Breaking News
Home / ਕੈਨੇਡਾ / ਰੀਐਲਟਰ ਪ੍ਰੀਮੀਅਰ ਲੀਗ ਦੀ ਰੰਗਾ-ਰੰਗ ਸ਼ੁਰੂਆਤ

ਰੀਐਲਟਰ ਪ੍ਰੀਮੀਅਰ ਲੀਗ ਦੀ ਰੰਗਾ-ਰੰਗ ਸ਼ੁਰੂਆਤ

ਟੋਰਾਂਟੋ : ਕੈਨੇਡਾ ਵਿਚ ਪਹਿਲੀ ਵਾਰ ਰੀਅਲ ਅਸਟੇਟ ਏਜੰਟ ਲਈ ਕ੍ਰਿਕਟ ਪ੍ਰੀਮੀਅਰ ਲੀਗ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਵਿਚ 9 ਵੱਖ-ਵੱਖ ਬ੍ਰੋਕਰੇਜ ਦੇ 150 ਤੋਂ ਵੀ ਵੱਧ ਨਾਮਵਰ ਰੀਅਲ ਅਸਟੇਟ ਏਜੰਟ ਭਾਗ ਲੈ ਰਹੇ ਹਨ। ਇਸ ਲੀਗ ਦਾ ਆਯੋਜਨ ਬਰੈਂਪਟਨ ਸਥਿਤ ਸਾਈਨ ਅਤੇ ਪ੍ਰਿਟਿੰਗ ਕੰਪਨੀ ਸਿੰਘ ਗ੍ਰਾਫਿਕਸ ਅਤੇ ਓਨਲੀ ਫਾਰ ਏਜੰਟ ਵਲੋਂ ਕੀਤਾ ਜਾ ਰਿਹਾ ਹੈ। ਲੀਗ ਦੇ ਆਯੋਜਕ ਗੁਰਜੀਤ ਸਿੰਘ ਨੇ ਦੱਸਿਆ ਕਿ ਂਿੲਸ ਲੀਗ ਦਾ ਮੁੱਖ ਮੰਤਵ ਸਾਰੇ ਰੀਅਲ ਅਸਟੇਟ ਨੂੰ ਇਕੱਠੇ ਕਰਨ ਦੇ ਨਾਲ-ਨਾਲ ਇਸ ਤੇਜ਼ ਤਰਾਰ ਜ਼ਿੰਦਗੀ ਵਿਚ ਕੁਝ ਸਮਾਂ ਆਪਣੇ ਆਪ ‘ਤੇ ਲਾਉਣ ਲਈ ਪ੍ਰੇਰਿਤ ਕਰਨਾ ਹੈ ਤਾਂ ਜੋ ਉਹ ਚੰਗੇ ਕੰਮ ਦੇ ਨਾਲ-ਨਾਲ ਚੰਗੀ ਸਿਹਤ ਦਾ ਵ ਆਨੰਦ ਮਾਣ ਸਕਣ। ਇਸ ਗੱਲ ਦੀ ਗਵਾਹੀ ਇਸ ਲੀਗ ਦੇ ਉਦਘਾਟਨ ਸਮੇਂ ਇਕੱਠੇ ਹੋਏ ਰੀਅਲ ਅਸਟੇਟ ਏਜੰਟ ਵਲੋਂ ਦਿੱਤੀ ਗਈ। ਰੀਅਲ ਅਸਟੇਟ ਏਜੰਟ ਮੁਤਾਬਕ, ਅਸੀਂ ਕਈ ਸਾਲਾਂ ਤੋਂ ਇਕੱਠੇ ਕੰਮ ਕਰਦੇ ਆ ਰਹੇ ਹਾਂ, ਕਈ ਵਾਰ ਫੋਨ ਤੇ ਡੀਲਾਂ ਵੀ ਕੀਤੀਆਂ ਪਰ ਕਦੀ ਮਿਲਣ ਦਾ ਮੌਕਾ ਨਹੀਂ ਮਿਲਿਆ। ਉਨ੍ਹਾਂ ਸਿੰਘ ਗ੍ਰਾਫਿਕਸ ਦਾ ਖਾਸ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਲੀਗ ਦਾ ਆਯੋਜਨ ਕੀਤਾ ਹੈ। ਬਲਜਿੰਦਰ ਸੇਖਾ ਨੇ ਆਪਣੇ ਗਾਣੇ ਗੋ ਕੈਨੇਡਾ ਨਾਲ ਸਮਾਂ ਬੰਨ੍ਹ ਦਿੱਤਾ। ਇਸ ਲੀਗ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਸਿੰਘ ਗ੍ਰਾਫਿਕਸ ਤੇ ਰਿੱਚੀ ਸਿੰਘ ਨੇ ਦੱਸਆ ਕੀ ਇਸ ਲੀਗ ਵਿਚ ਕੁੱਲ 22 ਮੈਚ ਹਨ ਤੇ 9 ਟੀਮਾਂ ਨੂੰ 3 ਭਾਗਾਂ ਵਿਚ ਵੰਡਿਆ ਗਿਆ ਹੈ। ਇਹ ਸਾਰੇ ਮੈਚ ਬਰੈਂਪਟਨ ਦੇ ਟੈਰਾਮੋਟੋ ਕ੍ਰਿਕਟ ਗਰਾਊਂਡ (ਕੁਵੀਂਸ ਤੇ ਚਿੰਗੂਜੀ) ਵਿਚ ਸੋਮਵਾਰ ਅਤੇ ਵੀਰਵਾਰ ਨੂੰ ਸ਼ਾਮ 4.00 ਵਜੇ ਤੋਂ 8.00 ਵਜੇ ਤੱਕ ਖੇਡੇ ਜਾਣਗੇ। ਇਸ ਮੌਕੇ ਸਿੰਘ ਗ੍ਰਾਫਿਕਸ ਵਲੋਂ ਆਏ ਸਾਰੀਆਂ ਟੀਮਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਨਿਰਮਲ ਬਰਾੜ, ਅਜੇ ਸ਼ਾਹ, ਰਾਜੀਵ ਦੱਤਾ, ਪਰਮਿੰਦਰ ਢਿੱਲੋਂ, ਗੋਰਡੀ ਖੁਮਣ, ਪਾਲ ਰੰਧਾਵਾ, ਜਾਰਜ ਬਕਨਜ਼, ਬਲਜਿੰਦਰ ਸੇਖਾ (ਗੋ ਕੈਨੇਡਾ) ਇਸ ਲੀਗ ਦੇ ਮੈਨ ਸਪੌਂਸਰ ਕੈਲੀ ਲਾਅ ਆਫਿਸ ਤੋਂ ਛਿੰਦਰ ਕੈਲੀ, ਕੁਕੀ ਸਿਲਵਰ ਸਟੋਨ ਪੈਂਟਿੰਗ, ਏਰਿਨ ਮਿੱਲਜ਼ ਇਕੂਰਾ ਤੋਂ ਜਗਦੀਪ ਸਿੰਘ ਭਲਾ, ਨਾਨਕ ਕਾਰ ਵਾਸ਼ ਤੋਂ ਸ੍ਰੀ ਚੀਮਾ, ਈਡੀਵਾਈਸ ਹੋਮ ਇੰਸਪੈਕਸ਼ਨ ਇੰਕ ਤੋਂ ਸ੍ਰੀ ਮੋਦੀ, ਸੈਂਟਮ ਮੋਰਗੇਜ਼ਸ ਤੋਂ ਅਮਿਤ ਖੁਰਾਣਾ, ਸੀਆਈਬੀਸੀ ਤੋਂ ਦਲਜੀਤ ਸਿੰਘ, ਜੇਟ ਇਮੀਗਰੇਸ਼ ਤੋਂ ਮੋਨੀਤ ਸੋਨੀ ਅਤੇ ਭੱਲਾ ਵਾਚ ਹਾਊਸ ਤੋਂ ਗੁਰਦੀਪ ਭੱਲਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਲੀਗ ਦੀ ਖੇਡਣ/ਸਪੌਂਸਰਸ਼ਿਪ ਅਤੇ ਹੋਰ ਜਾਣਕਾਰੀ ਲਈ ਗੁਰਜੀਤ ਸਿੰਘ, ਰਿੱਚੀ ਸਿੰਘ ਨਾਲ 905-452-3638 ਜਾਂ 647-270-0361 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …