ਬਰੈਂਪਟਨ : ਵੈਸੇ ਤਾਂ ਕੈਨੇਡਾ ਡੇਅ ਹਰ ਸਾਲ ਹੀ ਪਹਿਲੀ ਜੁਲਾਈ ਨੂੰ ਮਨਾਇਆ ਜਾਂਦਾ ਹੈ, ਕਿਉਂਕਿ ਇਹ ਦਿਨ ਸਾਡੇ ਦੇਸ਼ ਕੈਨੇਡਾ ਦਾ ਇਕ ਅਹਿਮ ਦਿਹਾੜਾ ਹੈ। ਪਰ ਇਸ ਸਾਲ ਦਾ ਕੈਨੇਡਾ ਡੇਅ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸ ਸਾਲ 2017 ਨੂੰ ਇਸ ਦਾ 150ਵਾਂ ਜਨਮ ਦਿਨ ਸੀ। ਇਸ ਲਈ ਗੋਰ ਸੀਨੀਅਰਜ਼ ਕਲੱਬ ਬਰੈਂਪਟਨ ਨੇ 21 ਜੁਲਾਈ 2017 ਨੂੰ ਐਬੀਨੀਜ਼ਰ ਕਮਿਊਨਿਟੀ ਸੈਂਟਰ ਵਿਚ ਬੜੀ ਖੁਸ਼ੀਆਂ ਅਤੇ ਸੱਧਰਾਂ ਨਾਲ ਮਨਾਇਆ। ਦੂਸਰੀਆਂ ਕਲੱਬਾਂ ਦੇ ਨੁਮਾਇੰਦੇ ਵੀ ਪਹੁੰਚੇ ਹੋਏ ਸਨ। ਸਭ ਤੋਂ ਪਹਿਲਾਂ ਕੈਨੇਡਾ ਦਾ ਕੌਮੀ ਗੀਤ ‘ਓ ਕੈਨੇਡਾ’ ਗਾਇਆ ਗਿਆ। ਇਸ ਤੋਂ ਬਾਅਦ ਕਲੱਬ ਦੇ ਜਨਰਲ ਸਕੱਤਰ ਅਮਰੀਕ ਸਿੰਘ ਕੁਮਰੀਆ ਨੇ ਕੈਨੇਡਾ ਦੇ ਜਨਮ ਤੋ ਇਸਦੀ ਹੋਂਦ ਬਾਰੇ ਚਾਨਣਾ ਪਾਇਆ।
ਪ੍ਰਧਾਨ ਸੁਖਦੇਵ ਸਿੰਘ ਗਿੱਲ ਨੇ ਕਵਿਤਾ ਪੜ੍ਹੀ ਅਤੇ ਸਾਰਿਆਂ ਨੇ ਜੀ ਆਇਆਂ ਕਿਹਾ। ਉਚੇਚੇ ਤੌਰ ‘ਤੇ ਬਰੈਂਪਟਨ ਸ਼ਹਿਰ ਦੇ ਰਿਜ਼ਨਲ ਕਾਊਂਸਲਰ ਜੌਹਨ ਸਪਰੋਵਰੀ ਤੇ ਰਿਟਾਇਰਡ ਜੱਜ ਅਵਤਾਰ ਸਿੰਘ ਗਿੱਲ ਪਹੁੰਚੇ। ਗੁਰਬਖਸ਼ ਸਿੰਘ ਤੂਰ, ਜਗਨ ਨਾਥ ਸੰਧੂ, ਰਾਮ ਪ੍ਰਕਾਸ਼ ਪਾਲ ਨੇ ਕਵਿਤਾਵਾਂ ਪੜ੍ਹੀਆਂ। ਨਛੱਤਰ ਸਿੰਘ ਧਾਲੀਵਾਲ ਨੇ 100 ਸਾਲ ਦੇ ਕੈਲੰਡਰ ਬਾਰੇ ਚਾਨਣਾ ਪਾਇਆ। ਸਾਬਕਾ ਪ੍ਰਧਾਨ ਕੁਲਦੀਪ ਸਿੰਘ ਢੀਂਡਸਾ ਨੇ ਕੈਨੇਡਾ ਦੀ ਖੁਸ਼ਹਾਲੀ ਬਾਰੇ ਬਿਆਨ ਕੀਤਾ। ਅੰਤ ਵਿਚ ਜੌਹਨ ਸਪਰੋਵਰੀ ਨੇ ਬਰੈਂਪਟਨ ਦੀਆਂ ਉਪਲਬੀਆਂ ਤੇ ਸਮੱਸਿਆਵਾਂ ਬਾਰੇ ਦੱਸਿਆ। ਖਾਣ ਪੀਣ ਦਾ ਖੁੱਲ੍ਹਾ ਪ੍ਰਬੰਧ ਸੀ, ਜਿਸਦੀ ਸੇਵਾ ਪਿਆਰਾ ਸਿੰਘ, ਮਨਜੀਤ ਸਿੰਘ, ਤਰਲੋਕ ਸਿੰਘ ਤੇ ਝਲਮਣ ਸਿੰਘ ਨੇ ਕੀਤੀ। ਪਿਛਲੇ ਦਿਨੀਂ ਡਾਇਰੈਕਟਰ ਭਗਵਾਨ ਦਾਸ ਦੇ ਛੋਟੇ ਵੀਰ ਇੰਗਲੈਂਡ ਤੋਂ ਆਏ ਸਨ। ਉੋਹਨਾਂ ਦਾ ਸਨਮਾਨ ਕੀਤਾ ਗਿਆ।