Breaking News
Home / ਰੈਗੂਲਰ ਕਾਲਮ / ਪਰਵਾਸੀ ਨਾਮਾ

ਪਰਵਾਸੀ ਨਾਮਾ

ਵੋਟਾਂ ਦਿੱਲੀ ਗੁਜਰਾਤ ਹਿਮਾਚਲ
ਦਿੱਲੀ, ਹਿਮਾਚਲ, ਗੁਜਰਾਤ ਵਿੱਚ ਪਈਆਂ ਵੋਟਾਂ,
ਸਾਰੀਆਂ ਧਿਰਾਂ ਦਾ ਲੱਗਾ ਸੀ ਜੋਰ ਮੀਆਂ ।
ਜਨਤਾ ਮੰਗਦੀ ਰੁਜਗ਼ਾਰ, ਇਨਸਾਫ, ਰੋਟੀ,
Corruption ਰਹੀ ਹੈ System ਨੂੰ ਖ਼ੋਰ ਮੀਆਂ ।
ਫੈਸਲਾ ਲੋਕਾਂ ਦਾ, ਲੋਕਾਂ ਨੇ ਕਰ ਦਿੱਤਾ,
ਜਾਂਚ ਪਰਖ਼ ਲਿਆ ਸਾਧ ਤੇ ਚੋਰ ਮੀਆਂ ।
ਦਿੱਲੀ ਆਪ ਦੀ ਸੀ, ਰਹੇਗੀ ਆਪ ਦੀ ਹੀ,
ਮੱਚਿਆ ਰਾਜਧਾਨੀ ਝਾੜੂ ਦਾ ਸ਼ੋਰ ਮੀਆਂ ।
B J P ਦੇ ਰਾਜ ਨੂੰ ਸੀ 27 ਵਰ੍ਹੇ ਹੋਏ ਪੂਰੇ,
ਬਖ਼ਸ਼ੇ ਗੁਜਰਾਤ ਨੇ ਪੰਜ ਅੱਜ ਹੋਰ ਮੀਆਂ ।
ਫ਼ਿਜ਼ਾ ਪਹਾੜਾਂ ਦੀ ਵੀ Up Side Down ਹੋਈ,
ਪੰਜੇ ਨੇ ਕੱਟੀ ਹੈ ਕਮਲ਼ ਦੀ ਡੋਰ ਮੀਆਂ ।
ਪੰਜਾਬੀ ਵੀ ਗਏ ਸੀ ਸਫਾਈ ਕਰਨ ਲੈ ਝਾੜੂ,
ਪਰਤੇ ਘਰਾਂ ਨੂੰ ਬਦਲੀ ਹੈ ਤੋਰ ਮੀਆਂ ।
Canada ਦੇਸ਼ ਦੀ ਥੋੜੀ ਹੁਣ ਗੱਲ ਕਰੀਏ,
ਬਥੇਰਾ ਗ਼ਾਹ ਲਿਆ ਦਿੱਲੀ ਲਾਹੌਰ ਮੀਆਂ ।
Budget ਬਲਵਿੰਦਰ ਦਾ Ventilator ਮੰਗੀ ਜਾਏ,
Interest Rate ਵਧੇ ਨੇ ਕੀਤਾ ਕਮਜ਼ੋਰ ਮੀਆਂ ।
ਗਿੱਲ ਬਲਵਿੰਦਰ
CANADA +1.416.558.5530
([email protected] )

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …