ਬਰੈਂਪਟਨ/ਬਿਊਰੋ ਨਿਊਜ਼ : ਫੈੱਡਰਲ ਲਿਬਰਲ ਸਰਕਾਰ ਵਲੋਂ ਕੈਨੇਡਾ ਵਿਚ ਸੁਰੱਖਿਅਤ ਅਤੇ ਟਿਕਾਊ ਆਰਥਿਕ ਸੁਧਾਰ ਦੇ ਨਾਲ-ਨਾਲ ਕੈਨੇਡੀਅਨਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਮੇਂ ਸਿਰ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ। ਇਹਨਾਂ ਵਿਚੋਂ ਅਹਿਮ ਕਦਮ ਹੈ – ਕੋਵਿਡ-19 ਦੀ ਆਸਨ ਅਤੇ ਰੈਪਿਡ ਟੈਸਟਿੰਗ। ਇਹ ਪ੍ਰਗਟਾਵਾ ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਕੀਤਾ ਹੈ। ਕੈਨੇਡਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਹੁਣ ਕੈਨੇਡਾ ਵੱਲੋਂ ਖਰੀਦੀ ਗਈ 100,000 ਐਬੋਟ ਪੈਨਬੀਓ ਰੈਪਿਡ ਟੈਸਟਿੰਗ ਕਿੱਟਾਂ ਦੀ ਖੇਪ ਪਹੁੰਚ ਗਈ ਹੈ। ਦੂਸਰੇ ਐਬੋਟ ਰੈਪਿਡ ਟੈਸਟਿੰਗ ਕਿੱਟਾਂ ਦੀਆਂ ਦੋ ਖੇਪਾਂ ਵੀ ਓਨਟਾਰੀਓ ਪਹੁੰਚ ਚੁੱਕੀਆਂ ਹਨ ਅਤੇ ਹੋਰ ਵੀ ਜਲਦ ਪਹੁੰਚ ਰਹੀਆਂ ਹਨ। ਕੈਨੇਡਾ ਸਰਕਾਰ ਨੇ ਐਬੋਟ ਰੈਪਿਡ ਡਾਇਗਨੋਸਟਿਕਸ ਨਾਲ ਕਰੀਬ 20.5 ਮਿਲੀਅਨ ਤੱਕ ਦੇ ਪੈਨੀਬੋ ਕੋਬਿਡ-19 ਐਂਟੀਜੇਨ ਰੈਪਿਡ ਟੈਸਟ, ਅਤੇ ਤਕਰੀਬਨ 7.9 ਮਿਲੀਅਨ ਰੈਪਿਡ ਪੁਆਇੰਟ-ਕੇਅਰ ਟੈਸਟਾਂ ਲਈ ਸਮਝੌਤੇ ਕੀਤੇ ਹਨ। ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਇਨ੍ਹਾਂ ਟੈਸਟਾਂ ਦੀ ਸੂਬਿਆਂ ਅਤੇ ਸ਼ਹਿਰਾਂ ਤੱਕ ਪਹੁੰਚ ਯਕੀਨੀ ਕਰਦੀ ਰਹੇਗੀ ਤਾਂ ਜੋ ਕੈਨੇਡੀਅਨਾਂ ਨੂੰ ਕੋਵਿਡ -19 ਟੈਸਟ ਕਰਵਾਉਣ ਵਿੱਚ ਸਹਾਇਤਾ ਹੋ ਸਕੇ। ਇਸ ਸਬੰਧੀ ਗੱਲ ਕਰਦਿਆਂ ਸੋਨੀਆ ਸਿੱਧੂ ਨੇ ਕਿਹਾ ਕਿ 100,000 ਰੈਪਿਡ ਟੈਸਟਿੰਗ ਕਿੱਟਾਂ ਦੀ ਖੇਪ ਕੈਨੇਡਾ ਪਹੁੰਚ ਗਈ ਹੈ ਅਤੇ ਅਜਿਹੀਆਂ ਹੀ ਕਿੱਟਾਂ ਦੀ ਹੋਰ ਸਪਲਾਈ ਜਲਦ ਹੀ ਪਹੁੰਚੇਗੀ। ਸਾਡੀ ਸਰਕਾਰ ਟੈਸਟਿੰਗ ਲਈ ਲੋੜੀਂਦੀ ਸਪਲਾਈ ਨੂੰ ਸੁਰੱਖਿਅਤ ਕਰਕੇ ਕੈਨੇਡਾ ਦੀ ਟੈਸਟਿੰਗ ਸਮਰੱਥਾ ਵਿੱਚ ਵਾਧਾ ਕਰਨਾ ਜਾਰੀ ਰੱਖੇਗੀ ਤਾਂ ਜੋ ਕੈਨੇਡੀਅਨਾਂ ਨੂੰ ਸੁਰੱਖਿਅਤ ਰੱਖਣ ਵਿੱਚ ਹਰ ਤਰ੍ਹਾਂ ਦੀ ਸਹਾਇਤਾ ਕੀਤੀ ਜਾ ਸਕੇ। ਫੈੱਡਰਲ ਲਿਬਰਲ ਸਰਕਾਰ ਹਮੇਸ਼ਾ ਇਹ ਸੁਨਿਸ਼ਚਿਤ ਕਰਦੀ ਰਹੇਗੀ ਕਿ ਸਾਡੇ ਸੂਬਿਆਂ ਅਤੇ ਪ੍ਰਦੇਸ਼ਾਂ ਦੀ ਸਭ ਤੋਂ ਤੇਜ਼ ਅਤੇ ਪ੍ਰਭਾਵਸ਼ਾਲੀ ਟੈਸਟਿੰਗ ਸਮਾਧਾਨਾਂ ਤੱਕ ਪਹੁੰਚ ਹੋਵੇ। ਹੁਣ, ਨਿੱਜੀ ਬੈਂਕਿੰਗ ਖਾਤਿਆਂ ਦੀ ਵਰਤੋਂ ਕਰ ਰਹੇ ਕਾਰੋਬਾਰ ਵੀ ਐਮਰਜੈਂਸੀ ਵਪਾਰ ਖਾਤੇ (ਬਿਜ਼ਨਸ ਅਕਾਊਂਟ) ਲਈ ਯੋਗ ਹੋਣਗੇ। ਕੈਨੇਡਾ ਦੀ ਫੈੱਡਰਲ ਲਿਬਰਲ ਸਰਕਾਰ ਛੋਟੇ ਕਾਰੋਬਾਰੀਆਂ ਨੂੰ ਉਨ੍ਹਾਂ ਦੇ ਕਾਰੋਬਾਰਾਂ ਨੂੰ ਰਿਕਵਰੀ ਲਈ ਅਨੁਕੂਲ ਬਣਾਉਣ ਅਤੇ ਸਥਾਪਤ ਕਰਨ ਵਿੱਚ ਸਹਾਇਤਾ ਲਈ ਨਿਰੰਤਰ ਸਹਾਇਤਾ ਪ੍ਰਦਾਨ ਕਰ ਰਹੀ ਹੈ। ਇਸੇ ਤਹਿਤ ਪਿਛਲੇ ਹਫ਼ਤੇ ਕੈਨੇਡਾ ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ ਕਿ 26 ਅਕਤੂਬਰ, 2020 ਨੂੰ ਕੈਨੇਡਾ ਐਮਰਜੈਂਸੀ ਵਪਾਰ ਖਾਤਾ (ਸੀ.ਈ.ਬੀ.ਏ.) ਉਹਨਾਂ ਕਾਰੋਬਾਰਾਂ ਲਈ ਵੀ ਉਪਲਬਧ ਹੋਵੇਗਾ ਜਿਹੜੇ ਗੈਰ-ਕਾਰੋਬਾਰੀ ਬੈਂਕਿੰਗ ਖਾਤੇ ਵਿੱਚੋਂ ਕੰਮ ਕਰ ਰਹੇ ਹਨ। ਯੋਗ ਬਣਨ ਲਈ, ਕਾਰੋਬਾਰਾਂ ਨੂੰ ਸੀਈਬੀਏ ਦੇ ਸਾਰੇ ਮੌਜੂਦਾ ਯੋਗਤਾ ਦੇ ਮਾਪਦੰਡਾਂ ਨੂੰ ਪੂਰਾ ਕਰਨਾ ਪਵੇਗਾ।
Home / ਕੈਨੇਡਾ / ਫੈੱਡਰਲ ਲਿਬਰਲ ਸਰਕਾਰ ਕੈਨੇਡੀਅਨਾਂ ਦੀ ਸਿਹਤ ਸੁਰੱਖਿਆ ਲਈ ਕਰੋਨਾ ਟੈਸਟਿੰਗ ਸਮਰੱਥਾ ਵਿੱਚ ਵਾਧਾ ਕਰਨਾ ਜਾਰੀ ਰੱਖੇਗੀ : ਸੋਨੀਆ ਸਿੱਧੂ
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …