7.1 C
Toronto
Monday, November 3, 2025
spot_img
Homeਕੈਨੇਡਾਸਿਹਤ ਪ੍ਰਤੀ ਜਾਗਰੂਕਤਾ ਲਈ ਸਾਂਝਾ ਰੱਨ-ਕਮ-ਵਾੱਕ ਈਵੈਂਟ ઑਇੰਸਪੀਰੇਸ਼ਨਲ ਸਟੱਪਸ-2023 ਹੋਵੇਗਾ 16 ਜੁਲਾਈ...

ਸਿਹਤ ਪ੍ਰਤੀ ਜਾਗਰੂਕਤਾ ਲਈ ਸਾਂਝਾ ਰੱਨ-ਕਮ-ਵਾੱਕ ਈਵੈਂਟ ઑਇੰਸਪੀਰੇਸ਼ਨਲ ਸਟੱਪਸ-2023 ਹੋਵੇਗਾ 16 ਜੁਲਾਈ ਨੂੰ

ਹੁਣ ਤੱਕ 371 ਲੋਕਾਂ ਨੇ ਕਰਵਾਈ ਰਜਿਸਟ੍ਰੇਸ਼ਨ
ਬਰੈਂਪਟਨ/ਡਾ. ਝੰਡ : ਲੋਕਾਂ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਬਰੈਂਪਟਨ ਵਿੱਚ ਪਿਛਲੇ ਲੰਮੇਂ ਸਮੇਂ ਤੋਂ ਵਿਚਰ ਰਹੀਆਂ ਪ੍ਰਮੁੱਖ ਸੰਸਥਾਵਾਂ ઑਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ਼, ઑਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਂਊਂਡੇਸ਼ਨ਼, ઑਐੱਨਲਾਈਟ ਕਿੱਡਜ਼ ਫ਼ਾਰ ਐਜੂਕੇਸ਼ਨ਼, ઑਤਰਕਸ਼ੀਲ ਸੋਸਾਇਟੀ ਆਫ਼ ਕੈਨੇਡਾ਼, ઑਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਆਫ਼ ਬਰੈਂਪਰਨ਼, ઑਖਾਲਸਾ ਏਡ਼, ઑਡਰੱਗ ਅਵੇਅਰਨੈੱਸ ਸੋਸਾਇਟੀ਼, ઑਪਿੰਗਲਵਾੜਾ ਸੋਸਾਇਟੀ਼ ਅਤੇ ઑਸਹਾਇਤਾ ਫਾਂਊਂਡੇਸ਼ਨ਼ ਵੱਲੋਂ ਮਿਲ ਕੇ ਸਾਂਝਾ ઑਰੱਨ-ਕਮ-ਵਾਕ਼ ਈਵੈਂਟ ઑਇੰਸਪੀਰੇਸ਼ਨਲ ਸਟੱਪਸ-202 ਆਯੋਜਿਤ ਕਰਵਾਇਆ ਜਾ ਰਿਹਾ ਹੈ।
ਇਹ ਈਵੈਂਟ ਬਰੈਂਪਟਨ ਦੇ ਚਿੰਗੂਆਕੂਜ਼ੀ ਪਾਰਕ ਦੇ ਟੈਰੀਫ਼ਾਕਸ ਟਰੈਕ ਐਂਡ ਫ਼ੀਲਡ ਵਿੱਚ 16 ਜੁਲਾਈ ਨੂੰ ਸਵੇਰੇ 8.30 ਵਜੇ ਆਰੰਭ ਹੋਵੇਗਾ ਅਤੇ ਇਸ ਵਿੱਚ ਭਾਗ ਲੈਣ ਵਾਲਿਆਂ ਲਈ ਰਜਿਸਟ੍ਰੇਸ਼ਨ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ। ਇਸ ਦੇ ਲਈ ਰਜਿਸਟ੍ਰੇਸ਼ਨ ਫ਼ੀਸ 18 ਸਾਲ ਜਾਂ ਇਸ ਤੋਂ ਵੱਡੇ ਬਾਲਗ਼ਾ ਲਈ 25 ਡਾਲਰ ਅਤੇ 10 ਤੋਂ 17 ਸਾਲ ਦੇ ਨੌਜੁਆਨਾਂ ਲਈ 10 ਡਾਲਰ ਹੈ। 10 ਸਾਲ ਤੋਂ ਛੋਟੇ ਬੱਚਿਆਂ ਲਈ ਇਹ ਰਜਿਸਟ੍ਰਸ਼ਨ ਫ਼ਰੀ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਸੰਧੂਰਾ ਸਿੰਘ ਬਰਾੜ (416-275-9337), ਨਰਿੰਦਰ ਪਾਲ ਬੈਂਸ (647-893-3656), ਪਰਮਜੀਤ ਸਿੰਘ ਢਿੱਲੋਂ ( 416-500-1124) ਜਾਂ ਮਨਜੀਤ ਸਿੰਘ ਨੌਟਾ (416-301-1968) ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

RELATED ARTICLES
POPULAR POSTS