Breaking News
Home / ਕੈਨੇਡਾ / ਹਰਿੰਦਰ ਮੱਲ੍ਹੀ ਦਾ ਸਾਲਾਨਾ ਬਾਰਬੀਕਿਊ ਜਾਣਕਾਰੀ ਭਰਪੂਰ ਰਿਹਾ

ਹਰਿੰਦਰ ਮੱਲ੍ਹੀ ਦਾ ਸਾਲਾਨਾ ਬਾਰਬੀਕਿਊ ਜਾਣਕਾਰੀ ਭਰਪੂਰ ਰਿਹਾ

ਬਰੈਂਪਟਨ/ਬਿਊਰੋ ਨਿਊਜ਼
ਪਿਛਲੇ ਦਿਨੀਂ ਐਮ ਪੀ ਪੀ ਹਰਿੰਦਰ ਮੱਲ੍ਹੀ ਦੁਆਰਾ ਸਾਲਾਨਾ ਬਾਰਬੀਕਿਊ ਦਾ ਆਯੋਜਨ ਕੀਤਾ ਗਿਆ ਜੋ ਕਿ ਚੰਗੇ ਖਾਣ-ਪੀਣ ਅਤੇ ਮਨੋਰੰਜਨ ਤੱਕ ਹੀ ਸੀਮਿਤ ਨਹੀਂ ਸੀ ਬਲਕਿ ਕਮਿਊਨਿਟੀ ਸੇਵਾਵਾਂ ਬਾਰੇ ਵੀ ਭਰਪੂਰ ਜਾਣਕਾਰੀ ਦਿੱਤੀ ਗਈ। ਡਿਕਸੀ ਰੋਡ ਅਤੇ ਸੰਡਲਵੁੱਡ ਸਟਰੀਟ ਦੇ ਕਾਰਨਰ ‘ਤੇ ਸਥਿਤ ਬਰੈਂਪਟਨ ਸੋਕੱਰ ਸੈਂਟਰ ਵਿਖੇ ਆਯੋਜਿਤ ਕੀਤੇ ਗਏ ਇਸ ਬਾਰਬੀਕਿਊ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਲੋਕਾਂ ਨੇਂ ਚੰਗੇ ਫੂਡ ਦਾ ਆਨੰਦ ਮਾਣਿਆ। ਲਗਭਗ ਸਾਰੇ ਲੋਕਲ ਮੇਅਰ, ਐਮ ਪੀ, ਐਮ ਪੀ ਪੀ, ਕੌਂਸਲਰਾਂ, ਰੀਜ਼ਨਲ ਕੋਂਸਲਰਾਂ, ਸਕੂਲ ਟਰਸੱਟੀਜ਼ ਪਤਵੰਤੇ ਸੱਜਣਾਂ, ਲੇਖਕਾਂ, ਬੁੱਧੀਜੀਵੀਆਂ ਅਤੇ ਪ੍ਰਸਿੱਧ ਹਸਤੀਆਂ ਨੇ ਇਸ ਇਵੈਂਟ ਵਿੱਚ ਸ਼ਮੂਲੀਅਤ ਕੀਤੀ। ਬਾਹਰ ਖੁੱਲ੍ਹੇ ਮੈਦਾਨ ਵਿੱਚ ਖਾਣੇ ਦਾ ਪ੍ਰਬੰਧ ਕੀਤਾ ਗਿਆ ਸੀ ਅਤੇ ਅੰਦਰ ਖੁੱਲ੍ਹੇ ਹਾਲ ਵਿੱਚ ਸਜੇ ਹੋਏ ਟੇਬਲਾਂ ਉੱਪਰ ਕਮਿਊਨਿਟੀ ਸੰਸਥਾਵਾਂ ਦੁਆਰਾ ਕਮਿਊਨਿਟੀ ਸੇਵਾਵਾਂ ਸਬੰਧੀ ਜਾਣਕਾਰੀ ਦਿੱਤੀ ਗਈ। ਸਿਟੀ ਆਫ ਬਰੈਂਪਟਨ ਵਾਲੰਟੀਅਰ ਵਿਭਾਗ, ਹੈਲਥ ਕੇਅਰ ਕੁਨੈਕਟ-ਫੈਮਲੀ ਡਾਕਟਰ, ਪੀ ਈ ਏ ਪੀ ਐਂਡ ਸੀਨੀਅਰ ਅਬਿਯੂਜ਼ ਬਰੇਂਪਟਨ, ਸਿਵਿਕ ਹਸਪਤਾਲ ਅਤੇ ਈਟੋਬੀਕੋਕ ਜਨਰਲ ਹਸਪਤਾਲ-ਵਿਲੀਅਮ ਆਸਲਰ ਹੈਲਥ ਸਿਸਟਮ ਸ਼ੂਗਰ ਰੋਗ ਸਿੱਖਿਆ ਪ੍ਰੋਗਰਾਮ ਅਤੇ ਸੇਵਾਵਾਂ, ਕੈਨੇਡੀਅਨ ਡਾਈਬੇਟੀਜ਼ ਐਸੋਸੀਏਸ਼ਨ, ਸੰਸਾਰ -(ਸਪੋਰਟਿੰਗ ਏ ਹੈਲਦੀਅਰ ਸਾਊਥ ਏਸ਼ੀਅਨ ਕਮਿਊਨਿਟੀ), ਬੀਸੈਲ ਸੈਂਟਰ-ਫਾਰ ਹਰਟ ਹੈਲਥ (ਦਿਲ ਦੇ ਰੋਗ ਸੰਬਧੀ),ਹੈਲਥ ਕੈਨੇਡਾ-ਕੈਨੇਡੀਅਨ ਫੂਡ ਗਾਈਡ, ਓਨਟਾਰੀਓ ਲੋਕਲ ਹੈਲਥ ਇੰਟੇਗਰੇਸ਼ਨ ਨੈਟਵਰਕ-ਹੋਮ ਅਤੇ ਕਮਿਊਨਿਟੀ ਕੇਅਰ, ਲੀਗਲ ਏਡ ਓਨਟਾਰੀਓ,ੳ ਡੀ ਐਸ ਪੀ (ਡਿਸੇਬੀਲਿਟੀ), ਕੈਥੋਲਿਕ ਫੈਮਲੀ ਸਰਵਿਸੀਜ਼, ਏਕਲਿਪਸ ਯੂਥ ਸੈਂਟਰ, ਅਲਜ਼ਾਈਮਰ ਸੋਸਾਇਟੀ, ਗੋਰ ਮੀਡੋਅ ਲਾਈਬ੍ਰੇਰੀ, ਪੀਲ ਐਕਸੈੱਸ ਟੂ ਹਾਊਸਿੰਗ, ਬਰੈਂਪਟਨ ਸਿਟੀ ਰੈਕਰੀਏਸ਼ਨ ਗਾਈਡ, ਸੇਫ ਸੈਂਟਰ ਆਫ ਪੀਲ-ਹਿੰਸਾ ਦਾ ਸ਼ਿਕਾਰ ਹੋਈਆਂ ਔਰਤਾਂ ਲਈ ਸਹਾਇਤਾ, ਲਾਡੀਆਂ ਦਾ ਮੇਲਾ ਵਲੋਂ ਫੰਡਰੇਜ਼ਰ ਅਕਤੂਬਰ 29, 2017, ਵਿਕਟਮ ਕਰਾਈਸਿਸ ਅਸਿਸਟੈਂਸ ਓਨਟਾਰੀਓ, ‘ਦ ਹੀਲ ਨੈਟਵਰਕ-ਹੈਲਪਿੰਗ ਐਂਡ ਅਬਿਯੂਜ਼ ਫਾਰ ਲਾਈਫ, ਸਿਟੀ ਆਫ ਬਰੈਂਪਟਨ- ਐਕਟਿਵ ਅਸਿਸਟ-ਫੀ ਅਸਿਸਟੈਂਸ ਪ੍ਰੋਗਰਾਮ, ਲਾਇਨ-(ਲਰਨਿੰਗ ਇਨ ਆਵਰ ਨੇਬਰਹੁੱਡ), ਪੇਰੇਂਟ ਇਨਵਾਲਮੈਂਟ ਕਮੇਟੀ, ਸਿੱਖ ਫੈਮਿਲੀ ਹੈਲਪਲਾਈਨ, ਸਾਉਥ ਏਸ਼ੀਅਨ ਮੈਂਟਲ ਹੈਲਥ ਪ੍ਰੋਗਰਾਮ,ਰੀਜਨ ਆਫ ਪੀਲ ਹਿਊਮਨ ਸਰਵਿਸੀਸ, ਸ਼ਾਪਰਜ਼ ਡਰੱਗ ਮਾਰਟ, ਕੈਥੋਲਿਕ ਸਰਵਿਸੀਸ-ਹੈਲਪ ਫਾਰ ਕਪਲਜ਼, ਵਾਕ ਇਨ ਕੌਂਸਲਿੰਗ, ਪੀ ਐਫ ਐਮ ਐਸ (ਪੀਲ ਫੈਮਲੀ ਮੀਡੀਏਸ਼ਨ ਸਰਵਿਸੀਸ), ੳਏਸਿਸ ਕੋਂਸਲਿੰਗ, ਇੰਡਸ ਕਮਿਊਨਿਟੀ ਸਰਵਿਸਿਸ, ਬਰੈਂਪਟਨ ਈਸਟ ਇੰਪਲਾਇਮੈਂਟ ਸਰਵਿਸਿਸ ਜਿਹੀਆਂ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਵਲੋਂ ਬਹੁਤ ਹੀ ਵਡਮੁੱਲੀ ਜਾਣਕਾਰੀ ਦਿੱਤੀ ਗਈ। ਐਮ ਪੀ ਪੀ ਹਰਿੰਦਰ ਮੱਲ੍ਹੀ ਵਲੋਂ ਆਯੋਜਿਤ ਇਹ ਕਮਿਊਨਿਟੀ ਬਾਰਬੀਕਿਊ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਬਲਿਕ ਲਈ ਵਡਮੁੱਲੀ ਜਾਣਕਾਰੀ ਅਤੇ ਰੌਣਕਾਂ ਨਾਲ ਭਰਪੂਰ ਰਿਹਾ। (ਰਿਪੋਰਟ:ਦੇਵ ਝੱਮਟ)

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …