-2.4 C
Toronto
Wednesday, January 21, 2026
spot_img
Homeਭਾਰਤਰਾਮ ਰਹੀਮ ਨੂੰ ਜੇਲ੍ਹ 'ਚ ਮਿਲਣ ਪਹੁੰਚੀ ਉਸਦੀ ਮਾਂ ਨਸੀਬ ਕੌਰ

ਰਾਮ ਰਹੀਮ ਨੂੰ ਜੇਲ੍ਹ ‘ਚ ਮਿਲਣ ਪਹੁੰਚੀ ਉਸਦੀ ਮਾਂ ਨਸੀਬ ਕੌਰ

ਜੇਲ੍ਹ ਦੇ ਨਿਯਮਾਂ ਮੁਤਾਬਕ ਰਾਮ ਰਹੀਮ ਨੂੰ ਮਿਲਣ ਲਈ ਵੀਰਵਾਰ ਦਾ ਦਿਨ ਮੁਕੱਰਰ
ਰੋਹਤਕ/ਬਿਊਰੋ ਨਿਊਜ਼
ਰੋਹਤਕ ਦੀ ਸੋਨਾਰੀਆ ਜੇਲ੍ਹ ਵਿਚ ਬੰਦ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਿਲਣ ਲਈ ਉਸਦੀ ਮਾਂ ਨਸੀਬ ਕੌਰ ਪਹੁੰਚੀ। ਨਸੀਬ ਕੌਰ ਨਾਲ ਉਸਦਾ ਡਰਾਈਵਰ ਇਕਬਾਲ ਵੀ ਸੀ। ਜਾਣਕਾਰੀ ਮਿਲੀ ਹੈ ਕਿ ਨਸੀਬ ਕੌਰ ਰਾਮ ਰਹੀਮ ਲਈ ਕੁਝ ਕੱਪੜੇ ਲੈ ਕੇ ਪਹੁੰਚੀ ਸੀ। ਜ਼ਿਕਰਯੋਗ ਹੈ ਕਿ ਰਾਮ ਰਹੀਮ ਨੂੰ ਜੇਲ੍ਹ ਹੋਣ ਤੋਂ ਕਰੀਬ ਤਿੰਨ ਹਫਤਿਆਂ ਬਾਅਦ ਉਸ ਨੂੰ ਕੋਈ ਮਿਲਣ ਲਈ ਪਹੁੰਚਿਆ ਹੈ। ਜੇਲ੍ਹ ਦੇ ਨਿਯਮਾਂ ਮੁਤਾਬਕ ਰਾਮ ਰਹੀਮ ਨੂੰ ਮਿਲਣ ਲਈ ਵੀਰਵਾਰ ਦਾ ਦਿਨ ਮੁਕੱਰਰ ਕੀਤਾ ਗਿਆ ਹੈ। ਚੇਤੇ ਰਹੇ ਕਿ ਰਾਮ ਰਹੀਮ ਨੇ ਆਪਣੀ ਮਾਂ ਨਸੀਬ ਕੌਰ, ਬੇਟਾ ਜਸਮੀਤ ਸਿੰਘ, ਬੇਟੀ ਚਰਨਪ੍ਰੀਤ, ਅਮਰਪ੍ਰੀਤ ਅਤੇ ਹਨੀਪ੍ਰੀਤ, ਨੂੰਹ ਹੁਸਨਪ੍ਰੀਤ, ਜਵਾਈ ਸ਼ਾਨ ਏ ਮੀਤ ਤੇ ਰੂਹ ਏ ਮੀਤ, ਡੇਰੇ ਦੀ ਚੇਅਰਮੈਨ ਵਿਪਾਸਨਾ ਅਤੇ ਦਾਨ ਸਿੰਘ ਨੂੰ ਮਿਲਣ ਦੀ ਇੱਛਾ ਪ੍ਰਗਟਾਈ ਸੀ।

 

RELATED ARTICLES
POPULAR POSTS