀ ਬੱਜਟ ਅਫ਼ਸਰ ਨੂੰ ਕੈਨੇਡਾ ਹੈੱਲਥ ਸਿਸਟਮ ਨੂੰ ਡਾਇਬਿਟੀਜ਼ ਦੇ ਇਸ ਪ੍ਰੋਜੈਕਟ ਲਈ ਵਿੱਤੀ ਵਿਵਸਥਾ ਦਾ ਪ੍ਰਬੰਧ ਕਰਨ ਲਈ ਕਿਹਾ ਅਤੇ ਦੱਸਿਆ ਕਿ ਹੈੱਲਥ ਸਟੈਂਡਿੰਗ ਕਮੇਟੀ ਇਸ ਦੇ ਬਾਰੇ ਆਪਣੀਆਂ ਸਿਫ਼ਾਰਸ਼ਾਂ ਹਾਊਸ ਅੱਗੇ ਪੇਸ਼ ਕਰੇਗੀ। ਹੈੱਲਥ ਕਮੇਟੀ ਦੀ ਮੀਟਿੰਗ ਤੋਂ ਬਾਅਦ ਟਵੀਟ ਕੀਤੇ ਗਏ ਆਪਣੇ ਸੁਨੇਹੇ ਵਿੱਚ ਸੋਨੀਆ ਸਿੱਧੂ ਨੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ,”ਉਨ੍ਹਾਂ ਵੱਲੋਂ ਡਾਇਬਿਟੀਜ਼ ਸਬੰਧੀ ਪੇਸ਼ ਕੀਤੇ ਗਏ ਇਸ ਪ੍ਰਸਤਾਵ ਜਿਸ ਦਾ ਸਾਰਾ ਭਾਰ ਕੈਨੇਡੀਅਨ ਹੈੱਲਥ ਕੇਅਰ ਵੱਲੋਂ ਸਹਿਣ ਕੀਤਾ ਜਾਵੇਗਾ, ਨੂੰ ਕਮੇਟੀ ਮੈਂਬਰਾਂ ਵੱਲੋਂ ਇੱਕ-ਮੱਤ ਹੋ ਕੇ ਸਮਰਥਨ ਦਿੱਤਾ ਗਿਆ ਹੈ।” ਉਨ੍ਹਾਂ ਕਿਹਾ ਕਿ ਨਵੰਬਰ ਮਹੀਨੇ ਨੂੰ ‘ਡਾਇਬਿਟੀਜ਼ ਅਵੇਅਰਨੈੱਸ ਮੰਥ’ ਵਜੋਂ ਮਨਾਉਣ ਨੂੰ ਮੁੱਖ ਰੱਖਦਿਆਂ ਹੋਇਆਂ ਇਸ ਪ੍ਰਾਜੈੱਕਟ ਦੇ ਬਾਰੇ ਅਧਿਐੱਨ ਨਵੰਬਰ 2017 ਜਾਂ 2018 ਵਿੱਚ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਡਾਇਬਿਟੀਜ਼ ਦੇ ਇਸ ਪ੍ਰਾਜੈੱਕਟ ਸਬੰਧੀ ਮੀਡੀਆ ਨਾਲ ਗੱਲਬਾਤ ਕਰਨ ਲਈ ਉਹ ਹਰ ਵੇਲੇਂ ਉਪਲੱਭਧ ਹਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …