ਬਰੈਂਪਟਨ/ਬਾਸੀ ਹਰਚੰਦ : ਸਿਹਤ ਉੱਤਮ ਧਨ ਹੈ। ਸਿਹਤ ਹੈ ਤਾਂ ਹਰ ਸਮੱਸਿਆ ਦਾ ਸਾਹਮਣਾ ਕਰਨਾ ਸੁਖਾਲਾ ਹੁੰਦਾ ਹੈ। ਬਜ਼ੁਰਗਾਂ ਲਈ ਸਿਹਤ ਸੰਭਾਲਣਾ ਇਸ ਉਮਰ ਵਿੱਚ ਇੱਕ ਟੀਚਾ ਹੋਣਾ ਚਾਹੀਦਾ ਹੈ। ਇਸਦੀ ਸਹਾਇਤਾ ਲਈ ਕਈ ਸੰਸਥਾਵਾਂ ਕੰਮ ਕਰਦੀਆਂ ਹਨ।
ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬ ਸੀਨੀਅਰਜ਼ ਦੇ ਮਸਲਿਆਂ ਲਈ ਕਈ ਕਿਸਮ ਦੇ ਉਪਾਅ ਕਰ ਰਹੀ ਹੈ। ਇਸ ਦੀ ਕੜੀ ਵਜੋਂ ਯੋਗਾ ਕੈਂਪਾ ਦਾ ਪ੍ਰਬੰਧ ਕਰਕੇ ਸੀਨੀਅਰਜ਼ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ। ਡੌਨ ਮਿਨਾਕਰ ਪਾਰਕ ਵਿੱਚ ਅੱਠ ਜੂਨ ਅਤੇ ਪੰਦਰਾਂ ਜੂਨ ਨੂੰ ਕੈਂਪ ਲਗਾਇਆ ਗਿਆ । ਜਿਸ ਵਿਚ ਤਕਰੀਬਨ ਚਾਲੀ ਸੀਨੀਅਰਜ਼ ਨੇ ਭਾਗ ਲਿਆ। ਇਨਸਟੱਕਟਰ ਦਵਿੰਦਰ ਸਿੰਘ ਸਿੱਧੂ ਨੇ ਵੱਖ-ਵੱਖ ਕਸਰਤਾਂ ਰਾਹੀਂ ਸਰੀਰ ਨੂੰ ਨਰੋਆ ਰੱਖਣ ਦੇ ਤਰੀਕੇ ਦੱਸੇ ਅਤੇ ਇੱਕ ਘੰਟਾ ਕਸਰਤ ਕਰਵਾਈ।
ਐਸੋਸੀਏਸ਼ਨ ਦੇ ਪ੍ਰਧਾਨ ਜੰਗੀਰ ਸਿੰਘ ਸੈਂਭੀ ਅਤੇ ਅਮਰੀਕ ਸਿੰਘ ਕੁਮਰੀਆ ਖਜ਼ਾਨਚੀ ਨੇ ਇਸ ਕੈਂਪ ਦੀ ਦੇਖ ਭਾਲ ਕੀਤੀ ਅਤੇ ਸੱਭ ਨੂੰ ਫਰੀ ਯੋਗਾ ਮੈਟ ਦਿਤੇ ਗਏ। ਹੋਰ ਜਾਣਕਾਰੀ ਲਈ ਜੰਗੀਰ ਸਿੰਘ ਸੈਂਭੀ ਪ੍ਰਧਾਨ 416-409-0126, ਅਮਰੀਕ ਸਿੰਘ ਕੁਮਰੀਆ ਖਜਾਨਚੀ 647-998-7253, ਪ੍ਰੀਤਮ ਸਿੰਘ ਸਰਾਂ ਸਕੱਤਰ 416-833-0567 ਨਾਲ ਫੋਨ ‘ਤੇ ਗੱਲਬਾਤ ਕੀਤੀ ਜਾ ਸਕਦੀ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …