Breaking News
Home / ਕੈਨੇਡਾ / ਤਰਕਸ਼ੀਲ ਸੁਸਾਇਟੀ ਵਲੋਂ ਪ੍ਰੋਗਰਾਮਾਂ ਦੀ ਰੂਪ ਰੇਖਾ

ਤਰਕਸ਼ੀਲ ਸੁਸਾਇਟੀ ਵਲੋਂ ਪ੍ਰੋਗਰਾਮਾਂ ਦੀ ਰੂਪ ਰੇਖਾ

logo-2-1-300x105-3-300x105ਬਰੈਂਪਟਨ : ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਦੀ ਐਗਜੈਕਟਿਵ ਕਮੇਟੀ ਦੀ ਮੀਟਿੰਗ ਬੀਤੇ ਦਿਨ ਸੁਸਾਇਟੀ ਦੇ ਸੀਨੀਅਰ ਮੈਂਬਰ ਅੰਮ੍ਰਿਤ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ । ਇਸ ਮੀਟਿੰਗ ਦਾ ਏਜੰਡਾ ਸਾਲ 2016 ਦੇ ਰਹਿੰਦੇ ਸਮੇਂ ਲਈ ਪਰੋਗਰਾਮ ਉਲੀਕਣਾ ਸੀ । ਸਭ ਤੋਂ ਪਹਿਲਾਂ ਸੁਸਾਇਟੀ ਦੇ ਜਥੇਬੰਦਕ-ਕੁਆਰਡੀਨੇਟਰ  ਬਲਰਾਜ ਸ਼ੋਕਰ ਨੇ ਨਵੀ ਚੁਣੀ ਕਮੇਟੀ ਨੂੰ ਜੀ ਆਇਆਂ ਕਹਿੰਦੇ ਹੋਏ ਸਲਾਹ ਦਿੱਤੀ ਕਿ ਸਮੂਹ ਮੈਂਬਰਾ ਨੂੰ ਆਪਣੇ ਵਿੱਤ ਮੁਤਾਬਕ ਸੁਸਾਇਟੀ ਦੇ ਪ੍ਰੋਗਰਾਮਾਂ ਅਤੇ ਇਸਦੇ ਜਥੇਬੰਦਕ ਵਿਕਾਸ ਲਈ ਕੰਮ ਕਰਨਾ ਫਰਜ ਬਣਦਾ ਹੈ ਤੇ ਮੈਂਬਰਾਂ ਨੇ ਜੋ ਜਿੰਮੇਵਾਰੀ ਉਹਨਾਂ ਨੂੰ ਸੌਂਪੀ ਹੈ ਉਸਨੂੰ ਪੂਰੀ ਤਨ ਦੇਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ । ਸਾਲ ਦੇ ਬਾਕੀ ਰਹਿੰਦੇ ਸਮੇਂ ਲਈ ਪ੍ਰੋਗਰਾਮਾਂ ਦੀ ਰੂਪ ਰੇਖਾ ਤਿਆਰ ਕਰਨ ਤੇ ਉਹਨਾਂ ਨੂੰ ਸਫਲਤਾ ਨਾਲ ਸਿਰੇ ਚੜ੍ਹਾਉਣ ਲਈ ਲਈ ਕਾਰਜਕਾਰਨੀ ਅਤੇ ਜਨਰਲ ਕੌਂਸਲ ਦੀਆਂ ਮੀਟਿੰਗਾ ਦਾ ਕੈਲੰਡਰ ਤਿਆਰ ਕਰਨ ਦਾ ਫੈਸਲਾ ਕੀਤਾ ਗਿਆ।  ਸਕਾਰਬਰੋ ਏਰੀਏ ਦੇ ਨੁਮਾਇੰਦੇ ਸੋਹਣ ਢੀਂਡਸਾ ਦੇ ਸੁਝਾਅ ਅਨੁਸਾਰ ਜੂਨ ਦੇ ਅਖੀਰਲੇ ਹਫਤੇ ਸਕਾਰਬਰੋ ਵਿੱਚ ਬਚਿੱਆਂ ਲਈ ਪ੍ਰੋਗਰਾਮ ਕਰਨ ਦਾ ਮਤਾ ਪਾਸ ਕੀਤਾ ਗਿਆ ਜਿਸ ਲਈ ਬਲਰਾਜ ਸ਼ੋਕਰ, ਨਛੱਤਰ ਬਦੇਸਾ, ਸੁਰਿੰਦਰ ਸ਼ੋਕਰ, ਸੋਹਣ ਢੀਂਡਸਾ ਅਤੇ ਹਰਜੀਤ ਬੇਦੀ ਤੇ ਅਧਾਰਤ ਕਮੇਟੀ ਬਣਾਈ ਗਈ। ਇਸ ਤੋਂ ਬਿਨਾਂ ਅਗਸਤ ਦੇ ਅੱਧ ਵਿੱਚ ਸੁਸਾਇਟੀ ਵਲੋਂ ਪਿਕਨਿਕ ਮਨਾਉਣ ਦਾ ਫੈਸਲਾ ਲਿਆ ਗਿਆ। ਇਹਨਾਂ ਪ੍ਰੋਗਰਾਮਾਂ ਦੀ ਸਫਲਤਾ ਯਕੀਨੀ ਬਣਾਉਣ ਲਈ ਨਿਰਮਲ ਸੰਧੂ, ਨਵਕਿਰਣ ਸਿੱਧੂ, ਹਰਬੰਸ ਮੱਲ੍ਹੀ ਅਤੇ ਸੁਰਜੀਤ ਸਹੋਤਾ ਵਲੋਂ ਬਹੁਤ ਵਧੀਆ ਸੁਝਾਅ ਦਿੱਤੇ ਗਏ। ਇਸ ਤੋਂ ਇਲਾਵਾ ਸਤੰਬਰ ਮਹੀਨੇ ਵਿੱਚ ਤਰਕਸ਼ੀਲ ਮੇਲਾ ਕਰਵਾਉਣ ਦਾ ਮਤਾ ਪਾਸ ਕੀਤਾ ਗਿਆ। ਇਸ ਵਰ੍ਹੇ ਦੇ ਅੰਤ ਤੇ ਅਲਵਿਦਾ 2016 ਪਾਰਟੀ ਆਯੋਜਨ ਕਰਨ ਦਾ ਫੈਸਲਾ ਕੀਤਾ ਗਿਆ। ਇਸ ਤੋਂ ਬਿਨਾਂ ਡਾ: ਬਲਜਿੰਦਰ ਸੇਖੋਂ ਦੀ ਅਗਵਾਈ ਵਿੱਚ ਹਰ ਮਹੀਨੇ ਮੈਂਬਰਾਂ ਨੂੰ ਵਿਗਿਆਨਕ ਤੇ ਤਰਕਸ਼ੀਲ ਸੋਚ ਦੇ ਧਾਰਨੀ ਬਣਾਉਣ ਲਈ ਸੈਮੀਨਾਰ ਲਾਏ ਜਾਣਗੇ ਜਿਨ੍ਹਾਂ ‘ਚ ਆਮ ਲੋਕਾਂ ਦੀ ਸ਼ਮੂਲੀਅਤ ਕਰਾਉਣ ਦੇ ਯਤਨ ਕੀਤੇ ਜਾਣਗੇ। ਪ੍ਰੋਗਰਾਮਾਂ ਨੂੰ ਸਫਲ ਬਣਾਉਣ ਲਈ ਬਲਦੇਵ ਰਹਿਪਾ ਵਿਸੇਸ਼ ਡਿਉਟੀ ਸੰਭਾਲਣਗੇ। ਵਧੇਰੇ ਜਾਣਕਾਰੀ ਲਈ ਬਲਰਾਜ ਸ਼ੌਕਰ (647-838-4749), ਨਿਰਮਲ ਸੰਧੂ (416-835-3450), ਨਛੱਤਰ ਬਦੇਸ਼ਾ (647-267-3397 ) ਜਾਂ ਹਰਜੀਤ ਬੇਦੀ (647-924-9087) ਨਾਲ ਸੰਪਰਕ ਕੀਤਾ ਜਾ ਸਕਦਾ ਹੈ ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …