20.1 C
Toronto
Tuesday, September 23, 2025
spot_img
Homeਕੈਨੇਡਾਸੰਗ ਢੇਸੀਆਂ ਨਿਵਾਸੀਆਂ ਨੇ ਪੰਦਰਵੀਂ ਸਲਾਨਾ ਪਿਕਨਿਕ ਮਨਾਈ

ਸੰਗ ਢੇਸੀਆਂ ਨਿਵਾਸੀਆਂ ਨੇ ਪੰਦਰਵੀਂ ਸਲਾਨਾ ਪਿਕਨਿਕ ਮਨਾਈ

ਬਰੈਂਪਟਨ : ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਦਿਨ ਐਤਵਾਰ, 11 ਅਗਸਤ 2019 ਨੂੰ ਸੰਗ ਢੇਸੀਆਂ, ਜਿਲ੍ਹਾ ਜਲੰਧਰ ਦੇ ਪਰਿਵਾਰਾਂ ਨੇ ਮਿਲ ਕੇ ਇਕ ਪਿਕਨਿਕ ਰੈਟਲ ਸਨੇਕ ਕੰਜ਼ਰਵੇਸ਼ਨ ਏਰੀਆ, ਮਿਲਟਨ, ਕੈਨੇਡਾ ਵਿਖੇ ਆਯੋਜਿਤ ਕੀਤੀ ਜਿਸ ਵਿਚ ਤਕਰੀਬਨ 95 ਤੋਂ ਵੱਧ ਬੱਚੇ, ਜਵਾਨ ਅਤੇ ਬੁਜੁਰਗਾਂ ਨੇ ਹਿੱਸਾ ਲਿਆ। ਭਾਰਤ ਮਾਨ ਨੇ ਸਾਰਿਆਂ ਦਾ ਪਿਕਨਿਕ ਵਿਚ ਆਉਣ ਦਾ ਧੰਨਵਾਦ ਕੀਤਾ। ਇਸ ਸਾਲ ਪਹਿਲੀ ਵਾਰ ਸੁੱਖਾ ਢੇਸੀ ਦੇ ਪਿਕਨਿਕ ਵਿਚ ਸ਼ਾਮਲ ਹੋਣ ‘ਤੇ ਨਿੱਘਾ ਸਵਾਗਤ ਕੀਤਾ ਗਿਆ। ਕਬੱਡੀ ਖਿਡਾਰੀ ਤਾਰੀ ਡੱਬ ਨੇ ਵੀ ਅਮਰੀਕਾ ਤੋਂ ਆ ਕੇ ਵਿਸ਼ੇਸ਼ ਸ਼ਮੂਲੀਅਤ ਕੀਤੀ। ਇਸ ਤੋਂ ਉਪਰੰਤ ਸਾਥੋਂ ਵਿਛੜ ਗਏ ਸਤਵਿੰਦਰ ਸਿੰਘ ਕੈਂਥ ਨੂੰ ਯਾਦ ਕੀਤਾ ਅਤੇ ਉਹਨਾਂ ਦੀ ਰੂਹ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ। ਸੁਖਜੀਤ ਤੇ ਕਮਲਜੀਤ ਢੇਸੀ ਦੇ ਪਰਿਵਾਰ ਵਿਚ ਜਨਮੀ ਬੇਟੀ ਜਸਮਾਇਰਾ ਦੀ ਆਮਦ ‘ਤੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਤੇ ਬੱਚੀ ਦੀ ਲੰਬੀ ਉਮਰ ਤੇ ਚੰਗੀ ਸਿਹਤ ਲਈ ਦੁਆਵਾਂ ਵੀ ਕੀਤੀਆਂ ਗਈਆਂ।
ਇਸ ਸਾਲ ਪਿਕਨਿਕ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਨੌਜਵਾਨ ਮੈਂਬਰਾਂ, ਭਾਰਤ ਮਾਨ, ਰਿੱਕੀ ਕਪਿਲ, ਗੁਰਮੁਖ ਕੂਨਰ, ਰਾਜਿੰਦਰ ਢੇਸੀ, ਤਜਿੰਦਰ ਕੈਂਥ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈ ਜਿਸ ਲਈ ਉਹਨਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਸਾਰੇ ਪਰਿਵਾਰਾਂ ਵਲੋਂ ਲਿਆਂਦੀਆਂ ਖਾਣ-ਪੀਣ ਅਤੇ ਖੇਡਣ ਦੀਆਂ ਵਸਤਾਂ ਲਈ ਧੰਨਵਾਦ ਕੀਤਾ ਗਿਆ। ਇਸ ਸਾਲ ਹਰਦੀਪ ਢੇਸੀ ਤੇ ਤਾਰੀ ਡੱਬ ਨੇ ਬਾਰ-ਬ-ਕਿਊ ਦੀ ਸੇਵਾ ਨਿਭਾਈ। ਜੋਗਿੰਦਰ ਕਲਸੀ ਨੇ ਬਾਬਾ ਸੰਗ ਪਬਲਿਕ ਲਾਇਬ੍ਰੇਰੀ ਦੀ ਰਿਪੋਰਟ ਸਾਂਝੀ ਕਰਦਿਆਂ ਦੱਸਿਆ ਕੇ ਪਿੰਡ ਇਕ ਲੱਖ ਰੁਪਏ ਦੇ ਬੂਟੇ ਲਾਉਣ ਦੀ ਸਕੀਮ ਵਿਚੋਂ ਤਕਰੀਬਨ ਸੱਠ ਹਜਾਰ ਦੇ ਬੂਟੇ ਲੱਗ ਚੁੱਕੇ ਹਨ ਕੁਝ ਬੂਟੇ ਬਰਸਾਤਾਂ ਵਿਚ ਲਗ ਰਹੇ ਹਨ ਅਤੇ ਬਾਕੀ ਦੇ ਬੂਟੇ ਅਗਲੇ ਸਾਲ ਲਗਾਏ ਜਾਣਗੇ। ਅਮਰੀਕ ਕੈਂਥ ਨੇ ਸਾਰੇ ਆਉਣ ਵਾਲਿਆਂ ਦਾ ਅਤੇ ਵਧ ਚੜ੍ਹ ਕੇ ਯੋਗਦਾਨ ਪਾਉਣ ਵਾਲੇ ਸਾਰੇ ਪਰਿਵਾਰਾਂ ਦਾ ਧੰਨਵਾਦ ਕੀਤਾ। ਇਹ ਪਿਕਨਿਕ ਹਰ ਸਾਲ ਅਗਸਤ ਦੇ ਦੂਸਰੇ ਜਾਂ ਤੀਸਰੇ ਐਤਵਾਰ ਨੂੰ ਮਨਾਈ ਜਾਂਦੀ ਹੈ। ਇਸ ਦੀ ਜ਼ਿਆਦਾ ਜਾਣਕਾਰੀ ਭਾਰਤ ਮਾਨ 647-965-8800 ਤੋਂ ਵੀ ਲਈ ਜਾ ਸਕਦੀ ਹੈ।

RELATED ARTICLES
POPULAR POSTS