2.5 C
Toronto
Saturday, November 15, 2025
spot_img
Homeਕੈਨੇਡਾਪੀਲ ਰੀਜਨ ਦੇ ਸਕੂਲਾਂ ਵਿਚ ਦਾਖਲੇ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ 29 ਜਨਵਰੀ ਤੋਂ

ਪੀਲ ਰੀਜਨ ਦੇ ਸਕੂਲਾਂ ਵਿਚ ਦਾਖਲੇ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ 29 ਜਨਵਰੀ ਤੋਂ

ਮਿਸੀਸਾਗਾ : ਪੀਲ ਰੀਜਨ ਦੇ ਐਲੀਮੈਂਟਰੀ ਸਕੂਲਾਂ ਵਿਚ ਦਾਖਲੇ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ 29 ਜਨਵਰੀ ਤੋਂ ਸ਼ੁਰੂ ਹੋ ਰਹੀ ਹੈ ਜੋ 2 ਫਰਵਰੀ ਤਕ ਜਾਰੀ ਰਹੇਗੀ। ਪੀਲ ਡਿਸਟ੍ਰਿਕਟ ਸਕੂਲ ਬੋਰਡ ਨੇ ਦੱਸਿਆ ਕਿ ਰਜਿਸਟ੍ਰੇਸ਼ਨ ਕਰਵਾਉਣ ਦਾ ਸਮਾਂ ਸਵੇਰੇ 9 ਵਜੇਂ ਤੋਂ ਦੁਪਹਿਰ 3 ਵਜੇ ਤਕ ਹੋਵੇਗਾ ਪਰ ਪਹਿਲੀ ਫਰਵਰੀ ਨੂੰ ਮਾਪੇ ਸ਼ਾਮ 5 ਵਜੇ ਤੋਂ 8 ਵਜੇ ਤਕ ਰਜਿਸਟ੍ਰੇਸ਼ਨ ਵੀ ਕਰਵਾ ਸਕਦੇ ਹਨ। ਜੇ ਪੀਲ ਰੀਜਨ ਵਿਚ ਰਹਿੰਦੇ ਮਾਪੇ ਤੈਅ ਸਮੇਂ ਦੌਰਾਨ ਰਜਿਸਟ੍ਰੇਸ਼ਨ ਕਰਵਾਉਣ ਵਿਚ ਅਸਫਲ ਰਹਿੰਦੇ ਹਨ ਤਾਂ ਉਹ ਸਬੰਧਤ ਸਕੂਲ ਦੇ ਪ੍ਰਬੰਧਕਾਂ ਨਾਲ ਸੰਪਰਕ ਕਰ ਸਕਦੇ ਹਨ। ਕਿੰਡਰਗਾਰਟਨ ਰਜਿਸਟ੍ਰੇਸ਼ਨ ਫਾਰਮ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੀ ਵੈੱਬਸਾਈਟ ਤੋਂ ਵੀ ਡਾਊਨਲੋਡ ਕੀਤੇ ਜਾ ਸਕਦੇ ਹਨ। ਫਾਰਮ ਦੇ ਨਾਲ ਬੱਚੇ ਦੀ ਉਮਰ ਦੇ ਦਸਤਾਵੇਜ਼ ਵਜੋਂ ਕੈਨੇਡਾ ਦਾ ਜਨਮ ਸਰਟੀਫਿਕੇਟ, ਕੈਨੇਡੀਅਨ ਪਾਸਪੋਰਟ, ਸਿਟੀਜ਼ਨਸ਼ਿਪ ਕਾਰਡ/ਸਰਟੀਫਿਕੇਟ, ਪਰਮਾਨੈਂਟ ਰੈਜ਼ੀਡੈਂਟ ਕਾਰਡ ਜਾਂ ਪੀ.ਆਰ. , ਵਰਕ ਪਰਮਿਟ, ਸਟੱਡੀ ਪਰਮਿਟ ਅਤੇ ਰਫ਼ਿਊਜੀ ਦਰਜੇ ਦੀ ਤਸਦੀਕ ਵਾਲਾ ਦਸਤਾਵੇਜ ਜਮ੍ਹਾ ਕਰਵਾਇਆ ਜਾ ਸਕਦਾ ਹੈ। ਮਾਪਿਆਂ ਨੂੰ ਰਿਹਾਇਸ਼ ਦੇ ਸਬੂਤ ਵਜੋਂ ਓਨਟਾਰੀਓ ਡਰਾਇਵਿੰਗ ਲਾਇੰਸਸ, ਯੂਟੀਲਿਟੀ ਬਿੱਲ, ਬੈਂਕ ਜਾਂ ਕ੍ਰੇਡਿਟ ਕਾਰਡ ਦੀ ਸਟੇਟਮੈਂਟ, ਫੈਡਰਲ ਸਰਕਾਰ ਦਾ ਫਾਰਮ ਜਾਂ ਘਰ ਦੀ ਖਰੀਦ ਨਾਲ ਸਬੰਧਤ ਦਸਤਾਵੇਜ਼ ਪੇਸ਼ ਕਰਨੇ ਹੋਣਗੇ।

RELATED ARTICLES
POPULAR POSTS