ਬਰੈਂਪਟਨ : ਬਰੈਂਪਟਨ ਪੱਛਮ ਤੋਂ ਸੰਸਦ ਮੈਂਬਰ ਕਮਲ ਖਹਿਰਾ ਨੇ ਭਾਈਚਾਰੇ ਲਈ ਬਾਰਬੀਕਿਊ ਦਾ ਆਯੋਜਨ ਕੀਤਾ। ਡਮਾਟਾ ਪਾਰਕ, ਬਰੈਂਪਟਨ ਪੱਛਮੀ ਵਿਖੇ ਕੀਤੇ ਪ੍ਰੋਗਰਾਮ ਵਿੱਚ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਬਰੈਂਪਟਨ ਪੱਛਮੀ ਦੇ ਨਿਵਾਸੀਆਂ ਨੇ ਉਨ੍ਹਾਂ ਦੀ ਸਰਕਾਰ ਪ੍ਰਤੀ ਆਪਣੇ ਵਿਚਾਰ, ਫੀਡਬੈਕ ਅਤੇ ਉਮੀਦਾਂ ਨੂੰ ਪ੍ਰਗਟ ਕੀਤਾ। ਇਸ ਦੌਰਾਨ ਇੱਥੇ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।ਇਸ ਮੌਕੇ ‘ਤੇ ਖਹਿਰਾ ਨੇ ਕਿਹਾ ਕਿ ਇੱਥੋਂ ਦੇ ਨਿਵਾਸੀ ਬਰੈਂਪਟਨ ਲਈ ਕੀ ਕੁਝ ਹੋਰ ਕਰਨ ਦੀ ਲੋੜ ਹੈ, ਸਬੰਧੀ ਯਾਦ ਦਿਵਾਉਂਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨਾਲ ਲੋਕਾਂ ਦੀਆਂ ਮੁਸ਼ਕਿਲਾਂ ਅਤੇ ਲੋੜਾਂ ਸਿੱਧੀਆਂ ਸਾਹਮਣੇ ਆਉਂਦੀਆਂ ਹਨ ਜਿਨ੍ਹਾਂ ਦਾ ਨਿਪਟਾਰਾ ਸਹੀ ਢੰਗ ਨਾਲ ਹੋ ਜਾਂਦਾ ਹੈ।
ਕਮਲ ਖਹਿਰਾ ਵਲੋਂ ਭਾਈਚਾਰੇ ਲਈ ਬਾਰਬੀਕਿਊ
RELATED ARTICLES

