ਬਰੈਂਪਟਨ/ਡਾ. ਝੰਡ : ਨਾਟਕਕਾਰ ਨਾਹਰ ਸਿੰਘ ਔਜਲਾ ਤੋਂ ਪ੍ਰਾਪਤ ਸੂਚਨਾ ਅਨੁਸਾਰ ‘ਬਰੈਂਪਟਨ ਐਕਸ਼ਨ ਕਮੇਟੀ’ ਨੇ ਆਪਣੀ ਪਲੇਠੀ ਪਿਕਨਿਕ 10 ਸਤੰਬਰ ਦਿਨ ਐਤਵਾਰ ਨੂੰ ਐਲਡਰੈਡੋ ਪਾਰਕ ਵਿਚ ਰੱਖੀ ਹੈ। ਇਹ ਪਾਰਕ ਕੁਈਨਜ਼ ਸਟਰੀਟ ਅਤੇ ਕਰੈਡਿਟ ਵਿਊ ਦੇ ਮੇਨ-ਇੰਟਰਸੈਕਸ਼ਨ ਦੇ ਨਜ਼ਦੀਕ 8520 ਕ੍ਰੈਡਿਟਵਿਊ ਰੋਡ ‘ਤੇ ਸਥਿਤ ਹੈ। ਇਸ ਪਿਕਨਿਕ ਵਿਚ ਵਰਕਰਜ਼ ਯੂਨੀਅਨ ਦੀ ਸਰਗ਼ਰਮ ਲੀਡਰ ਡੀਨਾ ਲੈਡ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰ ਰਹੀ ਹੈ ਜਿਸ ਨੇ ਓਨਟਾਰੀਓ ਵਿਚ ਘੱਟੋ-ਘੱਟ 15 ਡਾਲਰ ਪ੍ਰਤੀ ਘੰਟਾ ਦਿਹਾੜੀ ਦੀ ਵਿਵਸਥਾ ਕਰਨ ਅਤੇ ਟੈਂਪਰੇਰੀ ਰੋਜ਼ਗਾਰ ਏਜੰਸੀਆਂ ਦੁਆਰਾ ਕੱਚੇ ਵਰਕਰਾਂ ਦੀ ਕੀਤੀ ਜਾਂਦੀ ਲੁੱਟ ਬਾਰੇ ਆਵਾਜ਼ ਬੁਲੰਦ ਕੀਤੀ ਹੈ। ਇਸ ਤੋਂ ਇਲਾਵਾ ਨਾਹਰ ਸਿੰਘ ਔਜਲਾ ਦੀ ਟੀਮ ਵੱਲੋਂ ਉਨ੍ਹਾਂ ਦਾ ਹਰਮਨ-ਪਿਆਰਾ ਨੁੱਕੜ-ਨਾਟਕ ‘ਡਾਲਰਾਂ ਦੀ ਦੌੜ’ ਵੀ ਖੇਡਿਆ ਜਾਵੇਗਾ। ਪਿਕਨਿਕ ਵਿਚ ਬੱਚਿਆਂ ਦੀਆਂ ਦੌੜਾਂ, ਹੋਰ ਦਿਲਚਸਪ ਗੇਮਾਂ ਅਤੇ ਖਾਣ-ਪੀਣ ਦੀਆਂ ਆਈਟਮਾਂ ਦਾ ਖੁੱਲ੍ਹਾ ਪ੍ਰਬੰਧ ਹੋਵੇਗਾ। ਸਾਰਿਆਂ ਨੂੰ ਪਿਕਨਿਕ ਵਿਚ ਪਹੁੰਚਣ ਲਈ ਖੁੱਲ੍ਹਾ ਸੱਦਾ ਹੈ। ਇਸ ਦੇ ਬਾਰੇ ਵਧੇਰੇ ਜਾਣਕਾਰੀ ਲਈ ਨਾਹਰ ਸਿੰਘ ਔਜਲਾ ਨੂੰ ਉਨ੍ਹਾਂ ਦੇ ਫ਼ੋਨ ਨੰਬਰ 416-728-5686 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਬਰੈਂਪਟਨ ਐਕਸ਼ਨ ਕਮੇਟੀ ਦੀ ਪਲੇਠੀ ਪਿਕਨਿਕ 10 ਸਤੰਬਰ ਐਤਵਾਰ ਨੂੰ ਐਲਡਰੈਡੋ ਪਾਰਕ ‘ਚ ਹੋਵੇਗੀ
RELATED ARTICLES

