ਬਰੈਂਪਟਨ : ਪਹਿਲੀ ਸਤੰਬਰ 2019 ਨੂੰ ਵੇਲਜ਼ ਆਫ ਕੈਸਲਮੋਰ ਸੀਨੀਅਰ ਕਲੱਬ ਨੇ ਟੋਰਾਂਟੋ ਏਅਰ ਸ਼ੋ ਦਾ ਦੂਜਾ ਕਾਮਯਾਬ ਟੂਰ ਲਾਇਆ। 11 ਕੁ ਵਜੇ ਝੀਲ ਕੰਢੇ ਪਾਰਕ ਵਿਚ ਪਹੁੰਚ ਸਭ ਨੇ ਇਸ ਕੁਦਰਤੀ ਸਥਾਨ ਦਾ ਅਨੰਦ ਲੈਣਾ ਸ਼ੁਰੂ ਕੀਤਾ। ਮਿਲ ਬੈਠ ਭੋਜਨ ਕੀਤਾ ਗਿਆ ਅਤੇ ਖੁਸ਼ਗਵਾਰ ਮੌਸਮ ਦਾ ਲੁਤਫ ਲੈਂਦੇ ਹੋਏ ਏਅਰ ਸ਼ੋਅ ਨੂੰ ਉਡੀਕਣ ਲੱਗੇ। ਠੀਕ 12 ਵਜੇ ਆਸਮਾਨ ਵਿੱਚ ਦਹਾੜਦੇ ਹੋਏ ਫਾਈਟਰ ਹਵਾਈ ਜਹਾਜਾਂ ਨੇ ਇੱਕ ਤੋਂ ਬਾਅਦ ਇੱਕ ਹੈਰਤਅੰਗੇਜ਼ ਕਰਤਬ ਦਿਖਾਉਣੇ ਅਰੰਭ ਕਰ ਦਿੱਤੇ ਜੋ ਤਕਰੀਬਨ ਦੋ ਢਾਈ ਘੰਟੇ ਚਲਦੇ ਰਹੇ। ਸਭ ਨੇ ਬੜੀ ਦਿਲਚਸਪੀ ਨਾਲ ਮਾਹਰ ਪਾਇਲਟਾਂ ਦਾ ਇਹ ਜੋਖਮ ਭਰਿਆ ਖੇਡ ਦੇਖਿਆ। ਸਾਰੇ ਪਾਸੇ ਰੌਣਕਾਂ ਲੱਗੀਆਂ ਸਨ ਅਤੇ ਲੋਕ ਪਿਕਨਿਕ ਦਾ ਮਜ਼ਾ ਲੈ ਰਹੇ ਸਨ। ਗਰਮੀ ਦੇ ਮੌਸਮ ਵਿੱਚ ਹਲਕੀ ਬੂੰਦਾਬਾਂਦੀ ਦਾ ਵੀ ਆਪਣਾ ਹੀ ਸੁਆਦ ਹੁੰਦਾ ਹੈ ਜਿਸ ਨੂੰ ਮਾਣਦੇ ਹੋਏ ਕੋਈ 4.30 ਕੁ ਵਜੇ ਵਾਪਸ ਪਹੁੰਚ ਗਏ। ਡਾਇਰੈਕਟਰ ਰਤਨ ਸਿੰਘ ਚੀਮਾ ਨੇ ਸਹਿਯੋਗ ਲਈ ਸਭ ਦਾ ਧੰਨਵਾਦ ਕੀਤਾ ਅਤੇ ਪ੍ਰਧਾਨ ਵਤਨ ਸਿੰਘ ਗਿੱਲ ਹੁਰਾਂ ਕਲੱਬ ਦੀ ਚੜ੍ਹਦੀਕਲਾ ਦੀ ਕਾਮਨਾ ਕੀਤੀ। ਕੋਈ ਡੇਢ ਕੁ ਮਹੀਨਾ ਪਹਿਲਾਂ ਹੋਂਦ ਵਿੱਚ ਆਏ ਇਸ ਕਲੱਬ ਨੇ ਬਹੁਤ ਜਲਦ ਸਿਟੀ ਨਾਲ ਰਜਿਸਟਰਡ ਹੋ ਕੇ ਮੈਂਬਰ ਸ਼ਿਪ ਦਾ 100 ਦਾ ਅੰਕੜਾ ਪਾਰ ਕਰ ਲਿਆ ਹੈ ਅਤੇ ਦੋ ਸਫਲ ਟੂਰ ਮੁਕੰਮਲ ਕਰ ਲਏ ਹਨ। ਇਸ ਸਫਲਤਾ ਦਾ ਸਿਹਰਾ ਜਨਰਲ ਸੈਕਟਰੀ ਹਰਪਾਲ ਸਿੰਘ ਛੀਨਾ ਸਿਰ ਬੱਝਦਾ ਹੈ ਜਿਨ੍ਹਾਂ ਸਿਹਤ ਠੀਕ ਨਾ ਹੁੰਦੇ ਹੋਏ ਘਰੋਂ ਹੀ ਸਾਰੇ ਪ੍ਰਬੰਧ ਮੁਕੰਮਲ ਕਰ ਦਿੱਤੇ।
ਤੀਜਾ ਟੂਰ 9 ਸਤੰਬਰ ਸੋਮਵਾਰ ਨੂੰ ਚਿੜਿਆਘਰ (ਜੂ) ਦਾ ਹੈ ਜਿਸ ਦਾ ਕਿਰਾਇਆ ਸਿਰਫ 15 ਡਾਲਰ ਰੱਖਿਆ ਗਿਆ ਹੈ। ਜੂ ਐਂਟਰੀ ਅਤੇ ਅੰਦਰਲੀ ਰਾਈਡ ਮੁਫਤ ਹੈ ਸੋ ਚਾਹਵਾਨ ਸੱਜਣ ਇਸ ਅਵਸਰ ਦਾ ਲਾਭ ਲੈਣ ਲਈ ਜਲਦ ਤੋਂ ਜਲਦ ਆਪਣੇ ਨਾਂਅ ਜਨਰਲ ਸੈਕਟਰੀ ਹਰਪਾਲ ਸਿੰਘ ਛੀਨਾ (647 824 1096) ਜਾਂ ਪ੍ਰਧਾਨ ਵਤਨ ਸਿੰਘ ਗਿੱਲ ( 905 915 3476) ਕੋਲ ਦਰਜ ਕਰਵਾ ਦੇਣ ਤਾਂ ਜੋ ਬੱਸ ਫੁੱਲ ਹੋ ਜਾਣ ‘ਤੇ ਨਿਰਾਸ਼ ਨਾ ਹੋਣਾ ਪਵੇ।
Check Also
ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ
ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …