Breaking News
Home / ਰੈਗੂਲਰ ਕਾਲਮ / ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ‘ਤੇ

ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ‘ਤੇ

ਸੂਫ਼ੀ ਸੰਤ ਫ਼ਕੀਰ ਨੂੰ,ਆਓ ਕਰੀਏ ਪ੍ਰਣਾਮ,
ਗੁਰੂਘਰਾਂ ‘ਚ ਗੂੰਜ਼ਦੇ, ਸ਼ਬਦ ਸਵੇਰੇ ਸ਼ਾਮ।
ਗੁਰਬਾਣੀ ‘ਚ ਦਰਜ਼,ਇੱਕ ਸੌ ਬਾਰਾਂ ਸਲੋਕ,
ਰਚੇ ਚਾਰ ਸ਼ਬਦ ਵੀ, ਪੜ੍ਹਦੇ ਸੁਣਦੇ ਲੋਕ।
ਨਾਸ਼ਵਾਨ ਸੰਸਾਰ ਨੂੰ, ਕੀਤਾ ਖ਼ੂਬ ਬਿਆਨ,
ਹੋਰ ਕਿਤੋਂ ਨਾ ਲੱਭਦਾ, ਐਸਾ ਗੂੜ੍ਹ ਗਿਆਨ।
ਹੋ ਇਕਾਗਰ ਸੁਣੀਏ, ਆਵੇ ਮਨ ਅਨੰਦ,
ਜੋਤ ਇਲਾਹੀ ਨੂੰ ਜਿਉਂ, ਕੀਤਾ ਕੁੱਜੇ ਬੰਦ।
ਬਿੱਖੜੇ ਪੈਂਡੇ ਦੁਨੀ ਦੇ, ਉਲਝ ਗਈ ਏ ਤੰਦ,
ਹਲੂਣੇ ਹੀ ਤਾਂ ਦੇ ਰਿਹਾ, ਸਾਨੂੰ ਹਰ ਇੱਕ ਛੰਦ।
ਭਗਤ ਪਿਆਰੇ ਰੱਬ ਦੇ,ਆਖਦੇ ਸਭ ਠੋਕ,
ਕਰ ਲਈਏ ਅਮਲ ਜੇ, ਸੁਧਰ ਜਾਏ ਪ੍ਰਲੋਕ।
ਆੜ ਸ਼ਰ੍ਹਾ ਦੀ ਵਿੱਚ, ਹੋਏ ਨੇ ਅੱਤਿਆਚਾਰ,
ਮੁੱਲਾਂ,ਮੁਲਾਣਿਆਂ, ਨਾ ਕੀਤੀ ਸ਼ਬਦ ਵਿਚਾਰ।
ਰਹੇ ਸਦਾ ਅਡੋਲ, ਰੱਬ ਨੂੰ ਰੱਖਿਆ ਪਾਸ,
ਭਾਣਾ ਉਸਦਾ ਮੰਨ ਕੇ, ਹੋਏ ਨਾ ਕਦੇ ਉਦਾਸ।
ਆਓ ਜਾ ਨਿਵਾਈਏ, ਸੀਸ ਜਾ ਦਰਬਾਰ,
ਪੜ੍ਹ, ਸੁਣ ਫ਼ਰੀਦ ਜੀ, ਹੋਵੇ ਭਵ-ਜਲ ਪਾਰ।
ਸੁਲੱਖਣ ਸਿੰਘ
+647-786-6329

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …