Breaking News
Home / ਕੈਨੇਡਾ / ਮਾਊਂਟੇਨਸ਼ ਸੀਨੀਅਰ ਕਲੱਬ ਨੇ ਸੇਂਟ ਜੈਕਬ ਫਾਰਮਰਸ ਮਾਰਕਿਟ ਅਤੇ ਮਿਊਜ਼ੀਅਮ ਦਾ ਕੀਤਾ ਦੌਰਾ

ਮਾਊਂਟੇਨਸ਼ ਸੀਨੀਅਰ ਕਲੱਬ ਨੇ ਸੇਂਟ ਜੈਕਬ ਫਾਰਮਰਸ ਮਾਰਕਿਟ ਅਤੇ ਮਿਊਜ਼ੀਅਮ ਦਾ ਕੀਤਾ ਦੌਰਾ

ਵਾਟਰਲੂ : ਮਾਊਂਟੇਨਸ ਸੀਨੀਅਰ ਕਲੱਬ ਦੇ 48 ਮੈਂਬਰਾਂ ਨੇ ਸੇਂਟ ਜੈਕਬ ਫਾਰਮਰਸ ਮਾਰਕਿਟ ਅਤੇ ਮਿਊਜ਼ੀਅਮ ਦਾ ਦੌਰਾ ਕੀਤਾ ਅਤੇ ਇਕ ਨਵਾਂ ਅਨੁਭਵ ਪ੍ਰਾਪਤ ਕੀਤਾ। ਕਲੱਬ ਦੇ ਮੈਂਬਰ ਸਵੇਰੇ 8 ਵਜੇ ਬੱਸਾਂ ਵਿਚ ਸਵਾਰ ਹੋ ਕੇ ਗਏ। ਇਸ ਦੌਰਾਨ ਉਨ੍ਹਾਂ ਨੂੰ ਫਲ, ਸਨੈਕਸ, ਕੋਲਡ ਡ੍ਰਿੰਕਸ ਅਤੇ ਪਾਣੀ ਆਦਿ ਦਿੱਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਦੋ ਘੰਟੇ ਦੇ ਟਰੇਨ ਦੇ ਸਫਰ ਦਾ ਆਨੰਦ ਲਿਆ ਅਤੇ ਮੱਕੀ, ਸੋਇਆਬੀਨ, ਆਲੂ ਦੇ ਖੇਤਾਂ ਦੇ ਨਾਲ ਸੇਬਾਂ ਅਤੇ ਆੜੂ ਦੇ ਬਾਗ ਦੇਖੇ। ਟਰੇਨ ਵਿਚ ਕਲੱਬ ਦੇ ਮੈਂਬਰਾਂ ਨੇ ਇਕ ਦੂਜੇ ਨਾਲ ਲੰਚ ਨੂੰ ਵੀ ਸ਼ੇਅਰ ਕੀਤਾ। ਮਹਿਲਾਵਾਂ ਨੇ ਪੰਜਾਬੀ ਗੀਤਾਂ, ਬੋਲੀਆਂ ਅਤੇ ਗਿੱਧੇ ਦਾ ਆਨੰਦ ਲਿਆ। ਟਰੇਨ ਦੇ ਸਫਰ ਤੋਂ ਬਾਅਦ ਫਾਰਮਰਸ ਮਾਰਕਿਟ ਪਹੁੰਚੇ ਅਤੇ ਉਨ੍ਹਾਂ ਨੇ ਉਥੇ ਵੱਖ-ਵੱਖ ਤਰ੍ਹਾਂ ਦੇ ਫਲ, ਸਬਜ਼ੀਆਂ, ਫੁੱਲ ਅਤੇ ਹੋਰ ਚੀਜ਼ਾਂ ਨੂੰ ਦੇਖਿਆ। ਉਨ੍ਹਾਂ ਉਥੇ ਤਾਜ਼ੇ ਫਲ ਵੀ ਖਰੀਦੇ। ਪੂਰਾ ਦਿਨ ਆਨੰਦ ਲੈਣ ਤੋਂ ਬਾਅਦ ਕਲੱਬ ਦੇ ਮੈਂਬਰ ਘਰਾਂ ਨੂੰ ਵਾਪਸ ਆਏ। ਕਲੱਬ ਦੇ ਪ੍ਰਧਾਨ ਸੁਖਦਰਸ਼ਨ ਸਿੰਘ ਕੁਲਾਰ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ। ਕਲੱਬ ਦੀ ਮਹਿਲਾ ਵਿੰਗ ਦੀ ਸੀਨੀਅਰ ਵਾਈਸ ਪ੍ਰਧਾਨ ਸ੍ਰੀਮਤੀ ਚਰਨਜੀਤ ਸਿੰਘ ਢਿੱਲੋਂ ਨੇ ਇਹ ਜਾਣਕਾਰੀ ਦਿੱਤੀ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …