17.1 C
Toronto
Monday, August 3, 2026
spot_img
Homeਰੈਗੂਲਰ ਕਾਲਮਰੂਸV/S ਯੂਕਰੇਨ

ਰੂਸV/S ਯੂਕਰੇਨ

ਰੂਸੀ ਫੌਜਾਂ ਯੂਕਰੇਨ ਵਿੱਚ ਅੱਤ ਚੁੱਕੀ,
ਢਾਹਿਆ ਮਸੂਮਾਂ ‘ਤੇ ਕਿੰਨਾ ਕਹਿਰ ਲੋਕੋ।
ਗੋਲਾ ਅੱਗ ਦਾ ਬਣ ਗਿਆ ਅੱਜ ਜਾਪੇ,
ਰਾਜਧਾਨੀ ਸੀ ਕੀਵ ਜੋ ਸ਼ਹਿਰ ਲੋਕੋ।
ਅੰਨ੍ਹੇਵਾਹ ਚਲਾਇਆ ਬਾਰੂਦ,ਅਸਲਾ,
ਕਦੇ ਹੁੰਦੇ ਸੀ ਇੱਕ, ਨਾ ਗ਼ੈਰ ਲੋਕੋ।
ਦਰ ਦਰ ਦੀਆਂ ਠੋਕਰਾਂ ਖਾਣ ਲੱਗੇ,
ਘਰੋਂ ਬਾਹਰ ਨਾ ਪਾਇਆ ਸੀ ਪੈਰ ਲੋਕੋ।
ਘੁੱਗ ਵੱਸਦੇ ਸਨ ਜਹਾਨ ਅੰਦਰ,
ਪੂਤਿਨ ਕੱਢਿਆ ਪੁਰਾਣਾ ਕੋਈ ਵੈਰ ਲੋਕੋ।
ਮਿਜ਼ਾਈਲਾਂ ਮਾਰ ਸਭ ਬਰਬਾਦ ਕੀਤਾ,
ਸਾਹ ਲੈਣ ਨੂੰ ਹਵਾ ਹੋਈ ਜ਼ਹਿਰ ਲੋਕੋ।
ਜਾਨ ਮੁੱਠੀ ‘ਚ ਲਈ ਨੇ ਲੋਕ ਫਿਰਦੇ,
ਲੁਕੇ ਬੰਕਰਾਂ ‘ਚ ਅੱਠੇ ਪਹਿਰ ਲੋਕੋ।
ਸ਼ਾਸ਼ਕ ਵਿਗੜਿਆ ਨਾ ਬਾਜ ਆਉਂਦਾ,
ਜਾਪਦੀ ਨਹੀਂ ਮਸੂਮਾਂ ਦੀ ਖ਼ੈਰ ਲੋਕੋ।
ਬਣੀ ਦੇਸ਼ ਭਗਤੀ ਦੀ ਮਿਸਾਲ ਬੇਬੇ,
ਅੱਸੀ ਸਾਲਾਂ ਦੀ ਚੁੱਕ ਬੰਦੂਕ ਖੜ੍ਹ ਗਈ।
ਲੋਕਾਂ ਚੁਣੀ ਜੋ ਐਮ ਪੀ ਗਈ ਜੰਗ ਨੂੰ,
ਭ੍ਰਿੱਸ਼ਟ ਸ਼ਾਸ਼ਕਾਂ ਦੇ ਮੂੰਹ ਚੁਪੇੜ ਜੜ ਗਈ।
ਸੂਰਮਾਂ ਬਣ ਕੇ ਨਿੱਤਰਿਆ ਜੈਲੰਸਕੀ ਵੀ,
ਉਹਦੇ ਹੱਕ ‘ਚ ਜ਼ੋਰ ਕੋਈ ਲਹਿਰ ਫੜ ਗਈ।
ਹੁੰਦਾ ਅੰਤ ਲੜਾਈ ਦਾ ਬਹੁਤ ਮਾੜਾ,
ਗੱਲਬਾਤ ਹੀ ਹੱਲ ਜੇ ਸਿਰੇ ਚੜ੍ਹ ਗਈ।
ਰੱਬਾ ਖ਼ੈਰ ਹੋਵੇ ਦੋਵਾਂ ਪਾਸਿਆਂ ਦੀ,
ਮਾਪੇ ਕਹਿਣ ਨਾ ਕਿਉਂ ਕਿਸਮਤ ਸੜ ਗਈ।
– ਸੁਲੱਖਣ ਸਿੰਘ +647-786-6329

 

RELATED ARTICLES
POPULAR POSTS