ਬਰੈਂਪਟਨ/ਬਿਊਰੋ ਨਿਊਜ਼ : ਸਿਟੀ ਆਫ਼ ਬਰੈਂਪਟਨ ਦੀ ਮੇਅਰ ਲਿੰਡਾ ਜੈਫਰੀ ਅਗਲੀ ਵਾਰ ਦੇ ਲਈ ਇਕ ਵਾਰ ਫਿਰ ਤੋਂ ਮੇਅਰ ਦੇ ਅਹੁਦੇ ਲਈ ਆਪਣੀ ਦਾਵਅੇਦਾਰੀ ਪੇਸ਼ ਕਰ ਰਹੀ ਹੈ ਅਤੇ ਉਹ 22 ਸਿਤੰਬਰ ਨੂੰ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਗੇ। ਉਹ 51 ਮਾਊਂਟੇਨੇਸ਼ਨ ਰੋਡ, ਯੂਨਿਟ 7 ਬਰੈਂਪਟਨ, ਓਨਆਰੀਓ ‘ਚ 22 ਸਿਤੰਬਰ ਦਿਨ ਸ਼ਨੀਵਾਰ ਨੂੰ ਦੁਪਹਿਰ 2 ਵਜੇ ਆਪਣੀ ਚੋਣ ਮੁਹਿੰਮ ਦੀ ਸ਼ਰੂਆਤ ਕਰਨਗੇ।
ਇਸ ਮੌਕੇ ‘ਤੇ ਉਨ੍ਹਾਂ ਦੇ ਸਮਰਥਕ ਅਤੇ ਕਈ ਵਿਸ਼ੇਸ਼ ਮਹਿਮਾਨ ਵੀ ਮੌਜੂਦ ਹੋਣਗੇ। ਲਿੰਡਾ ਜੈਫਰੀ ਨੇ ਪੂਰੇ ਮੀਡੀਆ ਨੂੰ ਵੀ ਸੱਦਾ ਭੇਜਿਆ ਹੈ ਅਤੇ ਉਹ ਉਨ੍ਹਾਂ ਦੇ ਸਾਰੇ ਸਵਾਲਾਂ ਦਾ ਜਵਾਬ ਵੀ ਦੇਣਗੇ। ਸੂਤਰਾਂ ਦਾ ਕਹਿਣਾ ਹੈ ਕਿ ਲਿੰਡਾ ਜੈਫਰੀ ਨੂੰ ਸਿ ਵਾਰ ਵੀ ਚੰਗਾ ਹੁੰਗਾਰਾ ਮਿਲ ਸਕਦਾ ਹੈ ਅਤੇ ਇਸ ਆਯੋਜਨ ਦੇ ਦੌਰਾਨ ਉਨ੍ਹਾਂ ਦੇ ਸਮਰਥਕ ਵੀ ਵੱਡੀ ਵਿਚ ਸ਼ਮੂਲੀਅਤ ਕਰਨਗੇ।
ਲਿੰਡਾ ਜੈਫਰੀ 22 ਨੂੰ ਕਰਨਗੇ ਚੋਣ ਪ੍ਰਚਾਰ ਦੀ ਸ਼ੁਰੂਆਤ
RELATED ARTICLES

