Breaking News
Home / ਭਾਰਤ / ਭਾਰਤੀ ਹਰ 4 ਤੋਂ 6 ਮਿੰਟ ‘ਚ ਆਪਣਾ ਮੋਬਾਇਲ ਫੋਨ ਚੈਕ ਕਰਦੇ ਹਨ, ਦੁਨੀਆ ‘ਚ ਸਭ ਤੋਂ ਘੱਟ ਸੌਂਦੇ ਹਨ ਅਤੇ ਦਿਨ ਦਾ ਇਕ ਚੌਥਾਈ ਸਮਾਂ ਸਿਰਫ਼ ਫੋਨ ਨੂੰ ਦੇ ਰਹੇ ਹਨ

ਭਾਰਤੀ ਹਰ 4 ਤੋਂ 6 ਮਿੰਟ ‘ਚ ਆਪਣਾ ਮੋਬਾਇਲ ਫੋਨ ਚੈਕ ਕਰਦੇ ਹਨ, ਦੁਨੀਆ ‘ਚ ਸਭ ਤੋਂ ਘੱਟ ਸੌਂਦੇ ਹਨ ਅਤੇ ਦਿਨ ਦਾ ਇਕ ਚੌਥਾਈ ਸਮਾਂ ਸਿਰਫ਼ ਫੋਨ ਨੂੰ ਦੇ ਰਹੇ ਹਨ

ਮੋਬਾਇਲ ਘਰਾਂ ‘ਚ ਦੀਵਾਰ ਬਣ ਕੇ ਖੜ੍ਹੇ ਹੋ ਰਹੇ ਹਨ
ਚੰਡੀਗੜ : ਦੁਨੀਆ ਦੀ ਦੋ ਤਿਹਾਈ ਅਬਾਦੀ ਮੋਬਾਇਲ ਫੋਨ ਨਾਲ ਜੁੜੀ ਹੋਈ ਹੈ। ਯਾਨੀਕਿ 500 ਕਰੋੜ ਤੋਂ ਜ਼ਿਆਦਾ। ਇਨਾਂ ‘ਚੋਂ 100 ਕਰੋੜ ਤੋਂ ਜ਼ਿਆਦਾ ਭਾਰਤ ‘ਚ ਹਨ। ਜਦਕਿ ਸਮਾਰਟਫੋਨ ਯੂਜਰਜ਼ ਇਸ ਨਾਲੋਂ ਘੱਟ ਹਨ। ਰਿਸਰਚ ਕੰਪਨੀ ਈਮਾਕਰਟਰ ਦੇ ਅਨੁਸਾਰ ਸਾਲ ਦੇ ਅੰਤ ਤੱਕ ਦੇਸ਼ ‘ਚ 33.7 ਕਰੋੜ ਸਮਾਰਟਫੋਨ ਯੂਜਰਜ਼ ਹੋਣਗੇ। ਇਹ ਸਲਾਨਾ 16 ਫੀਸਦੀ ਦੀ ਦਰ ਨਾਲ ਵਧ ਰਹੇ ਹਨ, ਜੋ ਸਭ ਤੋਂ ਜ਼ਿਆਦਾ ਹੈ। ਮੋਬਾਇਲ ਕ੍ਰਾਂਤੀ ਕਈ ਖਤਰੇ ਵੀ ਲਿਆ ਰਹੀ ਹੈ। ਇੰਡੀਅਨ ਕੌਂਸਲ ਆਫ਼ ਸੋਸ਼ਲ ਸਾਇੰਸ ਦੀ ਰਿਪੋਰਟ ਕਹਿੰਦੀ ਹੈ ਕਿ ਨੌਜਵਾਨ ਰੋਜ਼ਾਨਾ 6 ਘੰਟੇ ਤੱਕ ਫੋਨ ਦੀ ਵਰਤੋਂ ਕਰਦੇ ਹਨ।
7 ਸਾਲ ਦੇ ਬੱਚੇ ਦਾ ਪਿਤਾ ਖਿਲਾਫ਼ ਵਿਰੋਧ ਮਾਰਚ
ਜਰਮਨੀ ਦੇ ਹੈਮਬਰਗ ‘ਚ 7 ਸਾਲਾ ਏਮਿਲ ਨੇ 8 ਸਤੰਬਰ ਨੂੰ ਮਾਰਚ ਕੱਢਿਆ। ਪਿਤਾ ਸਮੇਤ ਉਨ੍ਹਾਂ ਸਾਰੇ ਮਾਪਿਆਂ ਦੇ ਖਿਲਾਫ਼ ਜੋ ਮੋਬਾਇਲ ਨੂੰ ਜਿਆਦਾ ਸਮਾਂ ਦਿੰਦੇ ਹਨ। ਸਲੋਗਨ ਸੀ ‘ਪਲੇਅ ਵਿਦ ਸੀ, ਨਾਟ ਵਿਦ ਯੋਰ ਸੈਲਫੋਨ’
4 ਲੱਛਣ ਜੋ ਮੋਬਾਇਲ ਐਡਿਕਸ਼ਨ ਦਰਸਾਉਂਦੇ ਹਨ
ੲ 67 ਫੀਸਦੀ ਸਮਾਰਟਫੋਨ ਯੂਜਰ ਤਦ ਵੀ ਫੋਨ ਚੈਕ ਕਰਦੇ ਰਹਿੰਦੇ ਹਨ, ਜਦੋਂ ਬੈਲ ਨਾ ਵੱਜੇ, ਮੈਸਜ ਨਾ ਆਏ ਜਾਂ ਨੋਟੀਫਿਕੇਸ਼ਨ ਨਾ ਆਏ।
ੲ ਜਦੋਂ ਵੀ ਕੋਈ ਚਿੰਤਾ ਹੋਵੇ ਤਾਂ ਫੋਨ ਦੀ ਵਰਤੋਂ ਸ਼ੁਰੂ ਕਰ ਦਿਓ।
ੲ ਨੈਟਵਰਕ ਨਾ ਹੋਵੇ ਤਾਂ ਗੁੱਸਾ, ਚਿੰਤਾ, ਚਿੜਚਿੜਾਪਨ ਜਾਂ ਬੇਚੈਨੀ ਹੋਣਾ।
ੲ ਫੁਰਸਤ ਮਿਲਦੇ ਹੀ ਫੋਨ ਚੈਕ ਕਰਨ ਲੱਗ ਜਾਣਾ ਤਾਂ ਤੁਸੀਂ ਮੰਨੋ ਕਿ ਤਸੀਂ ਇਸ ਚੀਜ਼ ਦੇ ਆਦੀ ਹੋ ਚੁੱਕੇ ਹੋ।
ਸੋਰਸ : ਰੇਡਿਓਲਾਜੀਕਲ ਸੁਸਾਇਟੀ ਆਫ਼ ਨਾਰਥ ਅਮਰੀਕਾ (ਸਾਇੰਸ ਡੇਲੀ)
ਸਰਵੇ ਜੋ ਅੱਖਾਂ ਖੋਲ੍ਹਣ ਦੇ ਲਈ ਬਹੁਤ ਹੈ
74 ਫੀਸਦੀ ਸਮਾਰਟਫੋਨ ਯੂਜਰਜ਼ ਹੱਥ ‘ਚ ਆਪਣਾ ਮੋਬਾਇਲ ਲੈ ਕੇ ਹੀ ਸੌਂ ਜਾਂਦੇ ਹਨ।
-ਕੇ ਆਰ ਸੀ, ਰਿਸਰਚ
2 ਤੋਂ 6 ਘੰਟੇ ਤੱਕ ਮੋਬਾਇਲ ‘ਤੇ ਲਗਾ ਰਹੇ ਹਨ ਦੇਸ਼ ਦੇ 40 ਫੀਸਦੀ ਸਮਾਰਟਫੋਨ ਯੂਜਰਜ।
-ਸੀ ਐਮ ਆਰ ਇੰਡੀਆ ਸਰਵੇ
150 ਵਾਰ ਦਿਨ ‘ਚ (ਔਸਤਨ) ਫੋਨ ਚੈਕ ਕਰ ਲੈਂਦੇ ਹਨ। 6 ਮਿੰਟ ‘ਚ ਇਕ ਵਾਰ।
-ਆਈਸੀਐਸਐਸਆਰ
ਮਹਿਲਾਵਾਂ ਟੀਨੇਜਰ ਦੀ ਹਾਲਤ ਹੋਰ ਵੀ ਖਰਾਬ
ਮਹਿਲਾਵਾਂ ਸਮਾਰਟ ਫੋਨ ਯੂਜਰਜ਼ 29 ਫੀਸਦੀ ਘੱਟ, ਪ੍ਰੰਤੂ ਫੋਨ ਨੂੰ ਔਸਤਨ 14 ਮਿੰਟ ਜ਼ਿਆਦਾ ਸਮਾਂ ਦੇ ਰਹੀਆਂ ਹਨ। 80 ਫੀਸਦੀ ਸਮਾਂ ਸਿਰਫ਼ ਸੋਸ਼ਲ ਮੀਡੀਆ ਸਾਈਟਸ ‘ਤੇ, ਯੂ ਟਿਊਬ ‘ਤੇ ਪੁਰਸ਼ਾਂ ਨਾਲੋਂ ਜ਼ਿਆਦਾ ਸਮਾਂ। 78 ਫੀਸਦੀ ਟੀਨੇਜਰ 4 ਘੰਟ ਤੱਕ ਫੋਨ ‘ਤੇ, 14 ਫੀਸਦੀ ਨੂੰ ਸਿਰਦਰਦ, ਓਨੀਂਦਰਾ, ਚੱਕਰ ਆਉਣਾ ਆਮ ਗੱਲ ਹੈ।
ਮੋਬਾਇਲ ਵਰਤੋਂ ਦੀ ਲੱਗ ਚੁੱਕੀ ਭੈੜੀ ਆਦਤ ਤੋਂ ਛੁਟਕਾਰੇ ਦੇ 4 ਤਰੀਕੇ
ਲੈਰੀ ਰੋਸੇਨ, ਸਾਇਕੌਲੋਜੀ ਪ੍ਰੋਫੈਸਰ (ਕੈਲੀਫੋਰਨੀਆ ਸਟੇਟ ਯੂਨੀਵਰਸਿਟੀ)
ੲ ਪੁਸ਼ ਨੋਟੀਫਿਕੇਸ਼ਨ ਆਫ਼ ਰੱਖੋ : ਸਿਰਫ਼ ਜ਼ਰੂਰੀ ਐਪ ਦੇ ਨੋਟੀਫਿਕੇਸ਼ਨ ਆਨ ਰੱਖਣੇ ਚਾਹੀਦੇ ਹਨ।
ੲ ਆਨਲਾਈਨ ਇੰਟਰੈਕਸ਼ਨ/ਇੰਗੇਜ਼ਮੈਂਟ 60 ਫੀਸਦੀ ਘਟੇਗੀ।
ੲ ਅਲਾਰਮ ਕਲਾਕ ਖਰੀਦੋ : ਫੋਨ ਨੂੰ ਅਲਾਰਮ ਕਲਾਕ ਦੀ ਤਰ੍ਹਾਂ ਇਸਤੇਮਾਲ ਨਾ ਕਰੋ। ਮੋਬਾਇਲ ਫੋਨ ਨੂੰ ਨਾਲ ਲੈ ਕੇ ਨਾ ਸੌਂਵੋ।
ੲ 43 ਫੀਸਦੀ ਲੋਕ ਉਠਦੇ ਹੀ 12 ਮਿੰਟ ਫੋਨ ਚੇਕ ਕਰਦੇ ਹਨ।
ਹੋਮ ਸਕਰੀਨ ‘ਤੇ ਸਿਰਫ਼ ਕੰਮ ਦੇ ਐਪ
ਫੇਸਬੁੱਕ, ਇੰਸਟਾਗ੍ਰਾਮ ਜਿਹੇ ਐਪ ਫੋਨ ਸਕਰੀਨ ‘ਤੇ ਨਾ ਰੱਖੋ।
ੲ ਸੋਸ਼ਲ ਮੀਡੀਆ ਇੰਗੇਜ਼ਮੈਂਟ 20 ਫੀਸਦੀ ਤੱਕ ਘੱਟ ਹੋਵੇਗੀ।
ਸ਼ਡਿਊਲ ਬਣਾਓ : ਕੁਝ ਦਿਨ 15 ਮਿੰਟ, ਫਿਰ 30 ਮਿੰਟ ਬਾਅਦ ਫੋਨ ਚੈਕ ਕਰਨਾ ਸ਼ੁਰੂ ਕਰੋ।
ੲ ਅਜਿਹੇ 73 ਫੀਸਦੀ ਲੋਕਾਂ ਦੀ ਐਡਿਕਸ਼ਨ ਖਤਮ ਹੋਈ ਹੈ।

Check Also

ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ

ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …