Breaking News

ਗ਼ਜ਼ਲ

ਅਸੀਂ ਤਲੀਆਂ ‘ਤੇ ਚੋਗ ਚੁਗਾਉਣੇ ਛੱਡ ‘ਤੇ।
ਰੋਗ ਭੈੜੇ ਦਿਲਾਂ ਨੂੰ ਲਗਾਉਣੇ ਛੱਡ ‘ਤੇ।
ਬੇਵਫਾਈਆਂ ਹੀ ਕਿਉਂ ਆਈਆਂ ਹਿੱਸੇ ਮੇਰੇ,
ਸਾਰੇ ਦੁੱਖ, ਗ਼ਮ ਹੰਝੂਆਂ ‘ਚ ਪ੍ਰੋਣੇ ਛੱਡ ‘ਤੇ।
ਸਾਂਝੇ ਚੱਪੂਆਂ ਬਿਨਾਂ ਬੇੜੀ ਲੱਗੇ ਨਾ ਕਿਨਾਰੇ,
ਤਾਂ ਹੀ ਆਪਣੇ ਵੀ ਕਦੋਂ ਦੇ ਹਿਲਾਉਣੇ ਛੱਡ ‘ਤੇ।
ਝੱਲ ਹਿਜ਼ਰ ਦੇ ਤੀਰ, ਮੁੱਕਾ ਅੱਖਾਂ ਵਿੱਚੋਂ ਨੀਰ,
ਰੋਣੇ ਗ਼ੈਰਾਂ ਦੇ ਵੀ ਕਦੋਂ ਦੇ ਰੋਣੇ ਛੱਡ ‘ਤੇ।
ਦਿੱਤੇ ਬੜੇ ਧਰਵਾਸ ਕੀਤਾ ਸਾਨੂੰ ਹੀ ਨਿਰਾਸ਼,
ਹੁਣ ਝੋਲ਼ੀ ਵਿੱਚ ਕੰਡੇ ਹੋਰ ਪਾਉਣੇ ਛੱਡ ‘ਤੇ।
ਕਿਸੇ ਪੁੱਛਿਆ ਚਕੋਰ, ਤੈਨੂੰ ਕੰਮ ਨਹੀਂ ਕੋਈ ਹੋਰ,
ਕਿਤੇ ਹੋਰ ਚੰਦ ਬਿਨਾ ਨਿਹੁੰ ਲਾਉਣੇ ਛੱਡ ‘ਤੇ।
ਭਾਵੇਂ ਬੈਠ ਕੇ ਬਨੇਰੇ ਕੁਰਲਾਈ ਜਾਵੇ ਕਾਂ,
ਸਾਡੇ ਵੱਲ ਨਾ ਕੋਈ ਆਏ, ਉਡਾਉਣੇ ਛੱਡ ‘ਤੇ।
ਹੋਏ ਦਿਲੋਂ ਮਜ਼ਬੂਰ, ਬੈਠੇ ਰਹਿਣ ਭਾਵੇਂ ਦੂਰ,
ਦੱਸੀ ਕੋਈ ਨਾ ਖ਼ਤਾ, ਵਰ੍ਹਾਉਣੇ ਛੱਡ ‘ਤੇ।
ਰਹੇ ਬਾਲ਼ ਕੇ ਚਿਰਾਗ, ਸੁੰਨੇ ਰਾਹ ਰੁਸ਼ਨਾਉਂਦੇ,
ਬੁਝੇ ਕਰਦੇ ਉਡੀਕ, ਤੇਲ ਪਾਉਣੇ ਛੱਡ ‘ਤੇ।
ਮਿਲੀ ਹੀ ਨਾ ਵਫ਼ਾ, ਕੰਮ ਆਉਣੀ ਕੀ ਸ਼ਫ਼ਾ,
ਬਣ ਗਏ ਨੇ ਨਾਸੂਰ, ਮਲ੍ਹਮ ਲਾਉਣੇ ਛੱਡ ‘ਤੇ।
– ਸੁਲੱਖਣ ਮਹਿਮੀ
+647-786-6329

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …