Breaking News
Home / ਕੈਨੇਡਾ / ਬਲੂ ਓਕ ਸੀਨੀਅਰਜ਼ ਕਲੱਬ ਨੇ ਕੈਨੇਡਾ ਡੇਅ ਮਨਾਇਆ

ਬਲੂ ਓਕ ਸੀਨੀਅਰਜ਼ ਕਲੱਬ ਨੇ ਕੈਨੇਡਾ ਡੇਅ ਮਨਾਇਆ

ਬਰੈਂਪਟਨ : ਬਲੂ ਓਕ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਕੈਨੇਡਾ ਡੇਅ ਮਿਤੀ 9 ਜੁਲਾਈ ਦਿਨ ਐਤਵਾਰ ਨੂੰ ਸ਼ਾਮੀ 4 ਵਜੇ ਤੋਂ ਬਲੂ ਓਕ ਪਾਰਕ ਵਿਚ ਬੜੀ ਧੂਮ ਧਾਮ ਮਨਾਇਆ ਗਿਆ। ਸਭ ਤੋਂ ਪਹਿਲਾਂ ਮਹਿੰਦਰ ਪਾਲ ਵਰਮਾ ਜਨਰਲ ਸੈਕਟਰੀ ਨੇ ਸਾਰੇ ਆਏ ਵੀਰਾਂ ਨੂੰ ਕੈਨੇਡਾ ਡੋੇਅ ਦੀਆਂ ਵਧਾਈਆਂ ਦਿੱਤੀਆਂ ਅਤੇ ਸਭ ਨੇ ਖੜ੍ਹੇ ਹੋ ਕੇ ਰਾਸ਼ਟਰੀ ਗੀਤ ਦਾ ਗਾਇਨ ਕਰਦੇ ਹੋਏ ਝੰਡੇ ਨੂੰ ਸਲਾਮੀ ਦਿੱਤੀ।
ਗੁਰਮੇਲ ਸਿੰਘ ਚੀਮਾ ਪ੍ਰਧਾਨ ਨੇ ਸਾਰੇ ਆਏ ਵੀਰਾਂ ਦਾ ਸਵਾਗਤ ਕੀਤਾ ਅਤੇ ਕੈਨੇਡਾ ਡੇਅ ਦੀਆਂ ਵਧਾਈਆਂ ਦਿੱਤੀਆਂ। ਮੋਹਨ ਲਾਲ ਵਰਮਾ ਮੀਤ ਪ੍ਰਧਾਨ, ਗੁਰਦੇਵ ਸਿੰਘ ਰਖੜਾ ਅਤੇ ਸੁਰਜੀਤ ਸਿੰਘ ਚਾਹਲ ਵਲੋਂ ਸ਼ਾਨਦਾਰ ਕਵਿਤਾਵਾਂ ਪੜ੍ਹ ਕੇ ਸਭ ਨੂੰ ਨਿਹਾਲ ਕੀਤਾ ਗਿਆ। ਕੁਝ ਸਿਹਤ ਸਬੰਧੀ ਨੁਕਤੇ ਬਾਰੇ ਜਾਣਕਾਰੀ ਦਿੱਤੀ। ਅਖੀਰ ਵਿਚ ਸੋਹਣ ਸਿੰਘ ਤੂਰ ਚੇਅਰਮੈਨ ਨੇ ਸਾਰੇ ਆਏ ਵੀਰਾਂ ਦਾ ਧੰਨਵਾਦ ਕੀਤਾ ਅਤੇ ਚਾਹ-ਮਿਠਾਈ ਖਾਣ ਲਈ ਬੇਨਤੀ ਕੀਤੀ। ਚਾਹ ਬਣਾਉਣ ਦੀ ਸੇਵਾ ਗੁਰਮੇਲ ਸਿੰਘ ਚੀਮਾ ਵਲੋਂ ਕੀਤੀ ਗਈ। ਸਾਰੇ ਆਏ ਮੈਂਬਰਾਂ ਨੇ ਅਤੇ ਸਾਰੇ ਪਾਰਕ ਵਿਚ ਬੈਠੇ ਵੀਰਾਂ-ਭੈਣਾਂ ਨੇ ਚਾਹ ਮਿਠਾਈ ਤੇ ਪਕੌੜਿਆਂ ਦਾ ਅਨੰਦ ਮਾਣਿਆ।
ਕਲੀਵਵਿਊ ਸੀਨੀਅਰਜ਼ ਕਲੱਬ ਨੇ ਧੂਮ-ਧਾਮ ਨਾਲ ਮਨਾਇਆ ਕੈਨੇਡਾ ਦਿਵਸ
ਬਰੈਂਪਟਨ/ਡਾ ਬਲਜਿੰਦਰ ਸਿੰਘ ਸੇਖੋਂ : ਬਰੈਂਪਟਨ ਦੇ ਕਲੀਵਵਿਊ ਸੀਨੀਅਰਜ਼ ਕਲੱਬ ਵਲੋਂ ਡੇਅਰੀ ਮੇਡ ਪਾਰਕ ਵਿਚ 9 ਜੁਲਾਈ ਨੂੰ ਬੜੀ ਧੂਮ ਧਾਮ ਨਾਲ ਕਨੇਡਾ ਦਿਵਸ ਮਨਾਇਆ ਗਿਆ ਜਿਸ ਵਿਚ ਇਸ ਇਲਾਕੇ ਦੇ ਵੱਖ-ਵੱਖ ਸਰਕਾਰੀ ਪੱਧਰ ਦੇ ਨੁਮਾਇੰਦੇ ਪਹੁੰਚੇ। ਇਨ੍ਹਾਂ ਵਿਚ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ, ਐਮ ਪੀ ਪੀ ਅਮਰਜੋਤ ਸੰਧੂ, ਕੌਸਲਰ ਨਵਜੀਤ ਕੌਰ ਬਰਾੜ ਅਤੇ ਮੇਅਰ ਦੇ ਮੈਨੇਜਰ ਕੁਲਦੀਪ ਸਿੰਘ ਗੋਲੀ ਸ਼ਾਮਿਲ ਸਨ। ਇਸ ਤੋਂ ਇਲਾਵਾ ਸੀਨੀਅਰਜ਼ ਦੇ ਕੇਂਦਰੀ ਮੰਤਰੀ ਕਮਲ ਖਹਿਰਾ ਅਤੇ ਰਿਜ਼ਨਲ ਕੌਂਸਲਰ ਮਾਇਕਲ ਪਲੇਸ਼ੀ ਨੇ ਅਪਣੇ ਹੋਰ ਰੋਝੇਵਿਆਂ ਕਾਰਨ ਪ੍ਰੋਗਰਾਮ ‘ਤੇ ਨਾ ਆ ਸਕਣ ਕਾਰਨ, ਆਪਣੇ ਵਲੋਂ ਇਸ ਮੌਕੇ ਸ਼ੁਭ ਸੁਨੇਹੇ ਭੇਜੇ। ਇਸ ਸਮੇਂ ਖਾਣ ਪੀਣ ਦਾ ਵੀ ਵਧੀਆ ਇੰਤਜ਼ਾਮ ਸੀ, ਜਿਸ ਵਿਚ ਚਾਹ ਪਾਣੀ, ਸਨੈਕਸ ਅਤੇ ਦੁਪਿਹਰ ਦਾ ਵਧੀਆ ਖਾਣਾ ਸ਼ਾਮਲ ਸੀ।
ਪ੍ਰੋਗਰਾਮ ਦੇ ਸ਼ੁਰੂ ਵਿਚ ਆਏ ਮਹਿਮਾਨਾਂ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਜੀ ਆਇਆਂ ਕਿਹਾ ਗਿਆ। ਕੁਝ ਦਿਨ ਪਹਿਲਾਂ ਹੀ ਪਾਰਕ ਵਿੱਚ ਬੱਚਿਆਂ ਦੇ ਖੇਡਣ ਵਾਲੇ ਥਾਂ ਵਿੱਚ ਰਬੜ ਦਾ ਨਵਾਂ ਫਰਸ਼ ਪਾਇਆ ਗਿਆ ਸੀ, ਜਿਸ ਦਾ ਉਦਘਾਟਨ ਮੇਅਰ ਪੈਟਰਿਕ ਬਰਾਉਨ ਨੇ ਕੀਤਾ। ਇਸ ਦੇ ਨਾਲ ਹੀ, ਬੱਚਿਆਂ ਵਲੋਂ ਬੜੀ ਸੁਰੀਲੀ ਆਵਾਜ਼ ਵਿੱਚ ਕਨੇਡਾ ਦਾ ਰਾਸ਼ਟਰੀ ਗੀਤ ਗਾਇਆ ਗਿਆ। ਮਹਿਮਾਨਾਂ ਦਾ ਸੁਆਗਤ ਕਰਦਿਆਂ ਕਲੱਬ ਦੇ ਸਰਪਰਸਤ ਚੀਫ ਇੰਜਨੀਅਰ (ਰਿਟਾਇਰਡ) ਈਸ਼ਰ ਸਿੰਘ ਚਹਿਲ ਨੇ ਅਪਣੇ ਵਲੋਂ ਬੋਲਦਿਆਂ ਇਸ ਇਲਾਕੇ ਦੀਆਂ ਮੁਸ਼ਕਲਾਂ ਬਾਰੇ ਵੀ ਜਾਣੂ ਕਰਵਾਇਆ ਅਤੇ ਉਮੀਦ ਕੀਤੀ ਕਿ ਇਸ ਬਾਰੇ ਵਿਸਥਾਰ ਵਿੱਚ ਗੱਲਬਾਤ ਕਰਨ ਲਈ ਮੇਅਰ ਕਾਰਜਕਰਨੀ ਦੇ ਮੈਂਬਰਾਂ ਨੂੰ ਸਮਾਂ ਦੇਣਗੇ।
ਐਮ ਪੀ ਪੀ ਅਮਰਜੋਤ ਸੰਧੂ ਨੇ ਵਿਸ਼ੇਸ਼ ਤੌਰ ‘ਤੇ ਇਸ ਇਲਾਕੇ ਦੀ ਟਰੈਫਿਕ ਸੌਖੀ ਬਣਾਉਣ ਹਿੱਤ ਬਣਾਏ ਜਾ ਰਹੇ ਹਾਈਵੇ 413 ਦਾ ਜਿਕਰ ਕੀਤਾ, ਮੇਅਰ ਪੈਟਰਿਕ ਬਰਾਊਨ ਨੇ ਸ਼ਹਿਰ ਵਿਚ ਵਧਾਈਆਂ ਜਾ ਰਹੀਆਂ ਸਹੂਲਤਾਂ, ਖਾਸ ਕਰ ਬਜ਼ਰਗਾਂ ਲਈ ਮੁਫਤ ਬੱਸ ਸੇਵਾ ਬਾਰੇ ਦੱਸਿਆ। ਕੌਸਲਰ ਨਵਜੀਤ ਕੌਰ ਬਰਾੜ ਨੇ ਪਾਰਕ ਵਿੱਚ ਹੋਰ ਸਹੂਲਤਾਂ ਦੇਣ ਦਾ ਵਾਅਦਾ ਕੀਤਾ। ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਧਾਲੀਵਾਲ ਨੇ ਕਨੇਡਾ ਡੇ ‘ਤੇ ਦੇਸ਼ ਵਿੱਚ ਮਿਲ ਰਹੀਆਂ ਸਹੂਲਤਾਂ ਦੀ ਪ੍ਰਸ਼ੰਸਾ ਕੀਤੀ ਅਤੇ ਸਭ ਨੂੰ ਰਲ ਮਿਲ ਕੇ ਕਲੱਬ ਨੂੰ ਹੋਰ ਚੰਗੇਰਾ ਬਣਾਉਣ ਲਈ ਸਹਿਯੋਗ ਦੇਣ ਲਈ ਕਿਹਾ। ਡਾ ਬਲਜਿੰਦਰ ਸੇਖੋਂ ਨੇ ਕਨੇਡਾ ਦਿਵਸ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਸੀਨੀਅਰ ਕਲੱਬਾਂ ਦੀ ਫੈਡਰੇਸ਼ਨ ਦੇ ਪ੍ਰਧਾਨ ਜਗੀਰ ਸਿੰਘ ਸੈਭੀ ਨੇ ਸੰਸਥਾ ਵਲੋਂ ਸੀਨੀਅਰਜ਼ ਦੀਆਂ ਸਹੂਲਤਾਂ ਵਧਾਉਣ ਬਾਰੇ ਕੀਤੇ ਜਾ ਰਹੇ ਯਤਨਾ ਬਾਰੇ ਦੱਸਿਆ ਅਤੇ ਕਨੇਡਾ ਵਿੱਚ ਫਿਉਨਰਲ ਬਾਰੇ ਘੱਟ ਖਰਚਿਆਂ ਨਾਲ ਪ੍ਰਬੰਧ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਅਤੇ ਸਭ ਨੂੰ ਇਸ ਲਈ ਅਪਣੇ ਆਪ ਨੂੰ ਰਜਿਸਟਰ ਕਰਵਾਉਣ ਦੀ ਅਪੀਲ ਕੀਤੀ। ਮੈਕਲਿਓਰ ਕਲੱਬ ਦੇ ਪ੍ਰਧਾਨ ਹਰਬੰਸ ਸਿੰਘ ਸਿੱਧੂ ਅਤੇ ਹਰਚੰਦ ਸਿੰਘ ਬਾਸੀ ਨੇ ਵੀ ਅਪਣੇ ਵਿਚਾਰ ਸਾਂਝੇ ਕੀਤੇ।
ਗੀਤ ਸੰਗੀਤ ਦੇ ਪ੍ਰੋਗਰਾਮ ਵਿੱਚ ਪਹਿਲਾਂ ਬੱਚਿਆਂ ਨੇ ਸੰਗੀਤ ਤੇ ਚੰਗੇ ਡਾਂਸ ਕਰ ਕੇ ਸਭ ਦਾ ਮਨੋਰੰਜਨ ਕੀਤਾ।
ਜਤਿੰਦਰ ਕੌਰ ਜੀਤ, ਮਨਜੀਤ ਕੌਰ ਰੰਧਾਵਾ ਅਤੇ ਸੁਖਵਿੰਦਰ ਜੀਤ ਸਿੰਘ ਨੇ ਠੇਠ ਪੰਜਾਬੀ ਗੀਤ ਗਾਏ ਜੋ ਸਾਰਿਆਂ ਵਲੋਂ ਸਰਾਹੇ ਗਏ। ਇਸ ਸਮੇਂ ਸਭ ਤੋਂ ਵੱਡੀ ਉਮਰ ਦੇ ਪੁਰਸ਼ਾਂ ਵਿੱਚੋਂ ਨੇਤਰ ਸਿੰਘ ਸੇਖੋਂ (93 ਸਾਲ) ਅਤੇ ਔਰਤਾਂ ਵਿੱਚੋਂ ਜਤਿੰਦਰ ਕੌਰ (82 ਸਾਲ) ਨੂੰ ਸਨਮਾਨਿਤ ਕੀਤਾ ਗਿਆ। ਪਾਰਕ ਵਿੱਚ ਹਰ ਰੋਜ਼ ਸਫਾਈ ਦੀ ਸੇਵਾ ਨਿਭਾ ਰਹੇ ਜੀਵਨ ਸਿੰਘ ਰੰਧਾਵਾ ਨੂੰ ਵੀ ਉਨ੍ਹਾਂ ਦੇ ਇਸ ਚੰਗੇ ਕੰਮ ਲਈ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਬੱਚਿਆਂ ਦੀਆਂ ਖੈਡਾਂ ਅਤੇ ਸੀਨੀਅਰ ਪੁਰਸ਼ ਅਤੇ ਔਰਤਾਂ ਦੀ ਮਿਊਜ਼ੀਕਲ ਚੇਅਰ ਰੇਸ ਕਰਵਾਈ ਗਈ। ਪ੍ਰੋਗਰਾਮ ਦੇ ਆਖਿਰ ਤੇ ਔਰਤਾਂ ਨੇ ਗਿੱਧਾ ਪਾ ਕੇ ਤੀਆਂ ਦਾ ਮਾਹੌਲ ਬਣਾ ਦਿੱਤਾ।
ਪ੍ਰੋਗਰਾਮ ਦੀ ਕਾਮਯਾਬੀ ਵਿੱਚ ਲਾਲ ਸਿੰਘ ਚਹਿਲ, ਬਲਵਿੰਦਰ ਸਿੰਘ ਸਿੱਧੂ, ਗੁਲਜ਼ਾਰ ਸਿੰਘ ਬਰਾੜ ਦਾ ਖਾਸ ਯੋਗਦਾਨ ਰਿਹਾ। ਖਾਣੇ ਦੇ ਇੰਤਜ਼ਾਮ ਵਿੱਚ ਚਰਨਜੀਤ ਸਿੰਘ, ਪਿਰਤਪਾਲ ਸਿੰਘ, ਮਾਸਟਰ ਮੁਖਤਿਆਰ ਸਿੰਘ, ਜਸਵੀਰ ਸਿੰਘ ਅਤੇ ਤਰਲੋਚਨ ਸਿੰਘ ਸਰਗਰਮ ਰਹੇ।
ਬੇਅੰਤ ਕੌਰ, ਭੁਪਿੰਦਰ ਕੌਰ, ਦਵਿੰਦਰ ਕੌਰ, ਗੁਰਮੀਤ ਕੌਰ ਨੇ ਪੰਡਾਲ ਦੀ ਸਜਾਵਟ ਅਤੇ ਬੱਚਿਆਂ ਦੇ ਗੀਤ ਸੰਗੀਤ ਦੀ ਤਿਆਰੀ ਵਿਚ ਵਿਸ਼ੇਸ਼ ਉਪਰਾਲੇ ਕੀਤੇ। ਹਰੀ ਸਿੰਘ ਨੇ ਸਾਰੇ ਸੀਨੀਅਰਜ਼ ਅਤੇ ਬਾਹਰੋਂ ਆਏ ਮਹਿਮਾਨਾ ਦਾ ਧੰਨਵਾਦ ਕੀਤਾ। ਕਲੱਬ ਦੇ ਜਨਰਲ ਸਕੱਤਰ ਗੁਰਸੇਵਕ ਸਿੰਘ ਸਿੱਧੂ ਅਤੇ ਦਰਸ਼ਨ ਸਿੰਘ ਰੰਧਾਵਾ ਨੇ ਸਾਰੇ ਪ੍ਰੋਗਰਾਮ ਦਾ ਸੰਚਾਲਨ ਬੜੇ ਸੁਚੱਜੇ ਢੰਗ ਨਾਲ ਕੀਤਾ। ਕਲੱਬ ਬਾਰੇ ਹੋਰ ਜਾਣਕਾਰੀ ਲਈ ਗੁਰਸੇਵਕ ਸਿੰਘ ਸਿੱਧੂ ਨਾਲ (647 510 1616) ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

 

Check Also

ਬਰੈਂਪਟਨ ਤੇ ਸਮੁੱਚੇ ਕੈਨੇਡਾ ‘ਚ ਸੀਨੀਅਰਾਂ ਦੀ ਸਹਾਇਤਾ ਕਰਨਾ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਬਣਦੀ ਹੈ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਸਾਰਾ ਜੀਵਨ ਸਖ਼ਤ ਮਿਹਨਤ ਕਰਨ ਤੋਂ ਬਾਅਦ ਸੀਨੀਅਰਜ਼ ਸੇਵਾ-ਮੁਕਤੀ ਦਾ ਆਪਣਾ ਸਮਾਂ …