ਬਰੈਂਪਟਨ/ਬਿਊਰੋ ਨਿਊਜ਼ : ਪੰਜਾਬੀ ਸਾਹਿਤ ਸਭਾ ਓਨਟਾਰੀਓ ਵੱਲੋਂ ਸਾਵਣ ਕਵੀ ਦਰਬਾਰ ਬਰੈਂਪਟਨ ਲਾਇਬਰੇਰੀ ਵਿਚ 9 ਸਤੰਬਰ ਨੂੰ 2 ਤੋਂ 5 ਵਜੇ ਤੱਕ ਹੋਵੇਗਾ। ਇਹ ਲਾਇਬਰੇਰੀ ਰੇਲਾਸਨ ਅਤੇ ਮੈਕਲਾਗਨ ਦੀ ਨੁੱਕਰ ਤੇ ਵਾਕਿਆ ਹੈ। ਇਸ ਮੌਕੇ ਕੈਨੇਡਾ ਬਣੇ ਦੀ 150ਵੀ ਅਤੇ ਸਭਾ ਦੀ ਚਾਲੀਵੀਂ ਵਰ੍ਹੇ ਗੰਢ ਮਨਾਈ ਜਾਵੇਗੀ। ਹੋਰ ਜਾਣਕਾਰੀ ਲਈ ਚੇਅਰਮੈਨ, ਗੁਰਦਿਆਲ ਸਿੰਘ ਦਿਓਲ 905-285-0331, ਵਾਈਸ ਚੇਅਰਮੈਨ ਕੈਪਟਨ ਜਤਿੰਦਰ ਸਿੰਘ ਸਾਹਨੀ 905-646-1774, ਪ੍ਰਧਾਨ ਪ੍ਰਿੰ: ਪਾਖਰ ਸਿੰਘ 647-407-7302, ਸੈਕਰਟਰੀ ਹਰਚੰਦ ਸਿੰਘ ਬਾਸੀઠ ਜਾਂ ਸਰਪ੍ਰਸਤ ਬਲਬੀਰ ਮੋਮੀ ਨੂੰ 416-949-0706 ਤੇ ਫੋਨ ਕਰ ਸਕਦੇ ਹੋ। ਚੇਤੇ ਰਹੇ ਕਿ ਪੰਜਾਬੀ ਮਾਂ ਬੋਲੀ ਨੂੰ ਸੱਚੇ ਦਿਲੋਂ ਪਿਆਰ ਕਰਨ ਵਾਲੇ ਸ. ਜੋਗਿੰਦਰ ਸਿੰਘ ਬਾਜਵਾ ਅਤੇ ਸੁਲਖਨ ਸਿੰਘ ਹੁੰਦਲ ਇਸ ਸਭਾ ਦੇ ਪੈਟਰਨ ਹਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ‘ਚ ਮਲੂਕ ਸਿੰਘ ਕਾਹਲੋਂ ਦੀ ਪੁਸਤਕ ‘ਕੂਕ ਫ਼ਕੀਰਾ ਕੂਕ ਤੂੰ’ ਉੱਪਰ ਹੋਈ ਚਰਚਾ
ਡਾ. ਗੁਰਬਖ਼ਸ਼ ਸਿੰਘ ਭੰਡਾਲ, ਡਾ. ਸੁਖਦੇਵ ਸਿੰਘ ਝੰਡ ਤੇ ਡਾ. ਸੁਰਿੰਦਰਜੀਤ ਕੌਰ ਦੀਆਂ ਪੁਸਤਕਾਂ ਕੀਤੀਆਂ …