Breaking News
Home / ਕੈਨੇਡਾ / ਬਰੈਂਪਟਨ ‘ਚ 6 ਅਕਤੂਬਰ ਨੂੰ ਕੈਨੇਡੀਅਨ ਪੰਜਾਬੀ ਕਹਾਣੀ ‘ਤੇ ਹੋਵੇਗਾ ਸੈਮੀਨਾਰ

ਬਰੈਂਪਟਨ ‘ਚ 6 ਅਕਤੂਬਰ ਨੂੰ ਕੈਨੇਡੀਅਨ ਪੰਜਾਬੀ ਕਹਾਣੀ ‘ਤੇ ਹੋਵੇਗਾ ਸੈਮੀਨਾਰ

ਬਰੈਂਪਟਨ : ਲਿਟਰੇਰੀ ਰਿਫੈਲਸ਼ਨ ਟੋਰਾਂਟੋ ਵਲੋਂ ਸ਼ਨਿੱਚਰਵਾਰ, 6 ਅਕਤੂਬਰ, 2018 ਨੂੰ ਦੁਪਹਿਰ 12 ਵਜੇ ਤੋਂ ਸ਼ਾਮ ਦੇ 7 ਵਜੇ ਤੱਕ ਫਰੈੱਡਰਿਕ ਬੈਂਟਿੰਗ ਇੰਟਰਨੈਸ਼ਨਲ ਸਕੂਲ (21 ਕਵੈਂਟਰੀ ਰੋਡ, ਬਰੈਂਪਟਨ, ਓਨਟੇਰੀਓ, L6T4V7) ਵਿਖੇ ਕੈਨੇਡਾ ਦੀ ਪੰਜਾਬੀ ਕਹਾਣੀ: ਵਿਭਿੰਨ ਪਾਸਾਰ ਅਤੇ ਕੈਨੇਡਾ ਦੀ ਪੰਜਾਬੀ ਕਹਾਣੀ: ਰੂਪਾਗਤ ਵਿਸ਼ੇਸ਼ਤਾਈਆਂ ਨਾਮਕ ਵਿਸ਼ਿਆਂ ‘ਤੇ ਇਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਡਾ. ਬਲਦੇਵ ਸਿੰਘ ਧਾਲੀਵਾਲ, ਪ੍ਰੋਫੈਸਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਨ ਆ ਰਹੇ ਹਨ। ਇਸ ਸੈਮੀਨਾਰ ਵਿਚ ਗੁਰਮੀਤ ਪਨਾਗ ਦਾ ਨਵ ਪ੍ਰਕਾਸ਼ਿਤ ਕਹਾਣੀ ਸੰਗ੍ਰਹਿ ‘ਮੁਰਗਾਬੀਆਂ’ ਲੋਕ ਅਰਪਿਤ ਕੀਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਗੁਰਮੀਤ ਪਨਾਗ ਨੂੰ 226-920-8266 ਅਤੇ ਸੁਰਜੀਤ ਨੂੰ 416-605-3784 ਫ਼ੋਨ ਕੀਤਾ ਜਾ ਸਕਦਾ ਹੈ।

Check Also

ਸੀਨੀਅਰਾਂ ਦੀ ਭਲਾਈ ਨਾਲ ਜੋੜ ਕੇ ਫਲਾਵਰ ਸਿਟੀ ਫਰੈਂਡਜ਼ ਕਲੱਬ ਨੇ ਮਨਾਇਆ ‘ਕੈਨੇਡਾ ਡੇਅ’

ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 6 ਜੁਲਾਈ ਨੂੰ ਫਲਾਵਰ ਸਿਟੀ ਫਰੈਂਡਜ਼ ਸੀਨੀਅਰਜ਼ ਕਲੱਬ ਨੇ ਸਥਾਨਕ …