ਬਰੈਂਪਟਨ/ਬਿਊਰੋ ਨਿਊਜ਼
ਰਾਜ ਮਿਊਜ਼ਿਕ ਅਕੈਡਮੀ, ਬਰੈਂਪਟਨ ਜੋ ਕਿ ਪਿਛਲੇ ਲਗਭਗ 27 ਸਾਲਾਂ ਤੋ ਸੰਗੀਤ ਦੇ ਖੇਤਰ ਵਿਚ ਨਿਸ਼ਕਾਮ ਸੇਵਾ ਕਰ ਰਹੀ ਹੈ ਵਲੋਂ ਆਪਣਾ ਸਲਾਨਾ ਧਾਰਮਿਕ ਪ੍ਰੋਗਰਾਮ (ਕੀਰਤਨ ਸਮਾਗਮ) ਨਾਨਕਸਰ ਗੁਰੂਘਰ, ਟੋਰਾਂਟੋ ਵਿਖੇ ਕਰਵਾਇਆ ਗਿਆ। ਜਿਸ ਵਿਚ ਇਲਾਕੇ ਦੀਆਂ ਬਹੁਤ ਸਾਰੀਆਂ ਨਾਮਵਰ ਸਾਹਿਤਕ ਅਤੇ ਧਾਰਮਿਕ ਹਸਤੀਆਂ ਨੇ ਆਪਣੀ ਹਾਜ਼ਰੀ ਲਗਵਾਈ।
ਪ੍ਰੋਗਰਾਮ ਦੀ ਸ਼ੁਰੂਆਤ ਅਕੈਡਮੀ ਦੇ ਬੱਚਿਆਂ ਅਸ਼ਨੀਰ ਕੌਰ ਮਾਂਗਟ, ਜਸਕੀਰਤ ਸਿੰਘ ਸੈਂਹਬੀ, ਭਵਨਵੀਰ ਅਟਵਾਲ, ਜੀਵਨਜੋਤ ਸਿੰਘ ਵਲੋਂ ਧਾਰਕਿਮ ਰੀਤਾਂ ਅਨੁਸਾਰ ਸ਼ਬਦ ਗਾ ਕੇ ਕੀਤੀ ਗਈ। ਇਸ ਤੋਂ ਉਪਰੰਤ ਕਲਾਸੀਕਲ ਰਾਊਂਡ ਦੀ ਸ਼ੁਰੂਆਤ ਕਰਦੇ ਹੋਏ ਜਸਮੇਹ ਵਿਰਕ ਅਤੇ ਅਰਜੁਨ ਵਿਰਕ ਵਲੋਂ ਰਾਗ ਬਿਲਾਵਲ ਵਿਚ ‘ਐਸੀ ਪ੍ਰੀਤ ਕਰਹੁ ਮਨ ਮੇਰੇ’ ਸ਼ਬਦ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਮਨਮੀਤ ਭਟੋਆਂ ਅਤੇ ਅਮਰਪ੍ਰੀਤ ਸਰੋਆ ਨੇ ਰਾਗ ‘ਤਲੰਗ’ ਵਿਚ ਸ਼ਬਦ ‘ਜਾਗਤ ਜੋਤ ਜਪੈ ਨਿਸਵਾਸਰ’, ਜਸਮੀਨ ਮਾਂਗਟ ਅਤੇ ਮਹਕਿ ਢੰਡਾ ਨੇ ਰਾਗ ਤੁਖਾਰੀ ਵਿਚ ‘ਵਰਸੇੈ ਅਮ੍ਰਿਤ ਧਾਰ’, ਦਿਲਦੀਪ ਕੌਰ ਅਤੇ ਬਲਜਿੰਦਰ ਕੌਰ ਨੇ ਰਾਗ ਬ੍ਰਿੰਦਾਬਨੀ ਸਾਰੰਗ ਵਿਚ ‘ਠਾਕੁਰ ਤੁਮ ਸ਼ਰਣਾਈ ਆਇਆ’ ਕਿਰਨਜੋਤ ਮੁਲਤਾਨੀ ਨੇ ਰਾਗ ਭੈਰਵ ਵਿਚ ‘ਲੋਗਨ ਰਾਮ ਖਿਲੌਨਾ ਜਾਨਾ’, ਰਵਿੰਦਰ ਕੌਰ ਭਾਟੀਆ ਅਤੇ ਸੀਰਤ ਭਾਟੀਆ ਨੇ ਰਾਗ ਗੁਜਰੀ ਟੋਡੀ ਵਿਚ ‘ਪ੍ਰਭ ਤੇਰੇ ਪਗ ਕੀ ਧੂਰਿ’ ਗਾ ਕੇ ਆਪਣੀ ਹਾਜਰੀ ਲਗਵਾਈ। ਇਸ ਤੋਂ ਉਪਰੰਤ ਅਕੈਡਮੀ ਦੀਆਂ ਬੱਚੀਆਂ ਜਸਲੀਨ ਚੋਪੜਾ, ਆਸ਼ੀਮਾਂ ਮਡਾਰ ਅਤੇ ਜੈਸਮੀਨ ਮਡਾਰ ਵਲੋਂ ਰਾਗ ਮੇਘ ਵਿਚ ਪੜਤਾਲ ਗਾ ਕੇ ਸ਼ਬਦ ‘ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ’ ਅਤੇ ਅਮਿਤਾ, ਬਲਰੂਪ, ਹਰਰੂਪ ਵਲੋਂ ਰਾਗ ਕੇਦਾਰਾ ਵਿਚ ਸ਼ਬਦ ‘ਸਾਧੋ ਗੋਬਿੰਦ ਕੇ ਗੁਣ ਗਾਵੋ’ ਗਾ ਕੇ ਸੰਗਤਾਂ ਨੂੰ ਝੂਮਣ ਤੇ ਮਜਬੂਰ ਕਰ ਦਿੱਤਾ।
ਪ੍ਰੋਗਰਾਮ ਨੂੰ ਅੱਗੇ ਤੋਰਦੇ ਹੋਏ ਮਨਦੀਪ ਕਮਲ ਜੋ ਕਿ ਸਟੇਜ ਸੰਚਾਲਕ ਦੀ ਭੂਮਿਕਾ ਨਿਭਾ ਰਹੇ ਸਨ ਵਲੋ ਰਾਜ ਮਿਊਜਿਕ ਅਕੈਡਮੀ ਦੀਆਂ ਪ੍ਰਾਪਤੀਆਂ ਬਾਰੇ ਸੰਗਤ ਨੂੰ ਜਾਣੂ ਕਰਵਾਇਆ ਗਿਆ ਅਤੇ ਅਕੈਡਮੀ ਦੇ ਸੰਸਥਾਪਕ ਸ੍ਰੀ ਰਜਿੰਦਰ ਸਿੰਘ ਰਾਜ ਜੀ ਦੇ ਜੀਵਨ, ਧਾਰਮਿਕ ਅਤੇ ਸਾਹਿਤਕ ਖੇਤਰ ਵਿਚ ਉਹਨਾਂ ਦੇ ਪਾਏ ਜਾ ਰਹੇ ਯੋਗਦਾਨ ਬਾਰੇ ਚਾਨਣਾ ਪਾਇਆ ਗਿਆ।
ਇਸ ਤੋਂ ਬਾਅਦ ਇਕ ਵਾਰ ਫਿਰ ਸੰਗੀਤ ਦਾ ਦੌਰ ਸ਼ੁਰੂ ਹੋਇਆ ਜਿਸ ਵਿਚ ਰਵਿੰਦਰ ਮਹਿੰਮੀ ਵਲੋਂ ‘ਕਾਲੇ ਮੈਂਡੇ ਕੱਪੜੇ’, ਮਨਵੀਰ ਦੂਹੜੇ ਵਲੋਂ ‘ਗੋਬਿੰਦ ਕੀ ਬਾਣੀ’, ਪਾਲ ਧੰਜਲ ‘ਵਿਸਰ ਗਈ ਸਭ ਤਾਤ ਪਰਾਈ’, ਹਰਜੀਤ ਕੌਰ ਵਲੋਂ ‘ਸ਼ੁਕਰ ਦਾਤਿਆ’, ਤਰਨਵੀਰ ਮਾਂਗਟ ਵਲੋਂ ‘ਪ੍ਰਭਾਤ ਫੇਰੀ ਆਈ ਆ’, ਗੁਰਜੀਤ ਸਿੰਘ ਵਲੋਂ ‘ਖਾਲਸਾ ਜਵਾਨ ਹੋ ਗਿਆ’, ਜਦਿੰਤਰ ਚੀਮਾ ਵਲੋਂ ‘ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ’, ਦਲਜੀਤ ਸਿੰਘ ਵਲੋਂ ‘ਦੋ ਬੜੀਆਂ ਕੀਮਤੀ ਜਿੰਦਾ’, ਬੱਗਾ ਸਿੰਘ ਵਲੋਂ ‘ਤੂੰ ਤਾਂ ਬੰਦਿਆਂ ਬੁਲਬਲਾ ਪਾਣੀ ਦਾ’, ਸੁਰਿੰਦਰ ਲੱਕੀ ਵਲੋਂ ‘ਸਰਬੰਸ ਦਾਨੀਆਂ ਵੇ’, ਹੀਰਾ ਲਾਲ ਵਲੋਂ ‘ਤੱਵੀ ਨਾਲੋਂ ਤੱਤੇ ਨੇ ਇਰਾਦੇ ਗੁਰੂ ਦੇ’, ਮਨਦੀਪ ਕਮਲ ਵਲੋਂ ‘ਅਸੀਂ ਉਡਦੇ ਆਸਰੇ ਤੇਰੇ’, ਅਤੇ ਇਕ ਗੁਜਰਾਤ ਦੀ ਲੜਕੀ ਅਲਪਾ ਪਟੇਲ ਵਲੋਂ ਸ਼ਬਦ ‘ਮੈਂ ਨਾਹੀ ਪ੍ਰਭ ਸਭ ਕਿਛ ਤੇਰਾ’, ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ‘ਚ ਬੱਚਿਆਂ ਨੂੰ ਇਨਾਮ ਵੰਡੇ ਗਏ ਅਤੇ ਉਸਤਾਦ ਰਜਿੰਦਰ ਸਿੰਘ ਰਾਜ ਜੀ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਰਾਜ ਮਿਊਜ਼ਿਕ ਅਕੈਡਮੀ ਦਾ ਇਹ ਧਾਰਮਿਕ ਪ੍ਰੋਗਰਾਮ ਇਕ ਯਾਦਗਾਰ ਹੋ ਨਿਬੜਿਆ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …